ਬੁਆਏਫ੍ਰੈਂਡ ਨਾਲ ਤਸਵੀਰ 'ਤੇ ਬਵਾਲ ਹੋਣ ਦੇ ਬਾਅਦ ਫਾਕਨਰ ਨੇ ਕਿਹਾ, ਗੇ ਨਹੀਂ ਹਾਂ

04/30/2019 11:12:43 AM

ਸਪੋਰਟਸ ਡੈਸਕ— ਆਸਟਰੇਲੀਆਈ ਆਲਰਾਊਂਡਰ ਕ੍ਰਿਕਟਰ ਜੇਮਸ ਫਾਕਨਰ ਨੇ ਆਪਣੇ ਜਨਮ ਦਿਨ 'ਤੇ ਆਪਣੇ ਦੋਸਤ ਦੇ ਨਾਲ ਇਕ ਤਸਵੀਰ ਪੋਸਟ ਕੀਤੀ ਸੀ ਜਿਸ ਤੋਂ ਬਾਅਦ ਮੀਡੀਆ 'ਚ ਖਬਰ ਆਈ ਕਿ ਉਹ ਗੇ ਹਨ। ਫਾਕਨਰ ਨੇ ਸੋਮਵਾਰ ਭਾਵ 29 ਅਪ੍ਰੈਲ ਨੂੰ ਆਪਣਾ 29ਵਾਂ ਜਨਮ ਦਿਨ ਮਨਾਇਆ। ਇਸ ਮੌਕੇ 'ਤੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਪੋਸਟ ਕਰਦੇ ਹੋਏ ਆਪਣੀ ਮਾਂ ਅਤੇ ਆਪਣੇ ਬੁਆਏ ਫ੍ਰੈਂਡ ਰਾਬ ਜੁਬ ਦੀ ਤਸਵੀਰ ਸ਼ੇਅਰ ਕੀਤੀ।

ਆਪਣੀ ਪੋਸਟ 'ਚ ਉਨ੍ਹਾਂ ਨੇ ਲਿਖਿਆ- ''ਜਨਮ ਦਿਨ 'ਤੇ ਆਪਣੇ ਬੁਆਏਫ੍ਰੈਂਡ ਰੋਬਜੁਬਸਤਾ ਅਤੇ ਆਪਣੀ ਮਾਂ ਰੋਸਲਿਨ ਕੈਰੋਲ ਫਾਕਨਰ ਦੇ ਨਾਲ ਡਿਨਰ ਕਰ ਰਿਹਾ ਹਾਂ। ਪੰਜ ਸਾਲਾਂ ਤੋਂ ਇਕੱਠਿਆਂ।''
PunjabKesari
ਫਾਕਨਰ ਨੇ ਦਿੱਤੀ ਸਫਾਈ-
ਮੀਡੀਆ 'ਚ ਚਲੀ ਖਬਰ ਦੇ ਬਾਅਦ ਫਾਕਨਰ ਨੇ ਇੰਸਟਾਗ੍ਰਾਮ 'ਤੇ ਇਕ ਹੋਰ ਤਸਵੀਰ ਪੋਸਟ ਕਰ ਕੇ ਲਿਖਿਆ ਕਿ ਉਹ ਗੇ ਨਹੀਂ ਹਨ। ਉਨ੍ਹਾਂ ਨੇ ਲਿਖਿਆ ਕਿ, ਲਗਦਾ ਹੈ ਬੀਤੀ ਰਾਤ ਮੇਰੀ ਪੋਸਟ ਨੂੰ ਗਲਤ ਸਮਝ ਲਿਆ ਗਿਆ ਹੈ। ਮੈਂ ਸਮਲਿੰਗੀ ਨਹੀਂ ਹਾਂ। ਹਾਲਾਂਕਿ ਐੱਲ.ਜੀ.ਬੀ.ਟੀ. ਫਿਰਕੇ ਤੋਂ ਮੈਨੂੰ ਜੋ ਸਮਰਥਨ ਮਿਲਿਆ ਹੈ ਉਹ ਕਾਫੀ ਸ਼ਾਨਦਾਰ ਰਿਹਾ। ਇਹ ਨਹੀਂ ਭੁਲਿਆ ਜਾਣਾ ਚਾਹੀਦਾ ਹੈ ਕਿ ਪਿਆਰ ਪਿਆਰ ਹੁੰਦਾ ਹੈ। ਰਾਬ ਜੁਬ ਮੇਰੇ ਲਈ ਸਭ ਤੋਂ ਚੰਗੇ ਦੋਸਤ ਹਨ। ਬੀਤੀ ਰਾਤ ਸਾਡੀ ਦੋਸਤੀ ਨੂੰ ਪੰਜ ਸਾਲ ਹੋ ਗਏ। ਪਿਆਰ ਅਤੇ ਸਰਮਥਨ ਲਈ ਸਾਰਿਆਂ ਨੂੰ ਧੰਨਵਾਦ।
PunjabKesari
ਫਾਕਨਰ ਨੇ ਇਕ ਟੈਸਟ, 69 ਵਨ ਡੇ ਅਤੇ 24 ਟੀ-20 ਕੌਮਾਂਤਰੀ ਮੈਚਾਂ 'ਚ ਆਸਟਰੇਲੀਆ ਦੀ ਨੁਮਾਇੰਦਗੀ ਕੀਤੀ ਹੈ। ਉਹ ਆਖਰੀ ਵਾਰ ਅਕਤੂਬਰ 2017 'ਚ ਆਸਟਰੇਲੀਆ ਵੱਲੋਂ ਖੇਡੇ ਸਨ।


Tarsem Singh

Content Editor

Related News