ਇਟਲੀ ਨੇ ਕੌਮਾਂਤਰੀ ਫੁੱਟਬਾਲ ''ਚ ਇਕ ਸਾਲ ਬਾਅਦ ਚਖਿਆ ਜਿੱਤ ਦਾ ਸਵਾਦ

Monday, Oct 15, 2018 - 10:33 PM (IST)

ਇਟਲੀ ਨੇ ਕੌਮਾਂਤਰੀ ਫੁੱਟਬਾਲ ''ਚ ਇਕ ਸਾਲ ਬਾਅਦ ਚਖਿਆ ਜਿੱਤ ਦਾ ਸਵਾਦ

ਮਿਲਾਨ- ਰੂਸ ਵਿਚ ਹੋਏ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਇਟਲੀ ਨੇ ਕੌਮਾਂਤਰੀ ਫੁੱਟਬਾਲ ਵਿਚ ਇਕ ਸਾਲ ਬਾਅਦ ਸੋਮਵਾਰ ਨੂੰ ਜਿੱਤ ਦਾ ਸਵਾਦ ਚਖਿਆ।
ਮੈਨੇਜਰ ਰੋਬਰਟੋ ਮਨਸਿਨੀ ਦੀ ਟੀਮ ਨੇ ਨੇਸ਼ਨਸ ਲੀਗ ਟੂਰਨਾਮੈਂਟ ਵਿਚ ਪੋਲੈਂਡ ਨੂੰ 1-0 ਨਾਲ ਹਰਾਇਆ। ਮੈਚ ਦਾ ਇਕਲੌਤਾ ਗੋਲ ਕ੍ਰਿਸਟਿਆਨੋ ਬਿਰਾਘੀ ਨੇ ਇੰਜਰੀ ਸਮੇਂ ਵਿਚ ਕੀਤਾ। ਕੌਮਾਂਤਰੀ ਫੁੱਟਬਾਲ ਵਿਚ ਇਟਲੀ  ਨੇ ਪਿਛਲੀ ਵਾਰ 9 ਅਕਤੂਬਰ 2017 ਨੂੰ ਅਲਬਾਨੀਆ ਵਿਰੁੱਧ 1-0 ਨਾਲ ਜਿੱਤ ਦਰਜ ਕੀਤੀ ਸੀ।  ਇਸ ਤੋਂ ਬਾਅਦ ਟੀਮ ਖਰਾਬ ਪ੍ਰਦਰਸ਼ਨ ਕਾਰਨ 60 ਸਾਲਾਂ ਵਿਚ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਟੀਮ ਨੇ ਹਾਲਾਂਕਿ ਪੰਜ ਮਹੀਨੇ ਪਹਿਲਾਂ ਸਾਊਦੀ ਅਰਬ ਵਿਰੁੱਧ ਦੋਸਤਾਨਾ ਮੈਚ ਵਿਚ 2-1 ਨਾਲ ਜਿੱਤ ਦਰਜ ਕੀਤੀ ਸੀ।

 


Related News