ਜਿਨੋਆ ਦੇ 12 ਹੋਰ ਮੈਂਬਰ ਕੋਰੋਨਾ ਵਾਇਰਸ ਪਾਜ਼ੇਟਿਵ

Tuesday, Sep 29, 2020 - 11:06 AM (IST)

ਜਿਨੋਆ ਦੇ 12 ਹੋਰ ਮੈਂਬਰ ਕੋਰੋਨਾ ਵਾਇਰਸ ਪਾਜ਼ੇਟਿਵ

ਜਿਨੋਆ (ਭਾਸ਼ਾ) : ਇਟਲੀ ਦੀ ਸਿਖ਼ਰ ਫੁੱਟਬਾਲ ਲੀਗ ਸਿਰੀ ਏ ਦੇ ਕਲੱਬ ਜਿਨੋਆ ਨੇ ਕਿਹਾ ਹੈ ਕਿ ਉਸ ਦੀ ਟੀਮ ਦੇ 12 ਹੋਰ ਮੈਂਬਰ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਕਲੱਬ ਵਿਚ ਕੁੱਲ ਪੀੜਤ ਮਾਮਲਿਆਂ ਦੀ ਗਿਣਤੀ 14 ਹੋ ਗਈ ਹੈ। ਵੀਕੈਂਡ 'ਤੇ ਪਤਾ ਲੱਗਾ ਸੀ ਕਿ ਗੋਲਕੀਪਰ ਮਾਟਿਆ ਪੇਰਿਨ ਅਤੇ ਮਿਡਫੀਲਡਰ ਲਾਸੇ ਸ਼ੋਨ ਵਾਇਰਸ ਨਾਲ ਪੀੜਤ ਹੋ ਗਏ ਹਨ। ਇਸ ਦੇ ਬਾਅਦ ਜਾਂਚ ਤੋਂ ਪਤਾ ਲੱਗਾ ਕਿ ਇਹ ਵਾਇਰਸ ਮੈਚ ਦੇ ਦਿਨ ਖੇਡਣ ਵਾਲੀ ਟੀਮ ਦੇ ਹੋਰ ਮੈਬਰਾਂ ਵਿਚ ਵੀ ਫੈਲ ਗਿਆ ਹੈ।

ਜਿਨੋਆ ਨੇ ਕਿਹਾ, 'ਟੀਮ ਮੈਬਰਾਂ ਅਤੇ ਸਟਾਫ਼ ਵਿਚ ਕੁੱਲ ਕੋਵਿਡ-19 ਪੀੜਤ ਮੈਬਰਾਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ।' ਖਿਡਾਰੀਆਂ ਵਿਚ ਇਨਫੈਕਸ਼ਨ ਫੈਲਣ ਕਾਰਨ ਜਿਨੋਆ ਦੇ ਸ਼ਨੀਵਾਰ ਨੂੰ ਟੋਰਿਨੋ ਖ਼ਿਲਾਫ਼ ਹੋਣ ਵਾਲੇ ਮੈਚ ਨੂੰ ਲੈ ਕੇ ਅਨਿਸ਼ਚਿਤਤਾ ਹੈ। ਜਿਨੋਆ ਨੂੰ ਐਤਵਾਰ ਨੂੰ ਨਾਪੋਲੀ ਖ਼ਿਲਾਫ਼ 0-6 ਨਾਲ ਹਾਰ ਦਾ ਸਾਹਮਣਾ ਕਰਣਾ ਪਿਆ ਸੀ। ਨਾਪੋਲੀ ਦੇ ਖਿਡਾਰੀਆਂ ਅਤੇ ਸਟਾਫ਼ ਦਾ ਵੀ ਯੂਵੈਂਟਸ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਜਾਂਚ ਹੋਵੇਗੀ।  


author

cherry

Content Editor

Related News