ਬੱਲੇਬਾਜ਼ਾਂ ਲਈ ਇੱਥੋਂ ਦੀ ਉਛਾਲ ਨਾਲ ਨਜਿੱਠਣਾ ਚੁਣੌਤੀਪੂਰਨ ਸੀ : ਅਸ਼ਵਿਨ

Monday, Sep 23, 2024 - 12:39 PM (IST)

ਸਪੋਰਟਸ ਡੈਸਕ-  ਆਰ. ਅਸ਼ਵਿਨ ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਦੌਰਾਨ ਬੱਲੇਬਾਜ਼ਾਂ ’ਤੇ ਆਪਣਾ ਪੂਰਾ ਦਬਦਬਾ ਬਣਾਈ ਰੱਖਿਆ ਤੇ 6 ਵਿਕਟਾਂ ਲਈਆਂ ਅਤੇ ਭਾਰਤ ਦੇ ਇਸ ਸਟਾਰ ਆਫ ਸਪਿਨਰ ਨੇ ਕਿਹਾ ਕਿ ਉਸ ਨੇ ਉਛਾਲ ਦੇ ਕਾਰਨ ਤੇਜ਼ ਗੇਂਦਬਾਜ਼ਾਂ ਲਈ ਅਨੁਕੂਲ ਮੰਨੀ ਜਾਣ ਵਾਲੀ ਲਾਲ ਮਿੱਟੀ ਨਾਲ ਬਣੀ ਇਸ ਪਿੱਚ ’ਤੇ ਗੇਂਦਬਾਜ਼ੀ ਕਰਨ ਦਾ ਪੂਰਾ ਮਜ਼ਾ ਲਿਆ। ਇਹ 38 ਸਾਲਾ ਗੇਂਦਬਾਜ਼ ਹੁਣ ਤੱਕ 101 ਟੈਸਟਾਂ ਵਿਚ 522 ਵਿਕਟਾਂ ਲੈ ਚੁੱਕਾ ਹੈ।

ਅਸ਼ਵਿਨ ਨੇ ਕਿਹਾ,‘‘ਇਸ ਪਿੱਚ ’ਤੇ ਜੇਕਰ ਤੁਸੀਂ ਚੰਗੀ ਗੇਂਦ ਵੀ ਕਰਦੇ ਹੋ ਤਾਂ ਉਸ ’ਤੇ ਦੌੜਾਂ ਬਣ ਸਕਦੀਆਂ ਹਨ। ਇੱਥੋਂ ਦੀ ਉਛਾਲ ਨਾਲ ਨਜਿੱਠਣਾ ਅਸਲ ਵਿਚ ਚੁਣੌਤੀਪੂਰਨ ਸੀ। ਲਾਲ ਮਿੱਟੀ ਨਾਲ ਬਣੀ ਪਿੱਚ ਦੀ ਖੂਬਸੂਰਤੀ ਹੈ ਕਿ ਇਹ ਕੁਝ ਵੱਖਰੇ ਤਰੀਕੇ ਨਾਲ ਵਰਤਾਓ ਕਰਦੀ ਹੈ ਤੇ ਇਸ ਵਿਚ ਉਛਾਲ ਹੰਦੀ ਹੈ।’’

ਚੇਨਈ ਦੇ ਰਹਿਣ ਵਾਲੇ ਇਸ ਕ੍ਰਿਕਟਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਸ ਨੂੰ ਲਾਲ ਮਿੱਟੀ ਦੀ ਬਜਾਏ ਲਾਲ ਮਿੱਟੀ ਨਾਲ ਬਣੀ ਪਿੱਚ ’ਤੇ ਖੇਡਣਾ ਪਸੰਦ ਹੈ। ਉਸ ਨੇ ਕਿਹਾ,‘‘ਤੁਸੀਂ ਦੇਸ਼ ਭਰ ਵਿਚ ਕੁਝ ਸਥਾਨਾਂ ’ਤੇ ਕਾਲੀ ਮਿੱਟੀ ਨਾਲ ਬਣੀ ਪਿੱਚ ’ਤੇ ਖੇਡਦੇ ਹੋ। ਮੈਂ ਕਿਸੇ ਸਥਾਨ ਦਾ ਨਾਂ ਨਹੀਂ ਲਵਾਂਗਾ ਪਰ ਇਸ ਤਰ੍ਹਾਂ ਦੀ ਪਿੱਚ ’ਤੇ ਤੁਹਾਨੂੰ ਸਖਤ ਮਿਨਹਤ ਕਰਨੀ ਪੈਂਦੀ ਹੈ ਤੇ ਆਖਿਰ ਵਿਚ ਕੁਝ ਹਾਸਲ ਵੀ ਨਹੀਂ ਹੁੰਦਾ।’’


Tarsem Singh

Content Editor

Related News