ਇਹ ਸ਼ਾਨਦਾਰ ਪ੍ਰਦਰਸ਼ਨ ਸੀ : ਕੋਹਲੀ

07/30/2017 3:21:28 AM

ਗਾਲੇ—  ਭਾਰਤੀ ਕਪਤਾਨ ਨੇ ਮੈਚ ਜਿੱਤਣ ਤੋਂ ਬਾਅਦ ਕਿਹਾ ਕਿ ਅਸੀਂ 2015 ਵਿਚ ਉਦੋਂ ਟੈਸਟ ਮੈਚ ਗੁਆ ਦਿੱਤਾ ਸੀ, ਜਦੋਂ ਸਾਨੂੰ ਜਿੱਤਣਾ ਚਾਹੀਦਾ ਸੀ। ਇਸ ਨਾਲ ਸਾਡੇ ਆਤਮ-ਵਿਸ਼ਵਾਸ 'ਤੇ ਕਾਫੀ ਅਸਰ ਪਿਆ ਸੀ ਪਰ ਇਸ ਵਾਰ ਇਹ ਦੋ ਸਾਲ ਬਾਅਦ ਸ਼ਾਨਦਾਰ ਪ੍ਰਦਰਸ਼ਨ ਸੀ। ਉਸ ਨੇ ਕਿਹਾ ਕਿ ਹੁਣ ਸਾਡੀ ਟੀਮ ਕਾਫੀ ਤਜਰਬੇਕਾਰ ਹੋ ਗਈ ਹੈ, ਅਸੀਂ ਕਾਫੀ ਚੰਗੀ ਕ੍ਰਿਕਟ ਖੇਡੀ। ਇਸ ਟੈਸਟ ਵਿਚ ਸਾਰੀਆਂ ਚੀਜ਼ਾਂ ਸਹੀ ਰਹੀਆਂ, ਜਿਸ ਤੋਂ ਮੈਂ ਸੱਚਮੁੱਚ ਕਾਫੀ ਖੁਸ਼ ਹਾਂ। ਭਾਰਤੀ ਕਪਤਾਨ ਨੇ ਕਿਹਾ ਕਿ ਇਹ ਕਾਫੀ ਵਿਸ਼ੇਸ਼ ਜਿੱਤ ਹੈ ਕਿਉਂਕਿ ਗੇਂਦਬਾਜ਼ਾਂ ਨੂੰ ਇਸ ਵਿਕਟ 'ਤੇ ਕਾਫੀ ਸਖਤ ਮਿਹਨਤ ਕਰਨੀ ਪਈ, ਜਿਸ ਤੋਂ ਜ਼ਿਆਦਾ ਮਦਦ ਨਹੀਂ ਮਿਲ ਰਹੀ ਸੀ।
ਕੋਹਲੀ ਨੇ ਕਿਹਾ ਸਾਡੇ ਗੇਂਦਬਾਜ਼ਾਂ ਨੂੰ ਮੌਕੇ ਬਣਾਉਣੇ ਪਏ। ਇਹ ਉਨ੍ਹਾਂ ਦੀ ਕਲਾ ਦੀ ਉਦਾਹਰਣ ਹੈ ਤੇ ਨਾਲ ਹੀ ਵਿਰੋਧੀ ਟੀਮ 'ਤੇ ਲਗਾਤਾਰ ਦਬਾਅ ਬਣਾਉਣ ਨਾਲ ਹਮੇਸ਼ਾ ਫਾਇਦਾ ਮਿਲਦਾ ਹੈ। ਪਿਛਲੀ ਵਾਰ ਗਾਲੇ 'ਤੇ ਜਦੋਂ ਅਸੀਂ ਖੇਡੇ ਸੀ, ਉਦੋਂ ਦੀ ਤੁਲਨਾ 'ਚ ਇਸ ਵਿਕਟ 'ਤੇ ਜ਼ਿਆਦਾ ਧੀਰਜ ਦੀ ਲੋੜ ਸੀ। ਕੋਹਲੀ ਨੇ ਕਿਹਾ ਕਿ ਅਗਲੇ ਟੈਸਟ ਲਈ ਸਲਾਮੀ ਜੋੜੀ ਦੀ ਚੋਣ ਕਰਨਾ ਇਕ ਚੰਗਾ ਸਿਰਦਰਦ ਹੋਵੇਗਾ। ਉਸ ਨੇ ਕਿਹਾ ਕਿ ਇਕ ਨਿਯਮਿਤ ਸਲਾਮੀ ਬੱਲੇਬਾਜ਼ ਫਿੱਟ ਨਹੀਂ ਹੈ, ਇਹ ਇਕ ਵੱਡੀ ਸਿਰਦਰਦੀ ਹੈ ਪਰ ਇਸ ਵਿਚ ਵੀ ਚੰਗੀ ਗੱਲ ਹੈ। ਇਕ ਨੂੰ ਬਾਹਰ ਰੱਖਣਾ ਪਵੇਗਾ, ਮੈਨੂੰ ਲੱਗਦਾ ਹੈ ਕਿ ਦੋਵੇਂ ਹੀ ਹਾਲਾਤ ਵਿਚ ਖਿਡਾਰੀ ਸਮਝਣਗੇ ਕਿ ਟੀਮ ਵਿਚ ਕਿਵੇਂ ਕੰਮ ਹੁੰਦਾ ਹੈ।


Related News