ਸੱਟ ਦਾ ਸ਼ਿਕਾਰ ਬੁਮਰਾਹ ਦੀ ਫਿੱਟਨੈਸ ਬਾਰੇ ਮੁੰਬਈ ਇੰਡੀਅਨਜ਼ ਨੇ ਦਿੱਤਾ ਇਹ ਬਿਆਨ

03/25/2019 3:58:57 PM

ਮੁੰਬਈ— ਭਾਰਤ ਦੀ ਵਿਸ਼ਵ ਕੱਪ ਦੀ ਸਭ ਤੋਂ ਜ਼ਿਆਦਾ ਵੱਡੀ ਉਮੀਦ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈ.ਪੀ.ਐੱਲ. 2019 'ਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ ਦੇ ਦੌਰਾਨ ਲੱਗੀ ਮੋਢੇ ਦੀ ਸੱਟ ਤੋਂ ਪੂਰੀ ਤਰ੍ਹਾਂ ਉਬਰ ਚੁੱਕੇ ਹਨ। ਮੁੰਬਈ ਅਤੇ ਦਿੱਲੀ ਵਿਚਾਲੇ ਵਾਨਖੇੜੇ ਸਟੇਡੀਅਮ 'ਚ ਐਤਵਾਰ ਨੂੰ ਹੋਏ ਮੈਚ ਦੇ ਦੌਰਾਨ ਬੁਮਰਾਹ ਨੂੰ ਮੋਢੇ 'ਚ ਸੱਟ ਲੱਗ ਗਈ ਸੀ। ਬੁਮਰਾਹ ਨੂੰ ਖੱਬੇ ਮੋਢੇ 'ਚ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਹ ਦਰਦ ਕਾਰਨ ਮੈਦਾਨ ਤੋਂ ਬਾਹਰ ਚਲੇ ਗਏ ਸਨ। ਪੰਤ ਦੇ ਇਕ ਸ਼ਾਟ ਨੂੰ ਖੱਬੇ ਹੱਥ ਨਾਲ ਰੋਕਣ ਦੇ ਚੱਕਰ 'ਚ ਬੁਮਰਾਹ ਡਿਗ ਗਏ ਸਨ ਅਤੇ ਉਨ੍ਹਾਂ ਨੂੰ ਮੋਢੇ 'ਤੇ ਸੱਟ ਲਗ ਗਈ ਸੀ। ਡਿਗਦੇ ਹੀ ਬੁਮਰਾਹ ਦਰਦ ਨਾਲ ਤੜਫ ਉਠੇ ਅਤੇ ਇਸ ਤੋਂ ਬਾਅਦ ਉਹ ਮੈਦਾਨ ਤੋਂ ਬਾਹਰ ਚਲੇ ਗਏ ਅਤੇ ਮੁੰਬਈ ਦੀ ਪਾਰੀ ਦੇ ਦੌਰਾਨ ਬੱਲੇਬਾਜ਼ੀ ਲਈ ਵੀ ਨਹੀਂ ਉਤਰੇ, ਇਸ ਮੈਚ ਨੂੰ ਮੇਜ਼ਬਾਨ ਟੀਮ 37 ਦੌੜਾਂ ਨਾਲ ਹਾਰ ਗਈ।
PunjabKesari
30 ਮਈ ਤੋਂ ਇੰਗਲੈਂਡ ਐਂਡ ਵੇਲਸ 'ਚ ਹੋਣ ਵਾਲੇ ਆਈ.ਸੀ.ਸੀ. ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦੇ ਅਹਿਮ ਗੇਂਦਬਾਜ਼ ਦੀ ਸੱਟ ਚੋਣਕਰਤਾਵਾਂ ਲਈ ਪਰੇਸ਼ਾਨੀ 'ਚ ਪਾਉਣ ਵਾਲੀ ਮੰਨੀ ਜਾ ਰਹੀ ਸੀ। ਹਾਲਾਂਕਿ ਮੁੰਬਈ ਟੀਮ ਮੈਨੇਜਮੈਂਟ ਨੇ ਸਾਫ ਕੀਤਾ ਹੈ ਕਿ ਉਹ ਮੋਢੇ ਦੀ ਸੱਟ ਤੋਂ ਪੂਰੀ ਤਰ੍ਹਾਂ ਉਬਰ ਚੁੱਕੇ ਹਨ। ਟੀਮ ਨੇ ਕਿਹਾ, ''ਬੁਮਰਾਹ ਠੀਕ ਹੈ ਅਤੇ ਪੂਰੀ ਤਰ੍ਹਾਂ ਸੱਟ ਤੋਂ ਉਬਰ ਗਏ ਹਨ। ਉਨ੍ਹਾਂ ਦੀ ਸੱਟ ਦੀ ਅੱਗੇ ਸਮੀਖਿਆ ਕੀਤੀ ਜਾਵੇਗੀ।'' ਮੁੰਬਈ ਆਪਣਾ ਅਗਲਾ ਮੈਚ ਵੀਰਵਾਰ ਨੂੰ ਐੱਨ ਚਿੰਨਾਸਵਾਮੀ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਖੇਡੇਗੀ ਪਰ ਇਹ ਸਾਫ ਨਹੀਂ ਹੈ ਕਿ ਬੁਮਰਾਹ ਇਸ ਮੈਚ 'ਚ ਖੇਡਣਗੇ ਜਾਂ ਨਹੀਂ।''


Tarsem Singh

Content Editor

Related News