ਜਮੈਕਾ ਦੀ ਫ੍ਰੇਜਰ ਪ੍ਰਾਈਸ ਨੇ 11 ਸੈਕੰਡ 'ਚ ਲਾਇਆ 100 ਮੀਟਰ ਦਾ ਫਰਾਟਾ
Sunday, Jul 12, 2020 - 11:56 PM (IST)
ਕਿੰਗਸਟਨ– ਜਮੈਕਾ ਦੀ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਸ਼ੈਲੀ ਐੱਨ. ਫ੍ਰੇਜਰ ਨੇ ਇੱਥੇ ਵੇਲੋਸਿਟੀ ਫੇਸਟ ਮੀਟ ਵਿਚ ਮਹਿਲਾਵਾਂ ਦੀ 100 ਮੀਟਰ ਦੀ ਦੌੜ 11.00 ਸੈਕੰਡ ਵਿਚ ਪੂਰੀ ਕਰ ਲਈ। ਪ੍ਰਾਈਸ ਆਪਣੀ ਆਖਰੀ ਦੌੜ ਦੇ ਪੰਜ ਮਹੀਨਿਆਂ ਬਾਅਦ ਟ੍ਰੈਕ 'ਤੇ ਉਤਰੀ ਸੀ। ਦੋ ਵਾਰ ਦੀ ਓਲੰਪਿਕ ਚੈਂਪੀਅਨ ਨੇ ਇਸ ਸਾਲ 100 ਮੀਟਰ ਵਿਚ ਹੁਣ ਤਕ ਦਾ ਸਭ ਤੋਂ ਤੇਜ਼ ਸਮਾਂ ਕੱਢਿਆ।
ਦੋਹਾ ਵਿਚ 2019 ਵਿਸ਼ਵ ਚੈਂਪੀਅਨਸ਼ਿਪ ਵਿਚ 32 ਸਾਲ ਦੀ ਉਮਰ ਵਿਚ ਫ੍ਰੇਜਰ ਪ੍ਰਾਈਸ ਇਕ ਗਲੋਬਲ ਚੈਂਪੀਅਨਸ਼ਿਪ ਵਿਚ 100 ਮੀਟਰ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਣ ਵਾਲੀ ਇਤਿਹਾਸ ਦਾ ਸਭ ਤੋਂ ਵਡੇਰੀ ਉਮਰ ਦੀ ਮਹਿਲਾ ਤੇ ਦੂਜੀ ਮਾਂ ਬਣੀ ਸੀ।