ਈਸ਼ਾਨ ਕਿਸ਼ਨ ਨੂੰ WC ਲਈ KL ਰਾਹੁਲ ਦੇ ਬੈਕਅਪ ਵਜੋਂ ਇਸ ਨੰਬਰ ''ਤੇ ਖੇਡਣਾ ਸਿੱਖਣਾ ਚਾਹੀਦਾ ਹੈ : RP ਸਿੰਘ

08/10/2023 7:31:02 PM

ਸਪੋਰਟਸ ਡੈਸਕ : ਜੇਕਰ ਕੇ. ਐਲ. ਰਾਹੁਲ ਆਉਣ ਵਾਲੇ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਚੋਂ ਬਾਹਰ ਹੋ ਜਾਂਦਾ ਹੈ ਤਾਂ ਮੈਂਗਲੋਰ 'ਚ ਜਨਮੇ ਖਿਡਾਰੀ ਦੀ ਜਗ੍ਹਾ ਈਸ਼ਾਨ ਕਿਸ਼ਨ ਪਸੰਦੀਦਾ ਦਿਖ ਰਿਹਾ ਹੈ। ਵੈਸਟਇੰਡੀਜ਼ ਖ਼ਿਲਾਫ਼ ਹੁਣੇ ਖ਼ਤਮ ਹੋਈ ਵਨਡੇ ਸੀਰੀਜ਼ 'ਚ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਸਨੂੰ ਪਲੇਅਰ ਆਫ ਦ ਸੀਰੀਜ਼ ਵੀ ਚੁਣਿਆ ਗਿਆ। ਹਾਲਾਂਕਿ ਭਾਰਤ ਦੇ ਸਾਬਕਾ ਕ੍ਰਿਕਟਰ ਆਰ. ਪੀ. ਸਿੰਘ ਚਾਹੁੰਦਾ ਹੈ ਕਿ ਭੂਮਿਕਾ ਵਿੱਚ ਢਲਣ ਲਈ ਉਹ ਬਾਕੀ ਮੈਚਾਂ ਵਿੱਚ ਪੰਜਵੇਂ ਨੰਬਰ 'ਤੇ ਖੇਡੇ । ਆਰ. ਪੀ. ਸਿੰਘ ਚਾਹੁੰਦਾ ਹੈ ਕਿ ਟੀਮ ਮੈਨੇਜਮੈਂਟ ਉਸਨੂੰ ਪੰਜਵੇਂ ਨੰਬਰ 'ਤੇ ਅਜ਼ਮਾਏ ਅਤੇ ਉਸ ਸਥਿਤੀ ਲਈ ਤਿਆਰ ਕਰੇ। 

ਆਰ. ਪੀ. ਸਿੰਘ ਨੇ ਕਿਹਾ , ' ਮੇਰੇ ਅਨੁਸਾਰ ਜੇ ਤੁਸੀਂ ਈਸ਼ਾਨ ਨੂੰ (ਵਨਡੇ) ਵਿਸ਼ਵ ਕੱਪ ਲਈ ਨੰਬਰ 5 'ਤੇ ਖੇਡਣਾ ਦੇਖਣਾ ਚਾਹੁੰਦੇ ਹੋ ਤਾਂ ਉਸ ਨੂੰ ਪੰਜਵੇਂ ਨੰਬਰ 'ਤੇ ਖੇਡਣਾ ਸਿੱਖਣਾ ਹੋਵੇਗਾ  ।' ਉਨ੍ਹਾਂ ਨੇ ਕਿਹਾ, ' ਜਦੋਂ ਰੋਹਿਤ ਸ਼ਰਮਾ ਆਉਣਗੇ ਤਾਂ ਰੋਹਿਤ ਅਤੇ ਸ਼ੁਭਮਨ ਗਿੱਲ ਓਪਨਿੰਗ ਕਰਨਗੇ , ਹਾਲਾਂਕਿ ਗਿੱਲ ਦੇ ਪ੍ਰਦਰਸ਼ਨ ਨੇ ਸਾਨੂੰ ਥੋੜਾ ਦੁਖੀ ਕੀਤਾ ਹੈ। ਪਰ ਫਿਰ ਵੀ ਜੇਕਰ ਇਹ ਦੋਵੇਂ ਓਪਨਿੰਗ ਕਰਦੇ ਹਨ ਤਾਂ ਈਸ਼ਾਨ ਕਿਸ਼ਨ ਨੂੰ ਕਿੱਥੇ ਜਗ੍ਹਾ ਮਿਲ ਸਕਦੀ ਹੈ , ਇਹ ਹੇਠਲਾ ਕ੍ਰਮ ਹੈ।'

ਜਾਇਸਵਾਲ ਨੇ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਟੀ20 ਵਿੱਚ ਸ਼ੁਰੂਆਤ ਕੀਤੀ, ਪਰ ਉਹ ਕੋਈ ਖਾਸ ਪ੍ਰਭਾਵ ਨਹੀਂ ਪਾ ਸਕਿਆ । ਹਾਲਾਂਕਿ 37 ਸਾਲਾ ਖਿਡਾਰੀ ਚਾਹੁੰਦਾ ਹੈ ਕਿ ਟੀਮ ਮੈਨੇਜਮੈਂਟ ਉਸਦਾ ਸਮਰਥਨ ਕਰੇ ਕਿਉਂਕਿ ਇੱਕ ਵਾਰ ਦਾ ਮਾਮਲਾ ਕਿਸੇ ਦੇ ਪ੍ਰਭਾਵ ਨੂੰ ਉਚਿਤ ਨਹੀਂ ਠਹਿਰਾ ਸਕਦਾ। ਸਿੰਘ ਨੇ ਕਿਹਾ ,' ਤੁਸੀਂ ਕਿਸੇ ਖਿਡਾਰੀ ਨੂੰ ਸਿਰਫ ਇੱਕ ਮੈਚ ਨਹੀਂ ਦੇ ਸਕਦੇ । ਮੇਰੇ ਹਿਸਾਬ ਨਾਲ ਘੱਟੋ-ਘੱਟ ਚਾਰ ਜਾਂ ਪੰਜ ਮੈਚ ਦੇਣੇ ਚਾਹੀਦੇ ਹਨ । ਜੇਕਰ ਉਹ ਦੌੜਾਂ ਬਣਾਉਂਦਾ ਹੈ ਤਾਂ ਉਹ ਅਗਲੇ ਮੈਚ 'ਚ ਵੀ ਉਸੇ ਦ੍ਰਿਸ਼ਟੀਕੋਣ ਨਾਲ ਅੱਗੇ ਵਧਦਾ ਹੈ। ਜੇਕਰ ਉਹ ਦੌੜਾਂ ਨਹੀਂ ਬਣਾਉਂਦਾ, ਤਾਂ ਬੱਲੇਬਾਜ਼ ਥੋੜ੍ਹਾ ਪਿੱਛੇ ਰਹਿ ਜਾਂਦਾ ਹੈ। '

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News