CWC 2019 : ਆਸਟਰੇਲੀਆਈ ਦਿੱਗਜ ਨੇ ਬੁਮਰਾਹ ਨੂੰ ਦੱਸਿਆ ਭਾਰਤ ਦੀ ਜਿੱਤ ਦੀ ਚਾਬੀ

Tuesday, Jun 25, 2019 - 10:35 AM (IST)

CWC 2019 : ਆਸਟਰੇਲੀਆਈ ਦਿੱਗਜ ਨੇ ਬੁਮਰਾਹ ਨੂੰ ਦੱਸਿਆ ਭਾਰਤ ਦੀ ਜਿੱਤ ਦੀ ਚਾਬੀ

ਸਪੋਰਟਸ ਡੈਸਕ—  ਆਸਟਰੇਲੀਆ ਦੇ 2015 ਵਰਲਡ ਕਪ ਜੇਤੂ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਵਰਲਡ ਕੱਪ 2019 ਜਿੱਤ ਸਕਦਾ ਹੈ ਪਰ ਆਸਟਰੇਲੀਆ ਲਈ ਇਹੋ ਕੰਮ ਡੇਵਿਡ ਵਾਰਨਰ ਦਾ ਬੱਲਾ ਕਰ ਸਕਦਾ ਹੈ।
PunjabKesari
ਕਲਾਰਕ ਦਾ ਅੰਦਾਜ਼ਾ ਹੈ ਕਿ ਭਾਰਤ ਅਤੇ ਆਸਟਰੇਲੀਆ ਚੋਟੀ ਦੇ ਤਿੰਨ 'ਚ ਹੋਣਗੇ। ਕਲਾਰਕ ਨੇ ਕਿਹਾ, ''ਬੁਮਰਾਹ ਦੇ ਕੋਲ ਸਭ ਕੁਝ ਹੈ। ਉਹ ਫਿੱਟ ਅਤੇ ਸਿਹਤਮੰਦ ਹੈ। ਉਹ ਵਰਲਡ ਕੱਪ 'ਚ ਭਾਰਤ ਦੀ ਸਫਲਤਾ ਦੀ ਚਾਬੀ ਸਾਬਤ ਹੋਵੇਗਾ।'' ਉਨ੍ਹਾਂ ਕਿਹਾ ਕਿ ਬੁਮਰਾਹ ਨੂੰ ਆਸਟਰੇਲੀਆ ਖਾਸ ਕਰਕੇ ਵਾਰਨਰ ਤੋਂ ਚੁਣੌਤੀ ਮਿਲੇਗੀ ਜੋ 6 ਮੈਚਾਂ 'ਚ 447 ਦੌੜਾਂ ਬਣਾ ਚੁੱਕੇ ਹਨ।
PunjabKesari
ਉਨ੍ਹਾਂ ਕਿਹਾ, ''ਮੈਨੂੰ ਵਾਰਨਰ ਤੋਂ ਇਸੇ ਪ੍ਰਦਰਸ਼ਨ ਦੀ ਉਮੀਦ ਸੀ ਕਿਉਂਕਿ ਉਹ ਅਸਧਾਰਨ ਖਿਡਾਰੀ ਹੈ। ਉਹ ਟੀਮ ਦਾ ਐਕਸ ਫੈਕਟਰ ਹੈ। ਆਸਟਰੇਲੀਆ ਜੇਕਰ ਵਰਲਡ ਕੱਪ ਜਿੱਤਦਾ ਹੈ ਤਾਂ ਡੇਵਿਡ ਵਾਰਨਰ ਸਭ ਤੋਂ ਜ਼ਿਆਦਾ ਦੌੜਾਂ ਬਣਾਵੇਗਾ।'' ਇਹ ਪੁੱਛਣ 'ਤੇ ਕਿ ਬੁਮਰਾਹ ਇੰਨੇ ਖਤਰਨਾਕ ਗੇਂਦਬਾਜ਼ ਕਿਉਂ ਹਨ, ਕਲਾਰਕ ਨੇ ਕਿਹਾ, ''ਨਵੀਂ ਗੇਂਦ ਨਾਲ ਉਹ ਸਵਿੰਗ ਅਤੇ ਸੀਮ ਦੋਵੇਂ ਲੈ ਸਕਦੇ ਹਨ। ਵਿਚਾਲੇ ਦੇ ਓਵਰਾਂ 'ਚ ਜਦੋਂ ਮਦਦ ਨਹੀਂ ਮਿਲਦੀ ਹੈ ਉਦੋਂ ਉਹ ਵਾਧੂ ਰਫਤਾਰ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦਾ ਹੈ।''


author

Tarsem Singh

Content Editor

Related News