ਸਾਡੇ ਕੋਚਾਂ ਨੂੰ ਲਤਾੜਿਆ ਜਾਣਾ ਚੰਗੀ ਗੱਲ ਨਹੀਂ : ਐਲਗਰ

Thursday, Dec 23, 2021 - 03:44 AM (IST)

ਸਾਡੇ ਕੋਚਾਂ ਨੂੰ ਲਤਾੜਿਆ ਜਾਣਾ ਚੰਗੀ ਗੱਲ ਨਹੀਂ : ਐਲਗਰ

ਜੌਹਾਨਸਬਰਗ- ਦੱਖਣੀ ਅਫਰੀਕਾ ਦਾ ਟੈਸਟ ਕਪਤਾਨ ਡੀਨ ਐਲਗਰ ਟੀਮ ਦੇ ਕੋਚਾਂ ਅਤੇ ਮੈਨੇਜਮੈਂਟ ਦੇ ਸਮਰਥਣ ’ਚ ਖੜ੍ਹਾ ਨਜ਼ਰ ਆਇਆ। ਉਸ ਦੇ ਬਾਰੇ ’ਚ ਮੰਨਿਆ ਜਾਂਦਾ ਹੈ ਕਿ ਉਸ ਨੂੰ ਉਹ ਸਮਰਥਣ ਨਹੀਂ ਮਿਲਿਆ ਜਿਸ ਦਾ ਉਹ ਹੱਕਦਾਰ ਹੈ। ਐਲਗਰ ਦੀ ਟਿੱਪਣੀ ਦੱਖਣੀ ਅਫਰੀਕਾ ਦੇ ਕ੍ਰਿਕਟ ਡਾਇਰੈਕਟਰ ਗ੍ਰੀਮ ਸਮਿੱਥ ਅਤੇ ਉਸ ਦੇ ਮੁੱਖ ਕੋਚ ਮਾਕਰ ਬਾਊਚਰ ਦੇ ਕ੍ਰੈਕਟਰ ਦੀ ਰਸਮੀ ਜਾਂਚ ਸ਼ੁਰੂ ਕਰਨ ਦੇ ਕ੍ਰਿਕਟ ਸਾਊਥ ਅਫਰੀਕਾ ਦੇ ਫੈਸਲੇ ਦੇ ਮੱਦੇਨਜ਼ਰ ਆਈ ਹੈ।

ਇਹ ਖ਼ਬਰ ਪੜ੍ਹੋ- ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ

PunjabKesari


ਸੋਸ਼ਲ ਜਸਟਿਸ ਤੇ ਨੇਸ਼ਨ ਬਿਲਡਿੰਗ (ਐੱਸ. ਜੇ. ਐੱਨ.) ਕਮਿਸ਼ਨ ਨੇ ਇਨ੍ਹਾਂ ਦੋਨੋਂ ਅਤੇ ਸਾਬਕਾ ਕਪਤਾਨ ਏ. ਬੀ. ਡਿਵੀਲੀਅਰਸ ਸਮੇਤ ਹੋਰਾਂ ਨੂੰ ਨਸਲ ਦੇ ਆਧਾਰ ’ਤੇ ਖਿਡਾਰੀਆਂ ਦੇ ਨਾਲ ਭੇਦਭਾਵ ਕਰਨ ਦਾ ਦੋਸ਼ ਲਾਇਆ ਹੈ। ਨਿਰਪੱਖ ਜਾਂਚ 2022 ਦੀ ਸ਼ੁਰੂਆਤ ’ਚ ਹੋਣ ਵਾਲੀ ਹੈ। ਸਮਿੱਥ ਅਤੇ ਬਾਊਚਰ ਅਜੇ ਆਪਣੀ ਭੂਮਿਕਾ ’ਚ ਰਹੇਗਾ ਅਤੇ ਭਾਰਤ ਖਿਲਾਫ ਘਰੇਲੂ ਸੀਰੀਜ਼ ਦੌਰਾਨ ਆਪਣੇ ਹੁਕਮਾਂ ਦਾ ਪਾਲਣਾ ਕਰੇਗਾ। ਸੀਰੀਜ਼ ਤੋਂ ਪਹਿਲਾਂ ਐਲਗਰ ਨੇ ਹਾਲ ਦੇ ਮਹੀਨਿਆਂ ’ਚ ਦੱਖਣੀ ਅਫਰੀਕੀ ਕ੍ਰਿਕਟ ਦੇ ਮੁਸ਼ਕਿਲ ਦੌਰ ਬਾਰੇ ਦੱਸਿਆ। ਇਹ ਪੁੱਛੇ ਜਾਣ ’ਤੇ ਕਿ ਖਿਡਾਰੀਆਂ ਦੇ ਦ੍ਰਿਸ਼ਟੀਕੋਣ ਨਾਲ ਇਸ ਮਿਆਦ ਬਾਰੇ ’ਚ ਸਭ ਤੋਂ ਮੁਸ਼ਕਿਲ ਗੱਲ ਕੀ ਰਹੀ ਤਾਂ ਐਲਗਰ ਨੇ ਕੋਚਾਂ ਦੇ ਪੂਰਨ ਸਮਰਥਣ ਦੀ ਗੱਲ ਕਹਿੰਦੇ ਹੋਏ ਆਪਣਾ ਜਵਾਬ ਦਿੱਤਾ ਅਤੇ ਕਿਹਾ ਕਿ ਸਾਡੇ ਕੋਚਾਂ ਨੂੰ ਕਿਸੇ ਵੀ ਕੀਮਤ ’ਤੇ ਲਤਾੜਿਆ ਨਹੀਂ ਜਾਣਾ ਚਾਹੀਦਾ।

ਇਹ ਖ਼ਬਰ ਪੜ੍ਹੋ- IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


author

Gurdeep Singh

Content Editor

Related News