IWF ਗ੍ਰਾਂ. ਪ੍ਰੀ.-2 ’ਚ 12ਵੇਂ ਸਥਾਨ ’ਤੇ ਰਿਹਾ ਗੁਰਦੀਪ ਸਿੰਘ
Saturday, Dec 16, 2023 - 12:41 PM (IST)
ਦੋਹਾ–ਰਾਸ਼ਟਰਮੰਡਲ ਖੇਡਾਂ ਦਾ ਤਮਗਾ ਜੇਤੂ ਭਾਰਤੀ ਵੇਟਲਿਫਟਰ ਗੁਰਦੀਪ ਸਿੰਘ ਨੇ ਇੱਥੇ ਆਈ. ਡਬਲਯੂ. ਐੱਫ. (ਕੌਮਾਂਤਰੀ ਵੇਟਲਿਫਟਿੰਗ ਸੰਘ) ਗ੍ਰਾਂ. ਪ੍ਰੀ.-2 ਵਿਚ ਪੁਰਸ਼ਾਂ ਦੇ 109 ਕਿ. ਗ੍ਰਾ. ਭਾਰ ਤੋਂ ਵੱਧ ਦੇ ਵਰਗ ਵਿਚ 12ਵੇਂ ਸਥਾਨ ’ਤੇ ਰਹਿ ਕੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਪੰਜਾਬ ਦੇ ਇਸ 28 ਸਾਲਾ ਖਿਡਾਰੀ ਨੇ ਕੁਲ ਮਿਲਾ ਕੇ 340 ਕਿ. ਗ੍ਰਾ. ਭਾਰ ਵਰਗ ਚੁੱਕਿਆ ਜਿਹੜਾ ਪਿਛਲੇ ਸਾਲ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਚੁੱਕੇ ਗਏ ਭਾਰ ਵਰਗ ਤੋਂ 50 ਕਿ. ਗ੍ਰਾ. ਘੱਟ ਸੀ।
ਇਹ ਵੀ ਪੜ੍ਹੋ-ਇੰਗਲੈਂਡ ਵਿਰੁੱਧ ਟੈਸਟ ’ਚ ਭਾਰਤੀ ਮਹਿਲਾ ਟੀਮ ਦਾ ਭਰੋਸਾ ਸਪਿਨ ’ਤੇ
ਗੁਰਦੀਪ ਨੇ ਰਾਸ਼ਟਰਮੰਡਲ ਖੇਡਾਂ ਵਿਚ 390 ਕਿ. ਗ੍ਰਾ. ਭਾਰ ਚੁੱਕ ਕੇ ਕਾਂਸੀ ਤਮਗਾ ਜਿੱਤਿਆ ਸੀ। ਬਾਂਹ ਦੀ ਸੱਟ ਕਾਰਨ ਇਸ ਸਾਲ ਜ਼ਿਆਦਾਤਰ ਪ੍ਰਤੀਯੋਗਿਤਾਵਾਂ ਵਿਚ ਨਾ ਖੇਡ ਸਕਣ ਵਾਲੇ ਗੁਰਦੀਪ ਨੇ ਸਨੈਚ ਵਰਗ ਵਿਚ 145 ਕਿ. ਗ੍ਰਾ. ਤੇ ਇਸ ਤੋਂ ਬਾਅਦ ਕਲੀਨ ਐਂਡ ਜਰਕ ਵਿਚ 195 ਕਿ. ਗ੍ਰਾ. ਭਾਰ ਚੁੱਕਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।