ਕੇਨ ਵਿਲੀਅਮਸਨ ਦੀ ਟੀਮ ''ਚ ਵਾਪਸੀ, ਸੋਢੀ ਅਤੇ ਟਿਕਨਰ ਵੀ ਜੁੜੇ

Monday, Feb 10, 2020 - 02:19 PM (IST)

ਕੇਨ ਵਿਲੀਅਮਸਨ ਦੀ ਟੀਮ ''ਚ ਵਾਪਸੀ, ਸੋਢੀ ਅਤੇ ਟਿਕਨਰ ਵੀ ਜੁੜੇ

ਮਾਉਂਟ ਮੋਨਗਾਨੁਈ— ਕੇਨ ਵਿਲੀਅਮਸਨ ਭਾਰਤ ਖਿਲਾਫ ਤੀਜਾ ਅਤੇ ਆਖਰੀ ਵਨ-ਡੇ ਖੇਡਣ ਲਈ ਫਿੱਟ ਹੋ ਗਏ ਹਨ ਜਦਕਿ ਕਈ ਖਿਡਾਰੀਆਂ ਦੀ ਸੱਟ ਤੋਂ ਪਰੇਸ਼ਾਨ ਨਿਊਜ਼ੀਲੈਂਡ ਦੇ ਲੈੱਗ ਸਪਿਨਰ ਈਸ਼ ਸੋਢੀ ਅਤੇ ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਤਿੰਨ ਮੈਚਾਂ ਦੀ ਸੀਰੀਜ਼ ਪਹਿਲਾਂ ਹੀ ਜਿੱਤ ਚੁੱਕਾ ਹੈ।

ਵਿਲੀਅਮਸਨ ਦੇ ਮੋਢੇ ਦੀ ਸੱਟ ਤੋਂ ਠੀਕ ਹੋਣ ਬਾਰੇ ਨਿਊਜ਼ੀਲੈਂਡ ਦੇ ਕਾਰਜਵਾਹਕ ਕੋਚ ਸ਼ੇਨ ਜਰਗੇਨਸਨ ਨੇ ਕਿਹਾ, ਉਸ ਨੇ ਪੂਰਾ ਅਭਿਆਸ ਕੀਤਾ ਅਤੇ ਉਹ ਕੱਲ ਖੇਡੇਗਾ। ਉਹ ਪੂਰੀ ਤਰ੍ਹਾਂ ਫਿੱਟ ਹੈ। ਸਵੇਰੇ ਇਕ ਵਾਰ ਫਿਰ ਦੇਖਾਂਗੇ ਕਿ ਰਾਤ ਨੂੰ ਕੋਈ ਦਿੱਕਤ ਤਾਂ ਨਹੀਂ ਹੋਈ।'' ਸੋਢੀ ਅਤੇ ਟਿਕਨਰ ਨਿਊਜ਼ੀਲੈਂਡ ਏ ਟੀਮ ਦਾ ਹਿੱਸਾ ਸਨ ਜਿਸ ਨੇ ਭਾਰਤ ਏ ਖਿਲਾਫ ਲਿੰਕਨ 'ਚ ਦੂਜਾ ਅਣਅਧਿਕਾਰਤ ਟੈਸਟ ਡਰਾਅ ਖੇਡਿਆ। ਉਨ੍ਹਾਂ ਨੇ ਚੌਥੇ ਅਤੇ ਆਖ਼ਰੀ ਦਿਨ ਖੇਡ 'ਚ ਹਿੱਸਾ ਲਿਆ। ਨਿਊਜ਼ੀਲੈਂਡ ਦੇ ਟਿਮ ਸਾਊਦੀ ਅਤੇ ਮਿਸ਼ੇਲ ਸੈਂਟਨਰ ਢਿੱਡ 'ਚ ਇਨਫੈਕਸ਼ਨ ਦੇ ਸ਼ਿਕਾਰ ਹਨ ਜਦਕਿ ਸਕਾਟ ਕੁਗਲੇਨ ਨੂੰ ਬੁਖਾਰ ਹੈ।


author

Tarsem Singh

Content Editor

Related News