ਇਵਾਨ ਨੇ ਪਤਨੀ ਦੀ ਖਾਤਰ ਅਰਬਾਂ ਰੁਪਏ ਦਾ ਕਰਾਰ ਛੱਡਿਆ

Monday, Feb 10, 2020 - 12:24 AM (IST)

ਇਵਾਨ ਨੇ ਪਤਨੀ ਦੀ ਖਾਤਰ ਅਰਬਾਂ ਰੁਪਏ ਦਾ ਕਰਾਰ ਛੱਡਿਆ

ਨਵੀਂ ਦਿੱਲੀ - ਸਵਿਟਜ਼ਰਲੈਂਡ ਦੇ ਸਟਾਰ ਫੁੱਟਬਾਲਰ ਇਵਾਨ ਰਾਕਿਤਿਕ ਨੇ ਆਪਣੀ ਪਤਨੀ ਦੀ ਖਾਤਰ ਅਰਬਾਂ ਰੁਪਏ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। 31 ਸਾਲਾ ਇਵਾਨ ਬਾਰਸੀਲੋਨਾ ਦਾ ਸਟਾਰ ਖਿਡਾਰੀ ਹੈ। ਮੈਨਚੈਸਟਰ ਯੂਨਾਈਟਿਡ ਕਲੱਬ ਉਸ ਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਸੀ। ਇਸ ਲਈ ਗੱਲਬਾਤ ਆਖਰੀ ਗੇੜ ਵਿਚ ਪੁਹੰਚ ਗਈ ਸੀ ਪਰ ਉਸ ਦੀ ਪਤਨੀ ਰੈਕਿਊਏਲ ਨਹੀਂ ਚਾਹੁੰਦੀ ਸੀ ਕਿ ਉਹ ਮੈਨਚੈਸਟਰ ਯੂਨਾਈਟਿਡ ਲਈ ਖੇਡੇ। ਇਕ ਰਿਪੋਰਟ ਮੁਤਾਬਕ ਮੈਨਚੈਸਟਰ ਕਲੱਬ ਨੇ ਇਵਾਨ ਨੂੰ 5 ਅਰਬ ਰੁਪਏ ਤੋਂ ਵੱਧ ਦਾ ਪ੍ਰਸਤਾਵ ਦਿੱਤਾ ਸੀ ਪਰ ਉਸ ਨੇ ਪਤਨੀ ਦੀ ਖਾਤਰ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ। ਇਵਾਨ ਦਾ ਪਿਛਲਾ ਸੈਸ਼ਨ ਚੰਗਾ ਨਹੀਂ ਰਿਹਾ ਸੀ।

ਉਸ ਨੇ ਬਾਰਸੀਲੋਨਾ ਲਈ 22 ਮੈਚ ਖੇਡੇ ਅਤੇ ਕਿਸੇ ਵਿਚ ਵੀ ਗੋਲ ਨਹੀਂ ਕਰ ਸਕਿਆ। ਅਜਿਹੇ ਵਿਚ ਬਾਰਸੀਲੋਨਾ ਨੇ ਪਿਛਲੇ ਕੁਝ ਮੈਚਾਂ ਵਿਚ ਇਵਾਨ ਨੂੰ ਬਾਹਰ ਬਿਠਾ ਦਿੱਤਾ। ਇਸ ਕਾਰਣ ਇਵਾਨ ਬਾਰਸੀਲੋਨਾ ਛੱਡ ਕੇ ਦੂਜੇ ਕਲੱਬ ਵਿਚ ਜਾਣਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਚਾਹੁੰਦੀ ਹੈ ਕਿ ਉਹ ਬਾਰਸੀਲੋਨਾ ਵਿਚ ਰਹਿ ਕੇ ਹੀ ਖੁਦ ਨੂੰ ਸਾਬਤ ਕਰੇ। ਰੇਕਿਊਏਲ ਨੇ ਬਾਰਸੀਲੋਨਾ ਦੀ ਵੀ ਆਲੋਚਨਾ ਕੀਤੀ ਸੀ। ਉਸ ਨੇ ਕਿਹਾ ਸੀ ਕਿ ਤੁਸੀਂ ਇਕ ਖਿਡਾਰੀ ਨਾਲ ਅਜਿਹਾ ਵਰਤਾਓ ਕਿਵੇਂ ਕਰ ਸਕਦੇ ਹੋ। ਹਰ ਖਿਡਾਰੀ ਕਲੱਬ ਦੌਰ 'ਚੋਂ ਲੰਘਦਾ ਹੈ।


author

Gurdeep Singh

Content Editor

Related News