ਜਾਪਾਨ ਦਾ ਜੇ-ਲੀਗ ਫੁੱਟਬਾਲ ਟੂਰਨਾਮੈਂਟ ਦਰਸ਼ਕਾਂ ਦੀ ਹਾਜ਼ਰੀ ਬਿਨ੍ਹਾਂ ਸ਼ੁਰੂ ਹੋਣ ਦੀ ਤਿਆਰੀ 'ਚ

Wednesday, May 27, 2020 - 10:36 AM (IST)

ਜਾਪਾਨ ਦਾ ਜੇ-ਲੀਗ ਫੁੱਟਬਾਲ ਟੂਰਨਾਮੈਂਟ ਦਰਸ਼ਕਾਂ ਦੀ ਹਾਜ਼ਰੀ ਬਿਨ੍ਹਾਂ ਸ਼ੁਰੂ ਹੋਣ ਦੀ ਤਿਆਰੀ 'ਚ

ਸਪੋਰਟਸ ਡੈਸਕ— ਜਾਪਾਨ ਦੀ ਚੋਟੀ ਦੀ ਫੁੱਟਬਾਲ ਲੀਗ ਦੇਸ਼ ਦੀ ਪੇਸ਼ੇਵਰ ਬੇਸਬਾਲ ਲੀਗ ਦੇ ਸ਼ੁਰੂ ਹੋਣ ਦੇ ਕੁਝ ਹਫ਼ਤੇ ਦੇ ਅੰਦਰ ਹੀ ਫਿਰ ਤੋਂ ਆਪਣਾ ਸੈਸ਼ਨ ਬਹਾਲ ਕਰਨ ਲਈ ਤਿਆਰ ਹੈ। ਸੰਭਾਵਨਾ ਹੈ ਕਿ ਜੇ-ਲੀਗ ਸ਼ੁੱਕਰਵਾਰ ਨੂੰ ਆਪਣੀ ਯੋਜਨਾਵਾਂ ਦਾ ਖੁਲਾਸਾ ਕਰੇਗਾ। ਜਾਪਾਨੀ ਸਮਾਚਾਰ ਏਜੰਸੀ ਕਯੋਦੋ ਦੀ ਰਿਪੋਰਟ ਮੁਤਾਬਕ ਲੀਗ ਦੇ ਮੈਚ 27 ਜੂਨ ਜਾਂ 4 ਜੁਲਾਈ ਤੋਂ ਸ਼ੁਰੂ ਹੋ ਸਕਦੇ ਹਨ।

ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਦਿੱਤੀ ਹੈ। ਇਨ੍ਹਾਂ ਮੈਚਾਂ ਦੀ ਸ਼ੁਰੂਆਤ ਦਰਸ਼ਕਾਂ ਦੇ ਬਿਨਾਂ ਹੋਵੇਗੀ। ਇਸ ਤੋਂ ਪਹਿਲਾਂ 19 ਜੂਨ ਤੋੋਂ ਸ਼ੁਰੂ ਹੋਣ ਵਾਲੀ ਬੇਸਬਾਲ ਲੀਗ ਵੀ ਖਾਲੀ ਸਟੇਡੀਅਮ ’ਚ ਖੇਡੀ ਜਾਵੇਗੀ। ਜੇ-ਲੀਗ ਦਾ ਸੈਸ਼ਨ 21 ਫਰਵਰੀ ਤੋ ਸ਼ੁਰੂ ਹੋਇਆ ਸੀ ਪਰ ਕੁਝ ਦਿਨ ਬਾਅਦ ਹੀ ਇਸ ਨੂੰ ਰੋਕਣਾ ਪਿਆ ਸੀ। ਬੇਸਬਾਲ ਦਾ ਰੈਗੂਲਰ ਸੈਸ਼ਨ ਅਜੇ ਸ਼ੁਰੂ ਨਹੀਂ ਹੋਇਆ ਸੀ। ਕਯੋਦੋ ਦੀ ਰਿਪੋਰਟ ਮੁਤਾਬਕ ਜੇ-ਲੀਗ ਯਾਤਰਾ ਨੂੰ ਸੀਮਿਤ ਰੱਖਣ ਦੀ ਕੋਸ਼ਿਸ਼ ਕਰੇਗਾ। ਉਸਦੀ ਯੋਜਨਾ ਇਕ ਹੀ ਭੂਗੋਲਿਕ ਖੇਤਰ ਦੀਆਂ ਟੀਮਾਂ ਦੇ ਵਿਚਾਲੇ ਆਪਸ ’ਚ ਮੈਚ ਕਰਵਾਉਣ ਦੀ ਹੈ।


author

Davinder Singh

Content Editor

Related News