ਉਮਰਾਨ ਮਲਿਕ ਨੂੰ ਕਦੋਂ ਮਿਲੇਗੀ ਟੈਸਟ ਟੀਮ ''ਚ ਥਾਂ? ਇਸ਼ਾਂਤ ਸ਼ਰਮਾ ਨੇ ਦਿੱਤੀ ਰਾਏ
Sunday, Jul 16, 2023 - 10:25 AM (IST)
ਸਪੋਰਟਸ ਡੈਸਕ— ਤੇਜ਼ ਗੇਂਦਬਾਜ਼ ਉਮਰਾਨ ਨੂੰ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲੀ ਆਗਾਮੀ ਸੀਰੀਜ਼ ਲਈ ਭਾਰਤ ਦੀ ਸੀਮਤ ਓਵਰਾਂ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਪਰ ਟੈਸਟ ਮੈਚਾਂ ਲਈ ਉਸ 'ਤੇ ਵਿਚਾਰ ਨਹੀਂ ਕੀਤਾ ਗਿਆ ਹੈ। ਇਕ ਚਰਚਾ ਦੌਰਾਨ ਇਸ਼ਾਂਤ ਨੂੰ ਉਮਰਾਨ ਦੀ ਟੈਸਟ ਕ੍ਰਿਕਟ ਦੀ ਤਿਆਰੀ ਬਾਰੇ ਪੁੱਛਿਆ ਗਿਆ, ਜਿਸ ਦਾ ਜਵਾਬ ਉਨ੍ਹਾਂ ਨੇ ਸੰਤੁਲਿਤ ਪਹੁੰਚ ਦਿੰਦੇ ਹੋਏ ਦਿੱਤਾ।
ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਪਹਿਲੀ ਸ਼੍ਰੇਣੀ ਕ੍ਰਿਕਟ 'ਚ ਸਮਾਂ ਦੇਣਾ ਹੋਵੇਗਾ
ਇਸ਼ਾਂਤ ਨੇ ਉਮਰਾਨ ਦੇ ਪਹਿਲੇ ਦਰਜੇ ਦੇ ਰਿਕਾਰਡ ਦੀ ਘਾਟ ਬਾਰੇ ਚਿੰਤਾ ਪ੍ਰਗਟਾਈ। JioCinema 'ਤੇ ਟਿੱਪਣੀ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਜਦੋਂ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਉਮਰਾਨ ਦਾ ਰਿਕਾਰਡ ਚੰਗਾ ਹੋ ਜਾਵੇਗਾ ਤਾਂ ਉਹ ਟੈਸਟ ਕ੍ਰਿਕਟ ਖੇਡਣ ਲਈ ਤਿਆਰ ਰਹਿਣਗੇ। ਉਸ ਦੇ ਕੋਲ ਰਫ਼ਤਾਰ ਹੈ ਪਰ ਨਿਰੰਤਰਤਾ 'ਤੇ ਇਕ ਸਵਾਲੀਆ ਨਿਸ਼ਾਨ ਹੈ। ਜੇਕਰ ਤੁਸੀਂ ਉਸ ਨੂੰ ਲੰਬੇ ਸਮੇਂ ਤੱਕ ਟੈਸਟ ਕ੍ਰਿਕਟ ਖਿਡਾਉਣਾ ਹੈ ਤਾਂ ਤੁਹਾਨੂੰ ਉਸ ਨੂੰ ਪਹਿਲੀ ਸ਼੍ਰੇਣੀ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਥੋੜ੍ਹਾ ਸਮਾਂ ਦੇਣਾ ਹੋਵੇਗਾ। ਫਿਰ ਤੁਸੀਂ ਉਸ ਨੂੰ ਟੈਸਟ ਕ੍ਰਿਕਟ ਲਈ ਚੁਣ ਸਕਦੇ ਹੋ।
ਉਮਰਾਨ ਨੇ ਸੱਤ ਪਹਿਲੀ ਸ਼੍ਰੇਣੀ ਮੈਚਾਂ 'ਚ 46.67 ਦੀ ਔਸਤ ਨਾਲ ਸਿਰਫ਼ 12 ਵਿਕਟਾਂ ਲਈਆਂ ਹਨ। ਇਸ਼ਾਂਤ ਦੇ ਮੁਤਾਬਕ, ਲਾਲ ਗੇਂਦ ਨਾਲ ਲੰਬੇ ਸਪੈੱਲਾਂ ਨੂੰ ਗੇਂਦਬਾਜ਼ੀ ਕਰਨ ਦੇ ਅਨੁਭਵ ਦੀ ਘਾਟ ਨੂੰ ਦੇਖਦੇ ਹੋਏ, ਟੈਸਟ ਫਾਰਮੈਟ 'ਚ ਉਨ੍ਹਾਂ ਦਾ ਤੇਜ਼ੀ ਨਾਲ ਸ਼ਾਮਲ ਹੋਣਾ ਸਹੀ ਸਾਬਤ ਨਹੀਂ ਹੋ ਸਕਦਾ ਹੈ।
