ਰਵਿੰਦਰ ਜਡੇਜਾ ਨੇ ਉਂਗਲੀ ’ਤੇ ਲਗਾਈ ‘ਮੱਲ੍ਹਮ’, ਛਿੜੀ ਬਹਿਸ

Thursday, Feb 09, 2023 - 11:57 PM (IST)

ਰਵਿੰਦਰ ਜਡੇਜਾ ਨੇ ਉਂਗਲੀ ’ਤੇ ਲਗਾਈ ‘ਮੱਲ੍ਹਮ’, ਛਿੜੀ ਬਹਿਸ

ਸਪੋਰਟਸ ਡੈਸਕ : ਆਸਟਰੇਲੀਆ ਵਿਰੁੱਧ ਪਹਿਲੇ ਟੈਸਟ ਦੇ ਸ਼ੁਰੂਆਤੀ ਦਿਨ ਰਵਿੰਦਰ ਜਡੇਜਾ ਨੇ ਮੈਚ ਦੌਰਾਨ ਆਪਣੀ ਉਂਗਲੀ ’ਤੇ ਕੁਝ ਲਗਾਉਣ ਨੂੰ ਲੈ ਕੇ ਬਹਿਸ ਛੇੜ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਆਈ, ਜਿਸ ’ਚ ਜਡੇਜਾ ਨੂੰ ਆਪਣੇ ਟੀਮ ਦੇ ਸਾਥੀ ਮੁਹੰਮਦ ਸਿਰਾਜ ਤੋਂ ਕੁਝ ਲੈ ਕੇ ਆਪਣੀ ਉਂਗਲੀ ’ਤੇ ਲਗਾਉਂਦਾ ਤੇ ਰਗੜਦਾ ਨਜ਼ਰ ਆ ਰਿਹਾ ਹੈ। ਇਸ ’ਤੇ ਆਸਟਰੇਲੀਆਈ ਮੀਡੀਆ ਤੇ ਸਾਬਕਾ ਖਿਡਾਰੀ ਸਵਾਲ ਚੁੱਕ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਟਰੱਕ ਤੇ ਆਟੋ ਰਿਕਸ਼ਾ ਵਿਚਾਲੇ ਵਾਪਰਿਆ ਭਿਆਨਕ ਹਾਦਸਾ, 7 ਸਕੂਲੀ ਵਿਦਿਆਰਥੀਆਂ ਦੀ ਮੌਤ

PunjabKesari

ਜਦੋਂ ਇਕ ਪ੍ਰਸ਼ੰਸਕ ਨੇ ਸੋਸ਼ਲ ਮੀਡੀਆ ’ਤੇ ਇਸ ਵੀਡੀਓ ਫੁਟੇਜ ਨੂੰ ਸਾਂਝਾ ਕੀਤਾ ਤਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਟਿਮ ਪੇਨ ਨੇ ਉਸ ਨੂੰ ਜਵਾਬ ਦਿੱਤਾ, ‘ਦਿਲਚਸਪ’। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਦੱਸਿਆ ਕਿ ਇਹ ‘ਉਂਗਲੀ ਵਿਚ ਦਰਦ ਤੋਂ ਰਾਹਤ ਪਾਉਣ ਲਈ ਮੱਲ੍ਹਮ’ ਸੀ। ਆਸਟਰੇਲੀਆ ਦੀ ਇਸ ਟੀਮ ਦੇ ਮੈਂਬਰ ਡੇਵਿਡ ਵਾਰਨਰ ਤੇ ਸਟੀਵ ਸਮਿਥ ਦੱਖਣੀ ਅਫਰੀਕਾ ਵਿਚ 2018 ਵਿਚ ਗੇਂਦ ਨਾਲ ਛੇੜਖਾਨੀ ਦੇ ਦੋਸ਼ਾਂ ’ਚ ਪਾਬੰਦੀ ਝੱਲ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਟਾਂਡਾ ਉੜਮੁੜ ਵਿਖੇ ਪੁਲਸ ਮੁਲਾਜ਼ਮ ਦੇ ਸਿਰ 'ਚ ਲੱਗੀ ਗੋਲ਼ੀ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ

PunjabKesari

ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਦੀ ਖੇਡ ਭਾਰਤ ਦੇ ਨਾਗਪੁਰ 'ਚ ਵਿਦਰਭ ਕ੍ਰਿਕਟ ਐਸੋਸੀਏਸ਼ਨ 'ਚ ਖੇਡੀ ਗਈ। ਪਹਿਲੇ ਦਿਨ ਦੀ ਖੇਡ ਖਤਮ ਹੋਣ ਦੌਰਾਨ ਭਾਰਤ ਨੇ 1 ਵਿਕਟ ਦੇ ਨੁਕਸਾਨ 'ਤੇ 77 ਦੌੜਾਂ ਬਣਾ ਲਈਆਂ ਸਨ। ਇਸ ਦੌਰਾਨ ਭਾਰਤ ਵੱਲੋਂ ਮੁਹੰਮਦ ਸ਼ੰਮੀ ਨੇ 1, ਮੁਹੰਮਦ ਸਿਰਾਜ ਨੇ 1, ਰਵਿੰਦਰ ਜਡੇਜਾ ਨੇ 5 ਤੇ ਰਵੀਚੰਦਰਨ ਅਸ਼ਵਿਨ 3 ਵਿਕਟਾਂ ਲਈਆਂ।


author

Manoj

Content Editor

Related News