ਧੋਨੀ ਦੀ ਜ਼ਬਰਦਸਤ ਫੈਨ ਹੈ ਇਹ ਪਾਕਿ ਮਾਡਲ, ਕਰ ਰਹੀ ''ਮਾਹੀ'' ਨੂੰ ਸਪੋਰਟ

Sunday, Jul 21, 2019 - 10:10 PM (IST)

ਧੋਨੀ ਦੀ ਜ਼ਬਰਦਸਤ ਫੈਨ ਹੈ ਇਹ ਪਾਕਿ ਮਾਡਲ, ਕਰ ਰਹੀ ''ਮਾਹੀ'' ਨੂੰ ਸਪੋਰਟ

ਨਵੀਂ ਦਿੱਲੀ— ਪਿਛਲੇ ਕੁਝ ਦਿਨਾਂ ਤੋਂ ਭਾਰਤੀ ਟੀਮ ਦੇ ਸਾਬਕਾ ਕੈਪਟਨ ਤੇ ਮੌਜੂਦਾ ਖਿਡਾਰੀ ਮਹਿੰਦਰ ਸਿੰਘ ਧੋਨੀ ਸੁਰਖੀਆਂ 'ਚ ਹਨ। ਕਿਹਾ ਜਾ ਰਿਹਾ ਹੈ ਕਿ ਧੋਨੀ ਨੂੰ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਹੈ। ਹਾਲਾਂਕਿ ਉਸਦੇ ਦੋਸਤ ਦਾ ਕਹਿਣਾ ਹੈ ਕਿ ਧੋਨੀ ਦਾ ਫਿਲਹਾਲ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ। ਧੋਨੀ ਦੇ ਸੰਨਿਆਸ ਦੀਆਂ ਖਬਰਾਂ ਤੋਂ ਬਾਅਦ ਉਸਦੇ ਫੈਂਸ ਬਹੁਤ ਨਰਾਜ਼ ਦਿਖੇ ਤੇ ਲੋਕਾਂ ਨੇ ਕਿਹਾ ਕਿ ਉਸਨੂੰ ਅਜੇ ਸੰਨਿਆਸ ਨਹੀਂ ਲੈਣਾ ਚਾਹੀਦਾ। ਇਸ 'ਚ ਇਕ ਪਾਕਿਸਤਾਨੀ ਮਾਡਲ ਵੀ ਹੈ ਜਿਸ ਨੇ ਮਾਹੀ ਨੂੰ ਕਿਹਾ ਕਿ ਉਹ ਖੇਡ ਤੋਂ ਅਜੇ ਜਲਦੀ ਸੰਨਿਆਸ ਨਾ ਲੈਣ।

PunjabKesariPunjabKesari
ਕੌਣ ਹੈ ਉਹ ਅਭਿਨੇਤਰੀ ਜੋ ਮਾਹੀ ਦੀ ਹੈ ਜ਼ਬਰਦਸਤ ਫੈਨ
ਐੱਮ. ਐੱਸ. ਧੋਨੀ ਇਕ ਇਸ ਤਰ੍ਹਾਂ ਦੇ ਕ੍ਰਿਕਟਰ ਹਨ, ਜਿਨ੍ਹਾਂ ਨੇ ਨਾ ਕੇਵਲ ਆਪਣੀ ਪ੍ਰਤੀਭਾ ਨਾਲ, ਬਲਕਿ ਆਪਣੇ ਵਧੀਆ ਕੰਮਾਂ ਨਾਲ ਵੀ ਲੋਕਾਂ ਦਾ ਦਿਲ ਜਿੱਤਿਆ ਹੈ। ਇਸ ਦਾ ਨਤੀਜਾ ਹੈ ਕਿ ਉਨ੍ਹਾਂ ਨੂੰ ਪਸੰਦ ਕਰਨ ਵਾਲੇ ਨਾ ਸਿਰਫ ਦੇਸ਼ 'ਚ ਬਲਕਿ ਵਿਦੇਸ਼ਾਂ 'ਚ ਵੀ ਹੈ। ਇਸ 'ਚੋਂ ਇਕ ਹੈ ਮਥਿਰਾ ਮੁਹੰਮਦ ਜੋ ਧੋਨੀ ਦੀ ਵੱਡੀ ਫੈਂਸ 'ਚੋਂ ਇਕ ਹੈ।

PunjabKesari
ਜ਼ਿਕਰਯੋਗ ਹੈ ਕਿ ਮਥਿਰਾ ਇਕ ਪਾਕਿਸਤਾਨੀ ਮਾਡਲ, ਡਾਂਸਰ, ਟੈਲੀਵਿਜ਼ਨ ਹੋਸਟੇਸ ਤੇ ਅਭਿਨੇਤਰੀ ਹੈ। ਉਹ ਕਈ ਟੈਲੀਵਿਜ਼ਨ ਸ਼ੋਅ ਹੋਸਟ ਕਰ ਚੁੱਕੀ ਹੈ ਤੇ ਸੰਗੀਤ ਵੀਡੀਓ 'ਚ ਵੀ ਦਿਖਾਈ ਦਿੱਤੀ ਹੈ।

PunjabKesariPunjabKesariPunjabKesariPunjabKesari


author

Gurdeep Singh

Content Editor

Related News