ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
Friday, Jan 05, 2024 - 07:02 PM (IST)
ਸਿਡਨੀ–ਤੇਜ਼ ਗੇਂਦਬਾਜ਼ ਆਮਿਰ ਜਮਾਲ ਨੇ 6 ਵਿਕਟਾਂ ਲੈ ਕੇ ਆਸਟ੍ਰੇਲੀਆ ਨੂੰ ਸ਼ੁੱਕਰਵਾਰ ਨੂੰ ਇੱਥੇ ਤੀਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਪਹਿਲੀ ਪਾਰੀ ਵਿਚ ਬੜ੍ਹਤ ਦਿਵਾਈ ਪਰ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਮੇਜ਼ਬਾਨ ਟੀਮ ਦਾ ਪਲੜਾ ਭਾਰੀ ਕਰ ਦਿੱਤਾ। ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਤੀਜੇ ਦਿਨ ਸਟੰਪ ਤੋਂ ਪਹਿਲਾਂ ਦੇ ਸੈਸ਼ਨ ਵਿਚ 68 ਦੌੜਾਂ ਤਕ ਪਾਕਿਸਤਾਨ ਦੀਆਂ 7 ਵਿਕਟਾਂ ਲੈ ਕੇ ਉਸ ਨੂੰ ਇਕ ਹੋਰ ਸੰਭਾਵਿਤ ਹਾਰ ਵੱਲ ਧੱਕ ਦਿੱਤਾ। ਜੋਸ਼ ਹੇਜ਼ਲਵੁਡ 9 ਦੌੜਾਂ ਦੇ ਕੇ 4 ਵਿਕਟਾਂ ਲੈ ਚੁੱਕਾ ਹੈ ਜਦਕਿ ਮਿਸ਼ੇਲ ਸਟਾਰਕ, ਨਾਥਨ ਲਿਓਨ ਤੇ ਟ੍ਰੈਵਿਸ ਹੈੱਡ ਦੇ ਖਾਤੇ ਵਿਚ ਇਕ-ਇਕ ਵਿਕਟ ਆਈ। ਪਾਕਿਸਤਾਨ ਦੀ ਕੁਲ ਬੜ੍ਹਤ 82 ਦੌੜਾਂ ਦੀ ਹੈ।
ਦਿਨ ਦੀ ਖੇਡ ਖਤਮ ਹੋਣ ’ਤੇ ਮੁਹੰਮਦ ਰਿਜਵਾਨ 6 ਦੌੜਾਂ ਬਣਾ ਕੇ ਖੇਡ ਰਿਹਾ ਸੀ ਜਦਕਿ ਜਮਾਲ ਨੇ ਅਜੇ ਖਾਤਾ ਨਹੀਂ ਖੋਲ੍ਹਿਆ ਹੈ। ਪਾਕਿਸਤਾਨ ਦੀ ਦੂਜੀ ਪਾਰੀ ਵਿਚ ਸੈਮ ਅਯੂਬ (33) ਤੇ ਬਾਬਰ ਆਜ਼ਮ (23) ਹੀ ਦੋਹਰੇ ਅੰਕ ਵਿਚ ਪਹੁੰਚ ਸਕੇ। ਪਾਕਿਸਤਾਨ ਨੇ ਆਸਟ੍ਰੇਲੀ੍ਰ ਵਿਚ ਆਪਣਾ ਪਿਛਲਾ ਟੈਸਟ 1995 ਵਿਚ ਇੱਥੇ ਸਿਡਨੀ ਕ੍ਰਿਕਟ ਗਰਾਊਂਡ ’ਤੇ ਹੀ ਜਿੱਤਿਆ ਸੀ।
ਇਹ ਵੀ ਪੜ੍ਹੋ- ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ ਹਾਰੀ
ਜਮਾਲ ਨੇ ਇਸ ਤੋਂ ਪਹਿਲਾਂ 69 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ, ਜਿਸ ਨਾਲ ਪਾਕਿਸਤਾਨ ਨੇ ਆਸਟ੍ਰੇਲੀਆ ਨੂੰ 299 ਦੌੜਾਂ ’ਤੇ ਸਮੇਟ ਕੇ ਪਹਿਲੀ ਪਾਰੀ ਵਿਚ 14 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਆਸਟ੍ਰੇਲੀਆ ਨੇ ਆਖਰੀ 4 ਵਿਕਟਾਂ 10 ਦੌੜਾਂ ਜੋੜ ਕੇ ਗੁਆਈਆਂ। ਆਸਟ੍ਰੇਲੀਆ ਨੇ ਦਸੰਬਰ 2020 ਤੋਂ ਬਾਅਦ ਪਹਿਲੀ ਵਾਰ ਘਰੇਲੂ ਟੈਸਟ ਵਿਚ ਪਹਿਲੀ ਪਾਰੀ ਵਿਚ ਬੜ੍ਹਤ ਬਣਾਈ। ਜਮਾਲ ਨੇ ਚਾਹ ਦੀ ਬ੍ਰੇਕ ਦੇ ਆਰਾਮ ਤੋਂ ਬਾਅਦ ਮਿਸ਼ੇਲ ਮਾਰਸ਼ (54) ਨੂੰ ਮਿਡ ਆਫ ’ਤੇ ਸ਼ਾਨ ਮਸੂਦ ਦੇ ਹੱਥੋਂ ਕੈਚ ਕਰਵਾਇਆ। ਉਸ ਨੇ ਇਸ ਤੋਂ ਬਾਅਦ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੂੰ ਖਾਤਾ ਖੋਲ੍ਹੇ ਬਿਨਾਂ ਪੈਵੇਲੀਅਨ ਭੇਜਿਆ ਤੇ ਫਿਰ ਆਪਣੇ ਅਗਲੇ ਓਵਰ ਵਿਚ ਲਿਓਨ (05) ਤੇ ਹੇਜ਼ਲਵੁਡ (00) ਨੂੰ ਆਊਟ ਕਰਕੇ ਆਸਟ੍ਰੇਲੀਆ ਦੀ ਪਾਰੀ ਦਾ ਅੰਤ ਕੀਤਾ। ਜਮਾਲ ਨੇ ਇਸ ਤੋਂ ਪਹਿਲਾਂ ਉਸਮਾਨ ਖਵਾਜਾ (47) ਤੇ ਹੈੱਡ (10) ਨੂੰ ਵੀ ਪੈਵੇਲੀਅਨ ਦੀ ਰਸਤਾ ਦਿਖਾਇਆ।
ਇਹ ਵੀ ਪੜ੍ਹੋ- ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਆਸਟ੍ਰੇਲੀਆ ਨੇ ਦਿਨ ਦੀ ਸ਼ੁਰੂਆਤ 2 ਵਿਕਟਾਂ ’ਤੇ 116 ਦੌੜਾਂ ਤੋਂ ਕੀਤੀ ਸੀ। ਮਾਰਨਸ ਲਾਬੂਸ਼ੇਨ (60) ਨੇ 23 ਦੌੜਾਂ ਤੋਂ ਅੱਗੇ ਖੇਡਦੇ ਹੋਏ ਅਰਧ ਸੈਂਕੜਾ ਲਾਇਆ ਪਰ ਸਟੀਵ ਸਮਿਥ (38) ਤੇ ਐਲਕਸ ਕੈਰੀ (38) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ ਵਿਚ ਅਸਫਲ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।