ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਤੋਂ ਵੀ ਬਾਹਰ ਹੋ ਸਕਦੇ ਹਨ ਜਡੇਜਾ, ਇਸ ਘਰੇਲੂ ਕ੍ਰਿਕਟਰ ਨੂੰ ਮਿਲੇਗਾ ਮੌਕਾ

11/27/2022 10:45:40 AM

ਮੁੰਬਈ : ਭਾਰਤ ਦੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਗੋਡੇ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਬੰਗਲਾਦੇਸ਼ ਖਿਲਾਫ ਅਗਲੇ ਮਹੀਨੇ ਹੋਣ ਵਾਲੇ ਦੋ ਟੈਸਟ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਖੱਬੇ ਹੱਥ ਦੇ ਸਪਿਨਰ ਸੌਰਭ ਕੁਮਾਰ ਟੈਸਟ ਟੀਮ ਵਿਚ ਜਡੇਜਾ ਦੀ ਜਗ੍ਹਾ ਲੈਣਗੇ।

ਸੌਰਭ ਭਾਰਤ ਏ ਟੀਮ ਦਾ ਹਿੱਸਾ ਹੈ ਜੋ ਬੰਗਲਾਦੇਸ਼ ਏ ਦੇ ਖਿਲਾਫ ਦੋ ਚਾਰ ਦਿਨਾ ਮੈਚ ਖੇਡਣ ਲਈ ਵੀਰਵਾਰ ਨੂੰ ਢਾਕਾ ਲਈ ਰਵਾਨਾ ਹੋਈ। ਭਾਰਤ ਏ ਅਤੇ ਬੰਗਲਾਦੇਸ਼ ਏ ਵਿਚਾਲੇ ਦੂਜਾ ਚਾਰ ਦਿਨਾਂ ਮੈਚ 9 ਦਸੰਬਰ ਨੂੰ ਖਤਮ ਹੋਵੇਗਾ, ਜਦਕਿ ਭਾਰਤ ਅਤੇ ਬੰਗਲਾਦੇਸ਼ 14 ਦਸੰਬਰ ਤੋਂ ਅਧਿਕਾਰਤ ਟੈਸਟ ਦੀ ਆਪਣੀ ਸ਼ੁਰੂਆਤ ਕਰਨਗੇ। 

ਇਹ ਵੀ ਪੜ੍ਹੋ : ਆਕਾਸ਼ਦੀਪ ਸਿੰਘ ਦੀ ਮਿਹਨਤ 'ਤੇ ਫਿਰਿਆ ਪਾਣੀ, ਆਖ਼ਰੀ ਮਿੰਟ 'ਚ ਭਾਰਤ ਤੋਂ ਜਿੱਤਿਆ ਆਸਟ੍ਰੇਲੀਆ

ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 2022 'ਚ ਹਾਂਗਕਾਂਗ ਖਿਲਾਫ ਮੈਚ ਦੌਰਾਨ ਜਡੇਜਾ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋਈ ਸੀ। ਇਸ ਸੱਟ ਕਾਰਨ ਉਹ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ 2022 ਦੇ ਬਾਕੀ ਮੈਚਾਂ 'ਚ ਹਿੱਸਾ ਨਹੀਂ ਲੈ ਸਕੇ ਸਨ। 

ਬੀਸੀਸੀਆਈ ਨੇ ਬੁੱਧਵਾਰ ਨੂੰ ਜਡੇਜਾ ਨੂੰ ਬੰਗਲਾਦੇਸ਼ ਦੇ ਖਿਲਾਫ 4 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਕਰਨ ਦਾ ਐਲਾਨ ਵੀ ਕੀਤਾ ਹੈ। ਵਨਡੇ ਟੀਮ ਵਿੱਚ  ਸ਼ਹਿਬਾਜ਼ ਅਹਿਮਦ ਨੂੰ ਜਡੇਜਾ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ ।


Tarsem Singh

Content Editor

Related News