ਮੌਸਮ ਵਿਭਾਗ ਦੀ ਭਵਿੱਖਬਾਣੀ- ਬਾਰਿਸ਼ ਕਾਰਨ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਦਾ ਮਜ਼ਾ ਹੋ ਸਕਦੈ ਕਿਰਕਿਰਾ
Friday, Jul 26, 2024 - 03:57 AM (IST)
ਸਪੋਰਟਸ ਡੈਸਕ- ਸੀਨ ਨਦੀ ’ਤੇ ਪੈਰਿਸ ਓਲੰਪਿਕ ਦੇ ਅਨੋਖੇ ਉਦਘਾਟਨ ਸਮਾਰੋਹ ’ਤੇ ਮੌਸਮ ਦੀ ਗਾਜ਼ ਡਿੱਗ ਸਕਦੀ ਹੈ ਕਿਉਂਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ। ਫ੍ਰਾਂਸ ਦੇ ਮੌਸਮ ਵਿਭਾਗ ਮੇਟੀਓ ਫ੍ਰਾਂਸ ਨੇ ਸ਼ੁੱਕਰਵਾਰ ਸਵੇਰੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦੁਪਹਿਰ ਨੂੰ ਮੌਸਮ ਸਾਫ ਰਹੇਗਾ ਪਰ ਸ਼ਾਮ ਨੂੰ ਉਸ ਸਮੇਂ ਮੀਂਹ ਪੈ ਸਕਦਾ ਹੈ, ਜਿਸ ਸਮੇਂ ਉਦਘਾਟਨ ਸਮਾਰੋਹ ਹੋਣਾ ਹੈ। ਹਾਲਾਂਕਿ ਮੀਂਹ ਪੈਣ ’ਤੇ ਵੀ ਉਦਘਾਟਨ ਸਮਾਰੋਹ ਤੈਅ ਪ੍ਰੋਗਰਾਮ ਅਨੁਸਾਰ ਹੋਵੇਗਾ।
ਅਭਿਨਵ ਬਿੰਦਰਾ ਨੇ ਚੁੱਕੀ ਓਲੰਪਿਕ ਮਸ਼ਾਲ
ਬੀਜਿੰਗ ਓਲੰਪਿਕ ਦੇ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਪੈਰਿਸ ਓਲੰਪਿਕ 2024 ਦੀ ਮਸ਼ਾਲ ਲੈ ਕੇ ਦੌੜੇ। ਸਾਬਕਾ ਨਿਸ਼ਾਨੇਬਾਜ਼ 2008 ਬੀਜਿੰਗ ਓਲੰਪਿਕ ’ਚ ਪਹਿਲਾ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਬਣੇ ਸਨ। ਉਨ੍ਹਾਂ ਨੇ ਐਕਸ ’ਤੇ ਲਿਖਿਆ,‘ਪੈਰਿਸ 2024 ਮਸ਼ਾਲ ਰਿਲੇ ’ਚ ਓਲੰਪਿਕ ਮਸ਼ਾਲ ਲਿਜਾਣਾ ਇਕ ਅਜਿਹਾ ਸਨਮਾਨ ਸੀ, ਜਿਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਖੇਡ ਦੀ ਭਾਵਨਾ ਸਾਡਿਆਂ ਸਾਰਿਆਂ ’ਚ ਹੁੰਦੀ ਹੈ ਅਤੇ ਮੈਂ ਇਸ ਯਾਤਰਾ ਦਾ ਹਿੱਸਾ ਬਣਨ ਲਈ ਧੰਨਵਾਦੀ ਹਾਂ।’
ਟੀਮ ਇੰਡੀਆ ਲਈ ਬਣਿਆ ਵਿਸ਼ੇਸ਼ ਗੇਟ
