ਈਰਾਨ ਨੂੰ ਹਰਾ ਕੇ ਜਾਪਾਨ ਏਸ਼ੀਆਈ ਕੱਪ ਦੇ ਸੈਮੀਫਾਈਨਲ ''ਚ

Tuesday, Jan 29, 2019 - 12:36 PM (IST)

ਈਰਾਨ ਨੂੰ ਹਰਾ ਕੇ ਜਾਪਾਨ ਏਸ਼ੀਆਈ ਕੱਪ ਦੇ ਸੈਮੀਫਾਈਨਲ ''ਚ

ਅਲ ਆਈਨ— ਜਾਪਾਨ ਨੇ ਵਿਵਾਦਪੂਰਨ ਪੈਨਲਟੀ ਦਾ ਪੂਰਾ ਲਾਹਾ ਲੈਂਦੇ ਹੋਏ ਸੋਮਵਾਰ ਨੂੰ ਇੱਥੇ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਈਰਾਨ ਨੂੰ 3-0 ਨਾਲ ਹਾਰ ਕੇ ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਯੁਵਾ ਓਸਾਕੋ ਨੇ ਹਾਫ ਟਾਈਮ ਦੇ ਬਾਅਦ 56ਵੇਂ ਮਿੰਟ 'ਚ ਜਾਪਾਨ ਲਈ ਪਹਿਲਾ ਗੋਲ ਦਾਗਿਆ ਪਰ ਇਹ ਉਨ੍ਹਾਂ ਦਾ ਪੈਨਲਟੀ 'ਤੇ ਕੀਤਾ ਗਿਆ ਗੋਲ ਸੀ ਜਿਸ ਨਾਲ ਈਰਾਨ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।

ਤਾਕੁਮੀ ਮਿਨਾਮਿਨੋ ਦਾ ਕ੍ਰਾਸ ਮੁਰਤਜਾ ਪੋਰਾਲਿਗਨੀ ਦੀ ਬਾਂਹ 'ਤੇ ਲੱਗਾ ਅਤੇ ਆਸਟਰੇਲੀਆਈ ਰੈਫਰੀ ਕ੍ਰਿਸ ਬੀਥ ਨੇ ਪੈਨਲਟੀ ਦੇ ਦਿੱਤੀ। ਰੀਪਲੇ ਦੇਖਣ ਦੇ ਬਾਅਦ ਵੀ ਉਹ ਆਪਣੇ ਫੈਸਲੇ 'ਤੇ ਕਾਇਮ ਰਹੇ। ਓਸਾਕਾ ਨੇ 67ਵੇਂ ਮਿੰਟ 'ਚ ਇਸ ਪੈਨਲਟੀ 'ਤੇ ਗੋਲ ਦਾਗਿਆ। ਇਸ ਤੋਂ ਬਾਅਦ ਗੇਂਕੀ ਹਰਾਗੁਚੀ ਨੇ ਦੂਜੇ ਹਾਫ ਦੇ ਇੰਜੁਰੀ ਟਾਈਮ (91ਵੇਂ ਮਿੰਟ) 'ਚ ਤੀਜਾ ਦਾਗ ਦਾਗਿਆ ਅਤੇ ਇਸ ਤਰ੍ਹਾਂ ਈਰਾਨ ਦਾ ਚੌਥਾ ਏਸ਼ੀਆਈ ਖਿਤਾਬ ਜਿੱਤਣ ਦਾ 43 ਸਾਲ ਦਾ ਇੰਤਜ਼ਾਰ ਵੱਧ ਗਿਆ।


author

Tarsem Singh

Content Editor

Related News