ਰੋਹਿਤ-ਰਾਹੁਲ ਦੇ ਰਿਕਾਰਡ ਦੀ ਬਰਾਬਰੀ ''ਤੇ ਬੋਲੇ ਜਾਇਸਵਾਲ,''ਉਨ੍ਹਾਂ ਨੇ ਜੋ ਕੀਤਾ ਉਹ ਸ਼ਾਨਦਾਰ ਹੈ''
Sunday, Aug 13, 2023 - 01:17 PM (IST)
ਲਾਡਰਹਿੱਲ- ਟੈਸਟ ਕ੍ਰਿਕਟ ਅਤੇ ਫਿਰ ਟੀ-20 ਅੰਤਰਰਾਸ਼ਟਰੀ 'ਚ ਆਪਣੀ ਪਛਾਣ ਛੱਡਣ ਵਾਲੇ ਪ੍ਰਤਿਭਾਸ਼ਾਲੀ ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਕਿਹਾ ਕਿ ਅਜੇ ਸ਼ੁਰੂਆਤ ਹੈ ਅਤੇ ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਉਹ ਕੱਲ੍ਹ ਲਈ ਤਿਆਰ ਰਹਿਣ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 21 ਸਾਲਾ ਜਾਇਸਵਾਲ ਨੇ ਭਾਰਤ ਲਈ ਆਪਣੇ ਟੈਸਟ ਡੈਬਿਊ 'ਚ ਇਕ ਸੈਂਕੜਾ ਅਤੇ ਫਿਰ ਅਰਧ ਸੈਂਕੜਾ ਲਗਾਇਆ। ਇਸ ਤੋਂ ਬਾਅਦ ਜਦੋਂ ਜਾਇਸਵਾਲ ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਇਸ ਦਾ ਪੂਰਾ ਫ਼ਾਇਦਾ ਉਠਾਇਆ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਵੈਸਟਇੰਡੀਜ਼ ਖ਼ਿਲਾਫ਼ ਚੌਥੇ ਟੀ-20 ਮੈਚ 'ਚ 51 ਗੇਂਦਾਂ 'ਤੇ ਅਜੇਤੂ 84 ਦੌੜਾਂ ਦੀ ਪਾਰੀ ਖੇਡੀ। ਸਭ ਤੋਂ ਛੋਟੇ ਫਾਰਮੈਟ 'ਚ ਇਹ ਉਨ੍ਹਾਂ ਦਾ ਦੂਜਾ ਅੰਤਰਰਾਸ਼ਟਰੀ ਮੈਚ ਸੀ।
ਇਹ ਵੀ ਪੜ੍ਹੋ- ਭਾਰਤ ਖ਼ਿਲਾਫ਼ ਚੌਥਾ ਟੀ-20 ਗਵਾ ਕੇ ਬੇਹੱਦ ਨਿਰਾਸ਼ ਦਿਖੇ ਵੈਸਟਇੰਡੀਜ਼ ਕਪਤਾਨ ਰੋਵਮੈਨ, ਦੱਸਿਆ ਕਿੱਥੇ ਕੀਤੀ ਗਲਤੀ
ਭਾਰਤ ਦੀ ਨੌਂ ਵਿਕਟਾਂ ਦੀ ਜਿੱਤ ਤੋਂ ਬਾਅਦ ਜਾਇਸਵਾਲ ਨੇ ਕਿਹਾ, 'ਇਹ ਤਾਂ ਸਿਰਫ਼ ਸ਼ੁਰੂਆਤ ਹੈ। ਮੈਂ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਣਾ ਚਾਹੁੰਦਾ ਹਾਂ। ਮੈਂ ਅੱਜ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ ਪਰ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਮੈਂ ਕੱਲ੍ਹ ਲਈ ਵੀ ਤਿਆਰ ਹਾਂ। ਉਨ੍ਹਾਂ ਨੇ ਕਿਹਾ, 'ਇਹ ਅਰਧ ਸੈਂਕੜਾ ਸੱਚਮੁੱਚ ਖ਼ਾਸ ਹੈ। ਭਾਰਤ ਦੀ ਨੁਮਾਇੰਦਗੀ ਕਰਨਾ ਮਾਣ ਵਾਲੀ ਗੱਲ ਹੈ। ਯਕੀਨਨ ਇਸ ਦੇ ਪਿੱਛੇ ਸਖ਼ਤ ਮਿਹਨਤ ਛੁਪੀ ਹੋਈ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਅੱਜ ਚੰਗਾ ਪ੍ਰਦਰਸ਼ਨ ਕਰਨ 'ਚ ਸਫ਼ਲ ਰਿਹਾ।
ਇਹ ਵੀ ਪੜ੍ਹੋ- Asian Champions Trophy 2023: ਟੀਮ ਇੰਡੀਆ ਦੀ ਸ਼ਾਨਦਾਨ ਜਿੱਤ ਮਗਰੋਂ ਸਟੇਡੀਅਮ 'ਚ ਗੂੰਜਿਆ 'ਵੰਦੇ ਮਾਤਰਮ'
ਭਾਰਤ ਨੇ ਪੰਜ ਮੈਚਾਂ ਦੀ ਲੜੀ 'ਚ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਜਾਇਸਵਾਲ ਦੀ ਥਾਂ ਈਸ਼ਾਨ ਕਿਸ਼ਨ ਨੂੰ ਚੋਟੀ ਦੇ ਕ੍ਰਮ 'ਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ ਸ਼ੁਭਮਨ ਗਿੱਲ ਨਾਲ ਚੌਥੇ ਟੀ-20 ਮੈਚ 'ਚ ਪਹਿਲੀ ਵਿਕਟ ਲਈ 165 ਦੌੜਾਂ ਜੋੜ ਕੇ ਭਾਰਤੀ ਰਿਕਾਰਡ ਦੀ ਬਰਾਬਰੀ ਕੀਤੀ। ਇਸ ਤੋਂ ਪਹਿਲਾਂ ਇਹ ਰਿਕਾਰਡ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਦੇ ਨਾਂ ਸੀ। ਅਜਿਹੀ ਸਥਿਤੀ 'ਚ ਇਹ ਸਵਾਲ ਸੁਭਾਵਿਕ ਹੀ ਉੱਠਦਾ ਹੈ ਕਿ ਕੀ ਇਹ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ? ਜਾਇਸਵਾਲ ਨੇ ਨਿਮਰਤਾ ਨਾਲ ਜਵਾਬ ਦਿੱਤਾ, 'ਉਨ੍ਹਾਂ (ਰੋਹਿਤ ਅਤੇ ਰਾਹੁਲ) ਨੇ ਜੋ ਕੀਤਾ ਹੈ ਉਹ ਸ਼ਾਨਦਾਰ ਹੈ। ਉਹ ਖੇਡ ਦੇ ਦਿੱਗਜ਼ ਹਨ। ਸਾਨੂੰ ਸਿਰਫ਼ ਉਹੀ ਕਰਨ ਦੀ ਲੋੜ ਹੈ ਜੋ ਅਸੀਂ ਕਰ ਸਕਦੇ ਹਾਂ। ਅਸੀਂ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8