ਪੈਰਿਸ ਓਲੰਪਿਕ ਦੀ ਪੂਰਬਲੀ ਸ਼ਾਮ ਲਾ ਵਿਲੇਟ ’ਚ ਆਈ.ਓ.ਏ. (ਭਾਰਤੀ ਓਲੰਪਿਕ ਸੰਘ) ਦੇ ਨਾਲ ਸਾਂਝੇਦਾਰੀ ’ਚ ਰਿਲਾਇੰਸ ਫਾਊਂਡੇਸ਼ਨ ਵੱਲੋਂ ਮੰਡਪ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਨਾਂ ਇੰਡੀਆ ਹਾਊਸ ਰੱਖਿਆ ਗਿਆ ਹੈ।
ਉਦਘਾਟਨ ਸਮਾਰੋਹ ਅੱਜ
900 ਤੋਂ 2700 ਯੂਰੋ (2900 ਯੂ. ਐੱਸ. ਡਾਲਰ) ਤੱਕ ਦੀ ਟਿਕਟ ਵਿਕੀ ਹੈ ਉਦਘਾਟਨ ਸਮਾਰੋਹ ਲਈ। ਲਗਭਗ 5 ਲੱਖ ਲੋਕ ਖਾਸ ਤੌਰ ਨਾਲ ਤਿਆਰ ਸਟੈਂਡਾਂ ਤੋਂ ਵਿਅਕਤੀਗਤ ਤੌਰ ’ਤੇ ਸੈਰੇਮਨੀ ਦੇਖਣਗੇ।
ਐਫਿਲ ਟਾਵਰ
90 ਤੋਂ ਵੱਧ ਕਿਸ਼ਤੀਆਂ ’ਤੇ ਸਵਾਰ ਹੋ ਕੇ 10,500 ਖਿਡਾਰੀ ਸੀਨ ਨਦੀ ’ਤੇ 6 ਕਿਲੋਮੀਟਰ ਦੀ ਪਰੇਡ ਕੱਢਣਗੇ। ਇਸ ਦੌਰਾਨ ਸੀਨ ਨਦੀ ਦੇ ਕੰਢਿਆਂ ’ਤੇ ਸੈਂਕੜੇ ਦਰਸ਼ਕ ਉਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਮੌਜੂਦ ਰਹਿਣਗੇ। 45,000 ਸੁਰੱਖਿਆ ਦਸਤਿਆਂ ਦੇ ਮੈਂਬਰ ਡਿਊਟੀ ’ਤੇ ਰਹਿਣਗੇ ਉਦਘਾਟਨ ਸਮਾਰੋਹ ਦੌਰਾਨ। 2021 ’ਚ ਐਲਾਨ ਹੋਣ ਦੇ ਬਾਅਦ ਤੋਂ ਹੀ ਫ੍ਰਾਂਸਿਸੀ ਪੁਲਸ ਮੁਸ਼ਕਿਲ ’ਚ ਹੈ ਕਿਉਂਕਿ ਸ਼ਹਿਰ ’ਚ ਕਦੇ ਇੰਨਾ ਵਿਸ਼ਾਲ ਇਕੱਠ ਨਹੀਂ ਹੋਇਆ।
ਪਾਟ ਡੀ ਆਸਟਰ ਰਲਿਟਜ਼ ਤੋਂ ਸ਼ੁਰੂ ਹੋਵੇਗੀ ਪਰੇਡ
12 ਵੱਖ-ਵੱਖ ਹਿੱਸਿਆਂ ’ਚ ਓਪਨਿੰਗ ਸਮਾਰੋਹ ਨੂੰ ਵੰਡਿਆ ਗਿਆ ਹੈ। ਇਸ ’ਚ ਲਗਭਗ 3,000 ਡਾਂਸਰ, ਗਾਇਕ ਅਤੇ ਅਦਾਕਾਰ ਨਦੀ ਦੇ ਦੋਵਾਂ ਕਿਨਾਰਿਆਂ, ਪੁਲਾਂ ਅਤੇ ਆਲੇ-ਦੁਆਲੇ ਦੀਆਂ ਯਾਦਗਾਰਾਂ ’ਤੇ ਤਾਇਨਾਤ ਰਹਿਣਗੇ।
ਇਹ ਵੀ ਪੜ੍ਹੋ- ਅੱਜ ਤੋਂ ਹੋਵੇਗੀ ਖੇਡ ਮਹਾਕੁੰਭ ਦੀ ਸ਼ੁਰੂਆਤ, ਪੈਰਿਸ 'ਚ ਟੋਕੀਓ ਓਲੰਪਿਕ ਦਾ ਰਿਕਾਰਡ ਤੋੜਨ ਉਤਰਨਗੇ ਭਾਰਤੀ ਖਿਡਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e