SRH vs RR, IPL 2026: ਹੈਦਰਾਬਾਦ ਨੇ ਰਾਜਸਥਾਨ ਨੂੰ ਦਿੱਤਾ 217 ਦੌੜਾਂ ਦਾ ਟੀਚਾ, ਈਸ਼ਾਨ ਨੇ ਖੇਡੀ ਤੂਫਾਨੀ ਪਾਰੀ

Monday, Apr 13, 2026 - 09:25 PM (IST)

SRH vs RR, IPL 2026: ਹੈਦਰਾਬਾਦ ਨੇ ਰਾਜਸਥਾਨ ਨੂੰ ਦਿੱਤਾ 217 ਦੌੜਾਂ ਦਾ ਟੀਚਾ, ਈਸ਼ਾਨ ਨੇ ਖੇਡੀ ਤੂਫਾਨੀ ਪਾਰੀ

ਸਪੋਰਟਸ ਡੈਸਕ : ਆਈ.ਪੀ.ਐੱਲ. 2026 ਦੇ 21ਵੇਂ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ ਦੇ ਸਾਹਮਣੇ ਜਿੱਤ ਲਈ 217 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ ਹੈ। ਹੈਦਰਾਬਾਦ ਦੇ ਘਰੇਲੂ ਮੈਦਾਨ 'ਤੇ ਖੇਡੇ ਜਾ ਰਹੇ ਇਸ ਮੈਚ ਵਿੱਚ SRH ਦੇ ਬੱਲੇਬਾਜ਼ਾਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 216 ਦੌੜਾਂ ਬਣਾਈਆਂ।

ਕਪਤਾਨ ਈਸ਼ਾਨ ਕਿਸ਼ਨ ਦਾ ਚੱਲਿਆ ਬੱਲਾ 
ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਈਸ਼ਾਨ ਕਿਸ਼ਨ ਨੇ ਅੱਜ ਮੈਦਾਨ ਦੇ ਚਾਰੇ ਪਾਸੇ ਚੌਕਿਆਂ-ਛੱਕਿਆਂ ਦੀ ਬਾਰਿਸ਼ ਕਰ ਦਿੱਤੀ। ਉਨ੍ਹਾਂ ਨੇ ਮਹਿਜ਼ 44 ਗੇਂਦਾਂ ਵਿੱਚ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 8 ਚੌਕੇ ਅਤੇ 6 ਆਸਮਾਨੀ ਛੱਕੇ ਸ਼ਾਮਲ ਸਨ। ਉਨ੍ਹਾਂ ਤੋਂ ਇਲਾਵਾ ਹੇਨਰਿਕ ਕਲਾਸੇਨ ਨੇ ਵੀ 40 ਦੌੜਾਂ ਦਾ ਅਹਿਮ ਯੋਗਦਾਨ ਪਾਇਆ।  ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਰਾਜਸਥਾਨ ਵੱਲੋਂ ਜੋਫਰਾ ਆਰਚਰ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ, ਜਦਕਿ ਸੰਦੀਪ ਸ਼ਰਮਾ, ਤੁਸ਼ਾਰ ਦੇਸ਼ਪਾਂਡੇ ਅਤੇ ਰਿਆਨ ਪਰਾਗ ਨੇ 1-1 ਵਿਕਟ ਹਾਸਲ ਕੀਤੀ।

ਟੀਮਾਂ ਵਿੱਚ ਵੱਡੇ ਬਦਲਾਅ
 ਅੱਜ ਦੇ ਮੈਚ ਲਈ ਰਾਜਸਥਾਨ ਦੀ ਟੀਮ ਵਿੱਚ ਦੋ ਬਦਲਾਅ ਕੀਤੇ ਗਏ, ਜਿਸ ਵਿੱਚ ਬ੍ਰਿਜੇਸ਼ ਸ਼ਰਮਾ ਦੀ ਥਾਂ ਤੁਸ਼ਾਰ ਦੇਸ਼ਪਾਂਡੇ ਨੂੰ ਮੌਕਾ ਦਿੱਤਾ ਗਿਆ ਅਤੇ ਸ਼ਿਮਰੋਨ ਹੇਟਮਾਇਰ ਨੂੰ ਆਰਾਮ ਦੇ ਕੇ ਲੂਆਨ-ਡਰੇ ਪ੍ਰਿਟੋਰੀਅਸ ਦਾ ਡੈਬਿਊ  ਕਰਵਾਇਆ ਗਿਆ। ਵੈਭਵ ਸੂਰਿਆਵੰਸ਼ੀ ਨੂੰ ਅੱਜ ਪਲੇਇੰਗ XI ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਦੂਜੇ ਪਾਸੇ, ਹੈਦਰਾਬਾਦ ਦੀ ਟੀਮ ਵਿੱਚ ਹਰਸ਼ਲ ਪਟੇਲ ਅਤੇ ਜੈਦੇਵ ਉਨਾਦਕਟ ਅੱਜ ਦਾ ਮੈਚ ਨਹੀਂ ਖੇਡ ਰਹੇ। ਰਾਜਸਥਾਨ ਰਾਇਲਜ਼, ਜਿਸ ਨੇ ਹੁਣ ਤੱਕ ਆਪਣੇ ਚਾਰੇ ਮੁਕਾਬਲੇ ਜਿੱਤੇ ਹਨ, ਲਈ ਹੈਦਰਾਬਾਦ ਦੇ ਗੜ੍ਹ ਵਿੱਚ ਇਹ ਟੀਚਾ ਹਾਸਲ ਕਰਨਾ ਇੱਕ ਵੱਡੀ ਚੁਣੌਤੀ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News