ਭਾਰਤੀ ਆਲਰਾਊਂਡਰ ਇਰਫ਼ਾਨ ਪਠਾਨ ਅੱਜ ਲੈ ਸਕਦੈ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ

Saturday, Jan 04, 2020 - 01:27 PM (IST)

ਭਾਰਤੀ ਆਲਰਾਊਂਡਰ ਇਰਫ਼ਾਨ ਪਠਾਨ ਅੱਜ ਲੈ ਸਕਦੈ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ

ਸਪੋਰਟਸ ਡੈਸਕ— ਭਾਰਤ ਲਈ ਇਕ ਸਮਾਂ ਪ੍ਰਮੁੱਖ ਖਿਡਾਰੀ ਰਹਿ ਚੁੱਕੇ ਇਰਫ਼ਾਨ ਪਠਾਨ ਬਹੁਤ ਹੀ ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਪਿਛਲੇ ਕੁਝ ਸਮੇਂ 'ਚ ਉਹ ਜੰਮੂ ਅਤੇ ਕਸ਼ਮੀਰ ਲਈ ਮੇਂਟਰ ਦੀ ਭੂਮਿਕਾ ਨਿਭਾ ਰਹੇ ਹਨ। ਸਾਹਮਣੇ ਆ ਰਹੀ ਇਕ ਰਿਪੋਰਟ ਮੁਤਾਬਕ ਹੁਣ ਇਸ ਭਾਰਤੀ ਆਲਰਾਊਂਡਰ ਦੇ ਵੱਡਾ ਫੈਸਲਾ ਲੈਂਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।PunjabKesari  ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਨ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਸਨ, ਜਿਸ ਕਾਰਨ ਹੁਣ ਉਹ ਸੰਨਿਆਸ ਲੈਣ ਦਾ ਫੈਸਲਾ ਅੱਜ ਲੈ ਸਕਦੇ ਹਨ। ਲੰਬੇ ਸਮੇਂ ਤੱਕ ਭਾਰਤੀ ਟੀਮ ਲਈ ਖੇਡੇ ਇਰਫ਼ਾਨ ਪਠਾਨ ਨੇ ਪਾਕਿਸਤਾਨ ਖਿਲਾਫ ਟੈਸਟ ਕ੍ਰਿਕਟ 'ਚ ਹੈਟ੍ਰਿਕ ਲੈਣ ਦਾ ਕਾਰਨਾਮਾ ਵੀ ਕੀਤਾ ਸੀ। ਹੇਠਲੇ ਕ੍ਰਮ 'ਚ ਉਹ ਆਪਣੇ ਬੱਲੇ ਨਾਲ ਵੀ ਟੀਮ ਲਈ ਅਹਿਮ ਯੋਗਦਾਨ ਦਿੰਦੇ ਹੋਏ ਨਜ਼ਰ ਆਉਂਦੇ ਸਨ। ਇਰਫ਼ਾਨ ਦੇ ਸੰਨਿਆਸ 'ਤੇ ਸਾਹਮਣੇ ਆ ਰਹੀਆਂ ਰਿਪੋਰਟਸ ਮੁਤਾਬਕ ਉਹ ਅੱਜ ਦੁਪਹਿਰ 2 ਵਜੇ ਆਪਣੇ ਸੰਨਿਆਸ ਦਾ ਅਧਿਕਾਰਤ ਐਲਾਨ ਕਰ ਸਕਦੇ ਹਨ। ਫ਼ਿਲਹਾਲ ਇਰਫ਼ਾਨ ਆਈ. ਪੀ. ਐੱਲ. ਅਤੇ ਘਰੇਲੂ ਕ੍ਰਿਕਟ ਵੀ ਨਹੀਂ ਖੇਡ ਰਹੇ ਸਨ।PunjabKesariPunjabKesari
ਸ਼ਾਨਦਾਰ ਪ੍ਰਦਰਸ਼ਨ ਰਿਹਾ ਇਰਫ਼ਾਨ ਪਠਾਨ ਦਾ
ਇਰਫ਼ਾਨ ਪਠਾਨ ਨੇ ਭਾਰਤੀ ਟੀਮ ਲਈ ਟੈਸਟ ਕ੍ਰਿਕਟ 'ਚ 29 ਮੈਚ ਖੇਡੇ ਸਨ। ਜਿਸ 'ਚ 31.57 ਦੀ ਔਸਤ ਨਾਲ 1105 ਦੌੜਾਂ ਬਣਾਈਆਂ, ਜਿਸ 'ਚ 6 ਅਰਧ ਸੈਂਕੜੇ ਅਤੇ 1 ਸੈਂਕੜਾ ਸ਼ਾਮਲ ਸੀ। ਗੇਂਦ ਦੇ ਨਾਲ ਉਨ੍ਹਾਂ ਨੇ 32.26 ਦੀ ਔਸਤ ਨਾਲ 100 ਵਿਕਟਾਂ ਹਾਸਲ ਕੀਤੀਆਂ ਸਨ। 120 ਵਨ ਡੇ ਮੈਚਾਂ 'ਚ ਇਰਫਾਨ ਨੇ 23.39 ਦੀ ਔਸਤ ਨਾਲ 1544 ਦੌੜਾਂ ਬਣਾਈਆਂ ਸਨ। ਗੇਂਦ ਦੇ ਨਾਲ ਇਰਫ਼ਾਨ ਨੇ 29.73  ਦੇ ਔਸਤ ਨਾਲ 173 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਟੀ-20 ਫ਼ਾਰਮੈਟ 'ਚ ਇਰਫ਼ਾਨ ਨੇ ਭਾਰਤੀ ਟੀਮ ਲਈ 24 ਮੈਚ 'ਚ 24.57 ਦੀ ਔਸਤ ਨਾਲ 172 ਦੌੜਾਂ ਬਣਾਈਆਂ ਅਤੇ ਗੇਂਦ ਦੇ ਨਾਲ 22.07 ਦੀ ਔਸਤ ਨਾਲ 28 ਵਿਕਟਾਂ ਵੀ ਆਪਣੇ ਨਾਂ ਕੀਤੀਆਂ ਸਨ।PunjabKesariPunjabKesari
ਆਈ. ਪੀ. ਐੱਲ. 'ਚ ਚੰਗਾ ਪ੍ਰਦਰਸ਼ਨ ਕੀਤਾ ਇਰਫ਼ਾਨ ਨੇ
ਟੀ-20 ਲੀਗ ਆਈ. ਪੀ. ਐੱਲ. 'ਚ ਵੀ ਇਰਫ਼ਾਨ ਪਠਾਨ ਦਾ ਕਰੀਅਰ ਬਹੁਤ ਹੀ ਸ਼ਾਨਦਾਰ ਰਿਹਾ ਹੈ। ਕਈ ਟੀਮਾਂ ਲਈ ਖੇਡਣ ਵਾਲੇ ਇਰਫ਼ਾਨ ਪਠਾਨ ਨੇ 103 ਮੈਚ 'ਚ 1139 ਦੌੜਾਂ ਬਣਾਈਆਂ ਅਤੇ ਗੇਂਦ ਦੇ ਨਾਲ 33.11 ਦੀ ਔਸਤ ਨਾਲ 80 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਜਿਸ ਕਾਰਨ ਉਹ ਸਫਲ ਆਲਰਾਊਂਡਰ ਖਿਡਾਰੀਆਂ ਦੀ ਸੂਚੀ 'ਚ ਨਜ਼ਰ ਆਉਂਦੇ ਹਨ।


Related News