ਵਿਸ਼ਵ ਕੱਪ ਲਈ ਜੇਕਰ ਪਾਕਿ ਭਾਰਤ ਨਹੀਂ ਗਿਆ ਤਾਂ ਇਹ ਪ੍ਰਸ਼ੰਸ਼ਕਾਂ ਦੇ ਨਾਲ ਬੇਇਨਸਾਫੀ ਹੋਵੇਗੀ : ਮਿਸਬਾਹ
ਅਸ਼ਰਦੀਪ ਦੀ ਸ਼ਲਾਘਾ ਕੀਤੀ
ਟੈਸਟ ਲਈ ਉਮਰਾਨ ਮਲਿਕ ਦੀ ਤਿਆਰੀ 'ਤੇ ਸ਼ਰਮਾ ਦੇ ਵਿਚਾਰ ਹੀ ਚਰਚਾ ਦਾ ਵਿਸ਼ਾ ਨਹੀਂ ਸਨ, ਉਨ੍ਹਾਂ ਨੂੰ ਇਕ ਹੋਰ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਾਰੇ ਵੀ ਪੁੱਛਿਆ ਗਿਆ ਸੀ, ਜੋ ਕੈਂਟ ਲਈ ਕਾਉਂਟੀ ਕ੍ਰਿਕਟ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਰਹੇ ਹਨ। ਇਸ਼ਾਂਤ ਨੇ ਅਰਸ਼ਦੀਪ ਸਿੰਘ ਦੀ ਤਾਰੀਫ਼ ਕੀਤੀ ਅਤੇ ਉਸ ਦੀ ਖੱਬੀ ਬਾਂਹ ਦੇ ਕੋਣ ਅਤੇ ਗੇਂਦ ਨੂੰ ਦੋਵੇਂ ਪਾਸੇ ਸਵਿੰਗ ਕਰਨ ਦੀ ਯੋਗਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਿੰਘ ਦੀ ਵਧੀ ਹੋਈ ਗਤੀ ਅਤੇ ਸ਼ੁੱਧਤਾ ਨੂੰ ਨੋਟ ਕੀਤਾ, ਜੋ ਕਿ ਟੈਸਟ ਕ੍ਰਿਕਟ 'ਚ ਕੀਮਤੀ ਸਾਬਤ ਹੋ ਸਕਦਾ ਹੈ।
ਇਸ਼ਾਂਤ ਨੇ ਕਿਹਾ, "ਟੀ-20 ਵਿਸ਼ਵ ਕੱਪ ਤੋਂ ਲੈ ਕੇ ਇਸ ਸੀਜ਼ਨ ਦੇ ਆਈ.ਪੀ.ਐੱਲ. ਤੱਕ ਉਨ੍ਹਾਂ ਦੀ ਰਫਤਾਰ ਕਾਫੀ ਵਧੀ ਹੈ। ਤੁਸੀਂ ਪੁਰਾਣੀ ਗੇਂਦ ਨਾਲ ਕਿੰਨੀ ਤੇਜ਼ ਗੇਂਦਬਾਜ਼ੀ ਕਰਦੇ ਹੋ, ਇਹ ਟੈਸਟ ਕ੍ਰਿਕਟ 'ਚ ਬਹੁਤ ਮਹੱਤਵਪੂਰਨ ਹੈ।" ਅਰਸ਼ਦੀਪ ਸਿੰਘ ਨੇ ਪਹਿਲੀ ਸ਼੍ਰੇਣੀ ਦੇ ਦਸ ਮੈਚਾਂ 'ਚ 28.24 ਦੀ ਔਸਤ ਨਾਲ 33 ਵਿਕਟਾਂ ਲੈ ਕੇ ਘਰੇਲੂ ਸਰਕਟ 'ਚ ਆਪਣੀ ਸਮਰੱਥਾ ਦਿਖਾਈ ਹੈ। ਮੌਜੂਦਾ ਕਾਉਂਟੀ ਸੀਜ਼ਨ 'ਚ ਕੈਂਟ ਲਈ ਉਨ੍ਹਾਂ ਦਾ ਹਾਲੀਆ ਪ੍ਰਦਰਸ਼ਨ ਵੀ ਕਮਾਲ ਦਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਤਿੰਨ ਮੈਚਾਂ 'ਚ ਅੱਠ ਵਿਕਟਾਂ ਲਈਆਂ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8