ਵਿਸ਼ਵ ਕੱਪ 2021 ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਨਿਸ਼ਾਨੇਬਾਜ਼ਾਂ ਨੇ ਮਾਰੀਆਂ ਮੱਲ੍ਹਾਂ
Friday, Mar 26, 2021 - 09:41 PM (IST)
ਅੰਮ੍ਰਿਤਸਰ (ਸੰਜੀਵ)- ਨਵੀਂ ਦਿੱਲੀ ਵਿਖੇ ਚੱਲ ਰਹੇ ਆਈ. ਐਸ. ਐਸ. ਐਫ. ਵਿਸ਼ਵ ਕੱਪ 2021 ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੋ ਨਿਸ਼ਾਨੇਬਾਜਾਂ ਦਿਵਿਆਂਸ਼ੂ ਸਿੰਘ ਪਨਵਰ ਅਤੇ ਅਸ਼ਵਰਯਾਪ੍ਰਤਾਪ ਸਿੰਘ ਵੱਲੋਂ ਵਧੀਆ ਪ੍ਰਦਰਸ਼ਨ ਕਰਦਿਆਂ ਅਹਿਮ ਪੁਜੀਸ਼ਨਾਂ ਹਾਸਲ ਕਰ ਲਈਆਂ ਹਨ। 31 ਮਾਰਚ ਤਕ ਚੱਲਣ ਵਾਲੇ ਇਸ ਵਿਸ਼ਵ ਕੱਪ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਵੱਲੋਂ ਹੋਰ ਵੀ ਪੁਜੀਸ਼ਨਾਂ ਹਾਸਲ ਕਰਨ ਵੱਲ ਅੱਗੇ ਵਧ ਰਹੇ ਹਨ।
ਵਿਸ਼ਵ ਕੱਪ ’ਚ ਯੂਨੀਵਰਸਿਟੀ ਦਾ ਨਾਂ ਉਭਾਰਨ ਵਾਲੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਕਰਨੀ ਸਿੰਘ ਸ਼ੂਟਿੰਗ ਰੇਜ਼ ਨਵੀਂ ਦਿੱਲੀ ’ਚ ਹੋ ਰਹੀ, ਇਸ ਵਿਸ਼ਵ ਕੱਪ ’ਚ ਨਿਸ਼ਾਨੇਬਾਜ਼ ਦਿਵਿਆਂਸ਼ੂ ਸਿੰਘ ਪਨਵਰ ਨੇ 10 ਮੀਟਰ ’ਚ ਗੋਲਡ ਤਮਗਾ ਅਤੇ 10 ਮੀਟਰ ਏਅਰ ਰਾਈਫਲ ’ਚ ਕਾਂਸੀ ਤਮਗਾ ਹਾਸਲ ਕੀਤਾ ਹੈ ਜਦੋਂਕਿ ਦੂਜੇ ਨਿਸ਼ਾਨੇਬਾਜ਼ ਅਸ਼ਵਰਯਾਪ੍ਰਤਾਪ ਸਿੰਘ ਨੇ 50 ਮੀਟਰ 3ਪੀ ’ਚ ਸੋਨ ਤਮਗਾ ਅਤੇ 10 ਮੀਟਰ ਏਅਰ ਰਾਫੀਫਲ ’ਚ ਸਿਲਵਰ ਤਮਗਾ ਹਾਸਲ ਕੀਤਾ ਹੈ। ਵਿਸ਼ਵ ਕੱਪ ’ਚ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਵੱਲੋਂ ਆਪਣੀ ਜਿੱਤ ਦੇ ਝੰਡੇ ਗੱਡਣ ’ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਜਿਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਉਥੇ ਉਨ੍ਹਾਂ ਨੇ ਨਿਸ਼ਾਨੇਬਾਜ਼ਾਂ ਨੂੰ ਇਨ੍ਹਾਂ ਪ੍ਰਾਪਤੀਆਂ ਦੇ ਲਈ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਯੂਨੀਵਰਸਿਟੀ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਜੋ ਵਚਨਬੱਧ ਹੈ, ਹੋਰ ਵੀ ਅੱਗੇ ਵਧਾਇਆ ਜਾਵੇਗਾ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੇ ਤੀਜਾ ਵਨ ਡੇ ਜਿੱਤਿਆ, ਲੜੀ ’ਚ ‘ਕਲੀਨ ਸਵੀਪ’
ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਦੀ ਵਿਸ਼ਵ ਦੇ ਨਿਸ਼ਾਨੇਬਾਜ਼ਾਂ ’ਚ ਆਪਣਾ ਨਾਂ ਦਰਜ ਕਰਨ ’ਤੇ ਡੀਨ ਵਿਦਿਅਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਅਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਵੀ ਖੁਸ਼ੀ ਜ਼ਾਹਰ ਕਰਦਿਆਂ ਵਧਾਈ ਦਿੱਤੀ ਹੈ। ਯੂਨੀਵਰਸਿਟੀ ਦੇ ਖੇਡ ਵਿਭਾਗ ’ਚ ਵੀ ਇਨ੍ਹਾਂ ਪ੍ਰਾਪਤੀ ’ਤੇ ਖੁਸ਼ੀ ਦਾ ਮਾਹੌਲ ਹੈ। ਡਾ. ਸੁਖਦੇਵ ਸਿੰਘ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਇਸ ਵਿਸ਼ਵ ਕੱਪ ਅਤੇ ਹੋਰ ਮੁਕਾਬਲਿਆਂ ’ਚ ਵੀ ਅਹਿਮ ਸਥਾਨ ਹਾਸਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਖੇਡਾਂ ’ਚ ਨਾਂ ਰੌਸ਼ਨ ਕਰਨ ’ਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।
ਇਹ ਖ਼ਬਰ ਪੜ੍ਹੋ- ਭਾਰਤ ਨੇ ਇੰਗਲੈਂਡ ਵਿਰੁੱਧ ਕੀਤਾ ਇਕ ਵਾਰ ਫਿਰ 300 ਦਾ ਸਕੋਰ ਪਾਰ, ਬਣਾਇਆ ਇਹ ਰਿਕਾਰਡ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।