ਕੀ ਸਾਨੀਆ ਮਿਰਜ਼ਾ ਪ੍ਰੈਗਨੈਂਟ ਹੈ, ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਇਹ ਤਸਵੀਰ
Monday, Apr 23, 2018 - 07:04 PM (IST)

ਨਵੀਂ ਦਿੱਲੀ (ਬਿਊਰੋ)— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਅਤੇ ਸ਼ੋਇਬ ਮਲਿਕ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸਦੇ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾਨੀਆ ਪ੍ਰੈਗਨੈਂਟ ਹੈ। ਸ਼ੋਇਬ ਮਲਿਕ ਵਲੋਂ ਟੈਗ ਕੀਤੀ ਗਈ ਇਸ ਤਸਵੀਰ ਨੂੰ ਹੁਣ ਤੱਕ ਹਜ਼ਾਰਾਂ ਪ੍ਰਸ਼ੰਸਕਾਂ ਨੇ ਲਾਈਕ ਕੀਤਾ ਹੈ। ਇਸ ਦੇ ਨਾਲ ਵਧਾਈਆਂ ਦਾ ਸਿਲਸਿਲਾ ਜਾਰੀ ਹੈ। ਹਾਲਾਂਕਿ ਸਾਨੀਆ ਅਤੇ ਸ਼ੋਇਬ ਦਾ ਇਸ ਮਾਮਲੇ 'ਤੇ ਖੁਲ ਕੇ ਕੋਈ ਬਿਆਨ ਨਹੀਂ ਆਇਆ ਹੈ।
ਕਿਉਂ ਲਗਾਏ ਜਾ ਰਹੇ ਹਨ ਅੰਦਾਜ਼ੇ
ਦਰਅਸਲ ਸਾਨੀਆ ਮਿਰਜ਼ਾ ਨੇ ਅਪ੍ਰੈਲ ਦੇ ਪਹਿਲੇ ਹਫਤੇ ਇਕ ਸਮਾਗਮ ਦੇ ਦੌਰਾਨ ਕਿਹਾ ਸੀ ਕਿ, ਕਿ ਮੈਂ ਤੁਹਾਨੂੰ ਇਕ ਰਾਜ਼ ਦੀ ਗੱਲ ਦਸਦੀ ਹਾਂ। ਮੈਂ ਅਤੇ ਮੇਰੇ ਪਤੀ ਨੇ ਇਹ ਤੈਅ ਕੀਤਾ ਹੈ ਕਿ ਜਦੋਂ ਵੀ ਸਾਡਾ ਬੱਚਾ ਹੋਵੇਗਾ ਤਾਂ ਉਸਦਾ ਸਰਨੇਮ ਮਿਰਜ਼ਾ ਮਲਿਕ ਹੋਵੇਗਾ।
ਇਸ ਤੋਂ ਇਲਾਵਾ ਸਾਨੀਆ ਅਤੇ ਸ਼ੋਇਬ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ 'ਚ ਇਕ ਪਾਸੇ ਮਿਰਜ਼ਾ ਤਾਂ ਦੂਜੇ ਪਾਸੇ ਮਲਿਕ ਲਿਖਿਆ ਹੋਇਆ ਹੈ। ਜਦਕਿ ਵਿਚਾਲੇ ਮਿਰਜ਼ਾ ਮਲਿਕ ਲਿਖਿਆ ਹੋਇਆ ਹੈ। ਤਸਵੀਰ 'ਚ ਬੱਚੇ ਦੇ ਪਾਲਣ ਪੋਸ਼ਣ ਵਾਲਾ ਸਾਮਾਨ ਵੀ ਦਿਸ ਰਿਹਾ ਹੈ।
ਉਮਰ ਅਕਮਲ ਨੇ ਦਿੱਤੀ ਵਧਾਈ
ਪਾਕਿਸਤਾਨੀ ਕ੍ਰਿਕਟਰ ਉਮਰ ਅਕਮਲ ਨੇ ਸਾਥੀ ਕ੍ਰਿਕਟਰ ਸ਼ੋਇਬ ਮਲਿਕ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਵਧਾਈ ਦਿੱਤੀ ਹੈ। ਅਕਮਲ ਨੇ ਲਿਖਿਆ ਕਿ ਇਹ ਖਬਰ ਸੁਣ ਕੇ ਚੰਗਾ ਲੱਗਾ। ਅਲਾਹ ਤੁਹਾਨੂੰ ਦੋਵਾਂ ਬਹੁਤ ਸਾਰੀਆਂ ਖੁਸ਼ੀਆਂ ਦੇਵੇ।