ਕੀ ਮੁਹੰਮਦ ਸਿਰਾਜ ਨੂੰ ਡੇਟ ਕਰ ਹੀ ਹੈ ਮਾਹਿਰਾ ਸ਼ਰਮਾ? ਅਦਾਕਾਰਾ ਅਤੇ ਕ੍ਰਿਕਟਰ ਨੇ ਤੋੜੀ ਚੁੱਪੀ

Saturday, Mar 22, 2025 - 12:59 PM (IST)

ਕੀ ਮੁਹੰਮਦ ਸਿਰਾਜ ਨੂੰ ਡੇਟ ਕਰ ਹੀ ਹੈ ਮਾਹਿਰਾ ਸ਼ਰਮਾ? ਅਦਾਕਾਰਾ ਅਤੇ ਕ੍ਰਿਕਟਰ ਨੇ ਤੋੜੀ ਚੁੱਪੀ

ਐਂਟਰਟੇਨਮੈਂਟ ਡੈਸਕ- ਬਿੱਗ ਬੌਸ 13 ਫੇਮ ਮਾਹਿਰਾ ਸ਼ਰਮਾ ਦਾ ਨਾਮ ਪਾਰਸ ਛਾਬੜਾ ਨਾਲ ਜੁੜਨ ਤੋਂ ਬਾਅਦ ਹੁਣ ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਮੁਹੰਮਦ ਸਿਰਾਜ ਨਾਲ ਜੁੜ ਰਿਹਾ ਹੈ। ਅਫਵਾਹਾਂ ਫੈਲ ਰਹੀਆਂ ਹਨ ਕਿ ਮਾਹਿਰਾ ਸਿਰਾਜ ਨੂੰ ਡੇਟ ਕਰ ਰਹੀ ਹੈ। ਦਰਅਸਲ ਸਿਰਾਜ ਅਤੇ ਮਾਹਿਰਾ ਦੇ ਇੰਸਟਾਗ੍ਰਾਮ 'ਤੇ ਇੱਕ-ਦੂਜੇ ਨੂੰ ਫਾਲੋ ਕਰਨ ਤੋਂ ਬਾਅਦ ਇਨ੍ਹਾਂ ਅਫਵਾਹਾਂ ਨੇ ਜ਼ੋਰ ਫੜਿਆ ਸੀ। ਹਾਲਾਂਕਿ ਹੁਣ ਮਾਹਿਰਾ ਅਤੇ ਸਿਰਾਜ ਦੋਵਾਂ ਨੇ ਜਨਤਕ ਤੌਰ 'ਤੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਅੰਦਾਜ਼ੇ ਲਗਾਉਣਾ ਬੰਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਤਲਾਕ ਹੁੰਦੇ ਹੀ ਅਦਾਕਾਰਾ ਨੂੰ ਹੋਇਆ ਕੈਂਸਰ..., ਖੁੱਲ੍ਹ ਕੇ ਦੱਸੀ ਆਪਬੀਤੀ

ਮਾਹਿਰਾ ਨੇ ਹਾਲ ਹੀ ਵਿੱਚ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ, "ਅਫਵਾਹਾਂ ਫੈਲਾਉਣਾ ਬੰਦ ਕਰੋ, ਮੈਂ ਕਿਸੇ ਨੂੰ ਡੇਟ ਨਹੀਂ ਕਰ ਰਹੀ ਹਾਂ।" ਉਥੇ ਹੀ ਮੁਹੰਮਦ ਸਿਰਾਜ ਨੇ ਵੀ ਇਨ੍ਹਾਂ ਅਟਕਲਾਂ 'ਤੇ ਇੱਕ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ, ਜੋ ਕਿ ਹੁਣ ਡਿਲੀਟ ਕਰ ਦਿੱਤੀ ਗਈ ਹੈ। ਉਨ੍ਹਾਂ ਲਿਖਿਆ ਸੀ, "ਮੈਂ ਪੈਪਰਾਜ਼ੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਬਾਰੇ ਸਵਾਲ ਪੁੱਛਣਾ ਬੰਦ ਕਰਨ। ਇਹ ਅਫਵਾਹਾਂ ਪੂਰੀ ਤਰ੍ਹਾਂ ਝੂਠੀਆਂ ਅਤੇ ਬੇਬੁਨਿਆਦ ਹਨ। ਮੈਨੂੰ ਉਮੀਦ ਹੈ ਕਿ ਇਹ ਖਤਮ ਹੋ ਜਾਵੇਗਾ।" ਹਾਲਾਂਕਿ, ਇਸ ਪੋਸਟ ਨੂੰ ਕੁਝ ਮਿੰਟਾਂ ਬਾਅਦ ਡਿਲੀਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News