ਵਿਰਾਟ ਕੋਹਲੀ ਨੂੰ ਫੁੱਲਟਾਸ ’ਤੇ ਆਊਟ ਹੁੰਦੇ ਦੇਖਣਾ ਹੈਰਾਨੀ ਭਰਿਆ : ਸੈਂਟਨਰ

Saturday, Oct 26, 2024 - 11:26 AM (IST)

ਵਿਰਾਟ ਕੋਹਲੀ ਨੂੰ ਫੁੱਲਟਾਸ ’ਤੇ ਆਊਟ ਹੁੰਦੇ ਦੇਖਣਾ ਹੈਰਾਨੀ ਭਰਿਆ : ਸੈਂਟਨਰ

ਸਪੋਰਟਸ ਡੈਸਕ- ਨਿਊਜ਼ੀਲੈਂਡ ਦੇ ਸਪਿਨਰ ਮਿਸ਼ੇਲ ਸੈਂਟਨਰ ਨੇ ਇੱਥੇ ਸਵੀਕਾਰ ਕੀਤਾ ਕਿ ਭਾਰਤੀ ਸਟਾਰ ਵਿਰਾਟ ਕੋਹਲੀ ਨੂੰ ਫੁੱਲਟਾਸ ਗੇਂਦ ’ਤੇ ਆਊਟ ਹੁੰਦੇ ਦੇਖਣਾ ਉਸਦੇ ਲਈ ਹੈਰਾਨੀ ਭਰਿਆ ਸੀ।

ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸ ਨੂੰ ਭਾਰਤ ਦੇ ਸਟਾਰ ਬੱਲੇਬਾਜ਼ ਨੂੰ ਇਸ ਤਰ੍ਹਾਂ ਨਾਲ ਆਊਟ ਕਰਨਾ ਕਿੰਨਾ ਚੰਗਾ ਲੱਗ ਰਿਹਾ ਹੈ ਤਾਂ ਉਸ ਨੇ ਜਵਾਬ ਦਿੱਤਾ, ‘‘ਕੋਹਲੀ ਨੂੰ ਫੁੱਲਟਾਸ ’ਤੇ ਆਊਟ ਕਰਨਾ ਮੇਰੇ ਲਈ ਬਹੁਤ ਹੀ ਹੈਰਾਨੀ ਭਰਿਆ ਸੀ। ਉਹ ਆਮ ਤੌਰ ’ਤੇ ਅਜਿਹੀ ਸ਼ਾਟ ਖੇਡਣ ਤੋਂ ਖੁੰਝਦਾ ਨਹੀਂ ਹੈ।’’

ਉਸ ਨੇ ਕਿਹਾ, ‘‘ਇਹ ਥੌੜੀ ਹੌਲੀ ਗੇਂਦ ਸੀ। ਮੈਂ ਸਿਰਫ ਇਸ ਨੂੰ ਥੋੜ੍ਹਾ ਬਦਲਣ ਦੀ ਕੋਸ਼ਿਸ਼ ਕੀਤੀ ਪਰ ਆਮ ਤੌਰ ’ਤੇ ਜੇਕਰ ਤੁਸੀਂ ਅਜਿਹੀ ਸ਼ਾਟ ਲਾਉਂਦੇ ਹੋ ਤਾਂ ਉਹ 6 ਦੌੜਾਂ ਲਈ ਜਾਂਦੀ ਹੈ। ਸ਼ਾਟ ਚੰਗੀ ਸੀ ਪਰ ਗਤੀ ਵਿਚ ਬਦਲਾਅ ਮਹੱਤਵਪੂਰਨ ਰਿਹਾ।’’


author

Tarsem Singh

Content Editor

Related News