ਜੈਸਨ ਗਿਲੇਸਪੀ ਬਣੇ ਦੱਖਣੀ ਆਸਟਰੇਲੀਆ ਦੇ ਮੁੱਖ ਕੋਚ

Thursday, Aug 20, 2020 - 03:55 AM (IST)

ਜੈਸਨ ਗਿਲੇਸਪੀ ਬਣੇ ਦੱਖਣੀ ਆਸਟਰੇਲੀਆ ਦੇ ਮੁੱਖ ਕੋਚ

ਮੈਲਬੋਰਨ- ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਸਸੇਕਸ ਦੇ ਮੌਜੂਦਾ ਮੁੱਖ ਕੋਚ ਜੈਸਨ ਗਿਲੇਸਪੀ ਦੱਖਣੀ ਆਸਟਰੇਲੀਆ ਦੇ ਮੁੱਖ ਕੋਚ ਨਿਯੁਕਤ ਕੀਤੇ ਗਏ ਹਨ। ਗਿਲੇਸਪੀ ਸਸੇਕਸ ਦਾ ਸਾਥ ਛੱਡ ਕੇ ਦੱਖਣੀ ਆਸਟਰੇਲੀਆ ਦੇ ਮੁੱਖ ਕੋਚ ਬਣਨਗੇ। ਉਹ ਟੀਮ ਦੇ ਕੋਚ ਜੈਮੀ ਸਿਡਨਸ ਦੀ ਜਗ੍ਹਾ ਜਿਨ੍ਹਾਂ ਨੇ 2019-20 ਸੈਸ਼ਨ ਦੱਖਣੀ ਆਸਟਰੇਲੀਆ ਦੇ ਸਭ ਤੋਂ ਹੇਠਾ ਰਹਿਣ ਤੋਂ ਬਾਅਦ ਟੀਮ ਆਪਣਾ ਰਸਤਾ ਅਲੱਗ ਕਰ ਲਿਆ ਸੀ।
ਸਿਡਨਸ ਦੇ ਕੋਚ ਰਹਿੰਦੇ ਦੱਖਣੀ ਆਸਟਰੇਲੀਆ ਨੂੰ 2015-16 ਅਤੇ 2016-17 'ਚ ਸ਼ੇਫੀਲਡ ਸ਼ੀਲਡ ਫਾਈਨਲ 'ਚ ਵਿਕਟੋਰੀਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਗਿਲੇਸਪੀ ਨੇ ਕਿਹਾ ਸੀ ਕਿ ਮੈਨੂੰ ਦੱਖਣੀ ਆਸਟਰੇਲੀਆਈ ਕ੍ਰਿਕਟ ਟੀਮ ਦਾ ਕੋਚ ਬਣਨ ਦਾ ਮੌਕਾ ਦਿੱਤੇ ਜਾਣ 'ਤੇ ਸਨਮਾਨ ਦੀ ਭਾਵਨਾ ਹੋ ਰਹੀ ਹੈ। ਐੱਸ. ਏ. ਸੀ. ਏ. 'ਚ ਖਿਡਾਰੀਆਂ, ਕੋਚਾਂ ਅਤੇ ਆਫ-ਫੀਲਡ ਟੀਮ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣ ਨਾਲ ਰੋਮਾਂਚਿਤ ਹਾਂ। ਦੱਖਣੀ ਆਸਟਰੇਲੀਆ ਦੇ ਨਾਲ ਕੰਮ ਕਰਨ ਨੂੰ ਲੈ ਮੈਂ ਬਹੁਤ ਚਾਹਵਾਨ ਹਾਂ।


author

Gurdeep Singh

Content Editor

Related News