ਸ੍ਰੀਲੰਕਾ ਦੇ ਉੱਘੇ ਕ੍ਰਿਕਟਰ ਜੈਸੂਰੀਆ ਨੇ ਦੁਨੀਆ ਨੂੰ ਕੀਤੀ ਸ੍ਰੀਲੰਕਾ ਦੀ ਮਦਦ ਕਰਨ ਦੀ ਅਪੀਲ

05/06/2022 2:36:32 PM

ਕੋਲੰਬੋ (ਏਜੰਸੀ)- ਸ੍ਰੀਲੰਕਾ ਦੇ ਉੱਘੇ ਕ੍ਰਿਕਟਰ ਸਨਤ ਜੈਸੂਰੀਆ ਨੇ ਸ਼ੁੱਕਰਵਾਰ ਨੂੰ ਸਰਕਾਰ ਅਤੇ ਸਿਆਸਤਦਾਨਾਂ ਨੂੰ ਦੇਸ਼ ਦੇ ਗੰਭੀਰ ਆਰਥਿਕ ਸੰਕਟ ਨੂੰ ਦੂਰ ਕਰਨ ਦੀ ਅਪੀਲ ਕੀਤੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਜੈਸੂਰੀਆ ਨੇ ਟਵੀਟ ਕੀਤਾ, 'ਅੱਜ ਪੂਰਾ ਦੇਸ਼ ਰੁਕ-ਜਿਹਾ ਗਿਆ ਹੈ। ਸਥਿਤੀ ਇਹ ਹੈ ਕਿ ਰੈਗੂਲਰ ਪ੍ਰਾਈਵੇਟ ਮੈਡੀਕਲ ਸੇਵਾਵਾਂ ਵੀ ਉਪਲਬਧ ਨਹੀਂ ਹਨ।'

ਚੀਨ 'ਚ ਹੋਣ ਵਾਲੀਆਂ 19ਵੀਆਂ ਏਸ਼ੀਆਈ ਖੇਡਾਂ ਮੁਲਤਵੀ, ਇਸ ਕਾਰਨ ਲਿਆ ਗਿਆ ਫ਼ੈਸਲਾ

PunjabKesari

ਉਨ੍ਹਾਂ ਕਿਹਾ, 'ਇਹ ਸ਼ਾਇਦ ਸਰਕਾਰ ਅਤੇ ਸਿਆਸਤਦਾਨਾਂ ਕੋਲ ਲੋਕਾਂ ਲਈ ਢੁਕਵਾਂ ਹੱਲ ਲੱਭਣ ਦਾ ਆਖ਼ਰੀ ਮੌਕਾ ਹੈ। ਮੈਂ ਤੁਹਾਨੂੰ ਅਜਿਹਾ ਕਰਨ ਲਈ ਬੇਨਤੀ ਕਰਦਾ ਹਾਂ। ਜੇਕਰ ਜਨਤਾ ਦਾ ਸੰਸਦੀ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਗਿਆ ਤਾਂ ਅਰਾਜਕਤਾ ਫੈਲ ਜਾਵੇਗੀ।' ਉਨ੍ਹਾਂ ਅੱਗੇ ਲਿਖਿਆ, 'ਵਿਜ ਖਲੀਫਾ ਦੇ ਸ਼ਬਦਾਂ ਵਿਚ ਕਹਾਂ ਤਾਂ ਅਸੀਂ ਪਹਿਲੀ, ਦੂਜੀ ਜਾਂ ਤੀਸਰੀ ਗ਼ਲਤੀ ਤੋਂ ਨਹੀਂ ਸਿੱਖਦੇ। ਅਸੀਂ ਉਦੋਂ ਹੀ ਸਿੱਖਦੇ ਹਾਂ ਜਦੋਂ ਸਾਨੂੰ ਆਖ਼ਰੀ ਮੌਕਾ ਦਿੱਤਾ ਜਾਂਦਾ ਹੈ।'

ਇਹ ਵੀ ਪੜ੍ਹੋ: ਯੁਵਰਾਜ ਸਿੰਘ ਦੇ ਪੁੱਤਰ ਦੀ ਪਹਿਲੀ ਝਲਕ ਆਈ ਸਾਹਮਣੇ, ਪਤਨੀ ਨੇ ਸਾਂਝੀ ਕੀਤੀ ਤਸਵੀਰ

ਜੈਸੂਰੀਆ ਨੇ ਲਿਖਿਆ, 'ਮੈਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਲੋਕਾਂ ਦੀ ਲੋਕਤੰਤਰੀ ਅਭਿਲਾਸ਼ਾਵਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ।' ਜ਼ਿਕਰਯੋਗ ਹੈ ਕਿ ਸ੍ਰੀਲੰਕਾ 'ਚ ਆਰਥਿਕ ਸੰਕਟ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ 'ਚ ਵਿਘਨ ਪੈ ਰਿਹਾ ਹੈ ਅਤੇ ਦੇਸ਼ ਭਰ 'ਚ ਲੋਕ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਧਨੁਸ਼ ਨੇ ਸਾਧਿਆ ਗੋਲਡ 'ਤੇ ਨਿਸ਼ਾਨਾ, ਸ਼ੌਰਿਆ ਨੇ ਜਿੱਤਿਆ ਕਾਂਸੀ, ਬੈਡਮਿੰਟਨ 'ਚ ਵੀ ਮਿਲਿਆ ਸੋਨ ਤਮਗਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News