ਈਸ਼ਾਨ ਮਲਿੰਗਾ ਨੂੰ ਮਿਲੀ ਮਨਜ਼ੂਰੀ; ਹਸਰੰਗਾ ਤੇ ਪਥਿਰਾਨਾ ਨੂੰ ਕਰਨਾ ਪਵੇਗਾ ਇੰਤਜ਼ਾਰ

Wednesday, Mar 25, 2026 - 11:35 AM (IST)

ਈਸ਼ਾਨ ਮਲਿੰਗਾ ਨੂੰ ਮਿਲੀ ਮਨਜ਼ੂਰੀ; ਹਸਰੰਗਾ ਤੇ ਪਥਿਰਾਨਾ ਨੂੰ ਕਰਨਾ ਪਵੇਗਾ ਇੰਤਜ਼ਾਰ

ਕੋਲੰਬੋ– ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਈਸ਼ਾਨ ਮਲਿੰਗਾ ਨੂੰ ਆਈ. ਪੀ. ਐੱਲ. ’ਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਬਾਕੀ 3 (ਨੁਵਾਨ ਤੁਸ਼ਾਰਾ, ਵਾਨਿੰਦੂ ਹਸਰੰਗਾ ਤੇ ਮਥੀਸ਼ਾ ਪਥਿਰਾਨਾ) ਦੇ ਬਾਰੇ ’ਚ ਅਜੇ ਕੋਈ ਅਪਡੇਟ ਨਹੀਂ ਹੈ, ਜਿਹੜੇ 28 ਮਾਰਚ ਤੋਂ ਸ਼ੁਰੂ ਹੋਣ ਵਾਲੀ ਲੀਗ ’ਚ ਹਿੱਸਾ ਲੈਣ ਲਈ ਅਜੇ ਵੀ ਸ਼੍ਰੀਲੰਕਾਈ ਬੋਰਡ ਤੋਂ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ।

ਇਕ ਫ੍ਰੈਂਚਾਈਜ਼ੀ ਅਧਿਕਾਰੀ ਨੇ ਕਨਫਰਮ ਕੀਤਾ ਕਿ ਮਲਿੰਗਾ (25), ਜਿਹੜਾ ਸੱਜੇ ਹੱਥ ਦਾ ਤੇਜ਼ ਗੇਂਦਬਾਜ਼ ਹੈ, ਆਪਣੇ ਸਾਥੀ ਸ਼੍ਰੀਲੰਕਾਈ ਖਿਡਾਰੀ ਕਾਮਿੰਡੂ ਮੈਂਡਿਸ ਦੇ ਨਾਲ ਹੈਦਰਾਬਾਦ ਪਹੁੰਚੇਗਾ, ਜਿਹੜਾ 27 ਸਾਲ ਦਾ ਖੱਬੇ ਹੱਥ ਦਾ ਬੱਲੇਬਾਜ਼ ਹੈ ਤੇ ਜਿਸ ਨੂੰ ਪਹਿਲਾਂ ਹੀ ਐੱਨ. ਓ. ਸੀ. ਮਿਲ ਚੁੱਕੀ ਹੈ।

ਮੰਨਿਆ ਜਾ ਰਿਹਾ ਹੈ ਕਿ ਹਸਰੰਗਾ (ਐੱਲ. ਐੱਸ. ਜੀ.) ਤੇ ਪਥਿਰਾਨਾ (ਕੇ. ਕੇ. ਆਰ.) ਨੂੰ ਸੋਮਵਾਰ ਨੂੰ ਫਿਟਨੈੱਸ ਟੈਸਟ ’ਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲਿਆ, ਜਿਸ ਦਾ ਮਤਲਬ ਹੈ ਕਿ ਆਈ. ਪੀ. ਐੱਲ. 2026 ਲਈ ਉਸ ਦੇ ਭਾਰਤ ਆਉਣ ’ਚ ਦੇਰੀ ਹੋਵੇਗੀ।


author

Tarsem Singh

Content Editor

Related News