ਲੰਕਾ ਪ੍ਰੀਮੀਅਰ ਲੀਗ ''ਚ ਕੈਂਡੀ ਫ੍ਰੈਂਚਾਈਜ਼ੀ ਵਲੋਂ ਖੇਡੇਗਾ ਇਰਫਾਨ ਪਠਾਨ

Sunday, Nov 01, 2020 - 07:43 PM (IST)

ਲੰਕਾ ਪ੍ਰੀਮੀਅਰ ਲੀਗ ''ਚ ਕੈਂਡੀ ਫ੍ਰੈਂਚਾਈਜ਼ੀ ਵਲੋਂ ਖੇਡੇਗਾ ਇਰਫਾਨ ਪਠਾਨ

ਕੋਲੰਬੋ– ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਲੰਕਾ ਪ੍ਰੀਮੀਅਰ ਲੀਗ ਵਿਚ ਕੈਂਡੀ ਫ੍ਰੈਂਚਾਈਜ਼ੀ ਵਲੋਂ ਖੇਡੇਗਾ। ਲੰਕਾ ਪ੍ਰੀਮੀਅਰ ਲੀਗ ਵਲੋਂ ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਕੈਂਡੀ ਨੇ ਇਸ ਤੋਂ ਪਹਿਲਾਂ ਇਸ ਲੀਗ ਲਈ ਵੈਸਟਇੰਡੀਜ਼ ਦੇ ਲੀਜੈਂਡ ਕ੍ਰਿਸ ਗੇਲ, ਸਥਾਨਕ ਸਟਾਰ ਕੁਸ਼ਲ ਪਰੇਰਾ, ਸ਼੍ਰੀਲੰਕਾ ਦੇ ਟੀ-20 ਮਾਹਿਰ ਕੁਸ਼ਲ ਮੈਂਡਿਸ ਤੇ ਨੁਵਾਨ ਪ੍ਰਦੀਪ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਲਿਆਮ ਪਲੰਕੇਟ ਨੂੰ ਕਰਾਰਬੱਧ ਕੀਤਾ ਸੀ।

PunjabKesari
ਸ਼੍ਰੀਲੰਕਾ ਦਾ ਸਾਬਕਾ ਕਪਤਾਨ ਹਸਨ ਤਿਲਕਰਤਨੇ ਕੈਂਡੀ ਦੇ ਕੋਚਿੰਗ ਸਟਾਫ ਦਾ ਹਿੱਸਾ ਹੈ। ਕੈਂਡੀ ਟੀਮ ਦਾ ਮਾਲਕ ਬਾਲੀਵੁੱਡ ਅਭਿਨੇਤਾ ਤੇ ਨਿਰਦੇਸ਼ਕ ਸੋਹੇਲ ਖਾਨ ਹੈ। ਇਰਫਾਨ ਨੇ ਕੈਂਡੀ ਟੀਮ ਦਾ ਹਿੱਸਾ ਬਣਨ 'ਤੇ ਖੁਸ਼ੀ ਜਤਾਈ ਹੈ। ਲੰਕਾ ਪ੍ਰੀਮੀਅਰ ਲੀਗ ਦਾ ਆਯੋਜਨ 21 ਨਵੰਬਰ ਤੋਂ 13 ਦਸੰਬਰ ਤੱਕ ਹੋਵੇਗਾ, ਜਿਸ ਵਿਚ 5 ਟੀਮਾਂ ਹਿੱਸਾ ਲੈਣਗੀਆਂ।

PunjabKesari


author

Gurdeep Singh

Content Editor

Related News