ਇਟਲੀ ਦੇ ਮਹਾਨ ਫੁੱਟਬਾਲ ਖਿਡਾਰੀ ਗਿਆਨਲੁਕਾ ਵਿਅਲੀ ਦਾ ਦਿਹਾਂਤ

Friday, Jan 06, 2023 - 05:29 PM (IST)

ਇਟਲੀ ਦੇ ਮਹਾਨ ਫੁੱਟਬਾਲ ਖਿਡਾਰੀ ਗਿਆਨਲੁਕਾ ਵਿਅਲੀ ਦਾ ਦਿਹਾਂਤ

ਰੋਮ(ਭਾਸ਼ਾ)- ਇਟਲੀ ਦੇ ਸਾਬਕਾ ਫੁਟਬਾਲ ਖਿਡਾਰੀ ਗਿਆਨਲੁਕਾ ਵਿਅਲੀ ਦਾ 58 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਟਲੀ ਦੇ ਫੁੱਟਬਾਲ ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਅਲੀ ਨੇ 1985 ਤੋਂ 1992 ਤੱਕ ਇਟਲੀ ਦੀ ਰਾਸ਼ਟਰੀ ਟੀਮ ਲਈ 59 ਮੈਚ ਖੇਡੇ, ਜਿਸ ਵਿੱਚ 16 ਗੋਲ ਕੀਤੇ।

ਚੈਲਸੀ ਵਿਖੇ ਖਿਡਾਰੀ ਅਤੇ ਮੈਨੇਜਰ ਦੀ ਭੂਮਿਕਾ ਨਿਭਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਮਪਡੋਰੀਆ ਅਤੇ ਜੁਵੈਂਟਸ ਦੋਵਾਂ ਦੀ ਸੇਰੀ ਏ ਅਤੇ ਯੂਰਪੀਅਨ ਟਰਾਫੀਆਂ ਜਿੱਤਣ ਵਿੱਚ ਮਦਦ ਕੀਤੀ ਸੀ। ਵਿਅਲੀ ਨੇ 2018 ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਪੈਨਕ੍ਰੀਆਟਿਕ ਕੈਂਸਰ ਨਾਲ ਇੱਕ ਸਾਲ ਲੰਬੀ ਲੜਾਈ ਪੂਰੀ ਕੀਤੀ ਸੀ ਪਰ ਦਸੰਬਰ 2021 ਵਿੱਚ ਦੁਬਾਰਾ ਇਸਦੀ ਲਪੇਟ ਵਿਚ ਆ ਗਏ ਸਨ।


author

cherry

Content Editor

Related News