ਅੰਡਰ-19 ''ਚ ਇਰਫਾਨ ਪਠਾਨ ਦਾ ਇਹ ਰਿਕਾਰਡ ਅਜੇ ਤਕ ਵੀ ਹੈ ਕਾਇਮ

Sunday, Jan 21, 2018 - 09:58 PM (IST)

ਨਵੀਂ ਦਿੱਲੀ— ਜੇਕਰ ਗੱਲ ਕਰੀਏ ਅੰਡਰ-19 ਕ੍ਰਿਕਟ ਦੀ ਤਾਂ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦਾ ਭਵਿੱਖ ਤੈਅ ਹੋਵੇਗਾ ਕਿ ਇਹ ਖਿਡਾਰੀ ਆਪਣੇ ਪ੍ਰਦਰਸ਼ਨ ਤੋਂ ਅੱਗੇ ਵਧ ਸਕਦੇ ਹਨ ਜਾਂ ਨਹੀਂ ਪਰ ਕੀ ਤੁਹਾਨੂੰ ਪਤਾ ਹੈ ਕਿ ਅੰਡਰ-19 ਦੇ ਇਕ ਮੈਚ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਕਿਸ ਖਿਡਾਰੀ ਦੇ ਨਾਂ ਹੈ? ਤੁਸੀਂ ਆਸਟਰੇਲੀਆ ਦੇ ਜੇਸਨ ਰੈਲਸਟਨ ਦਾ ਪ੍ਰਦਰਸ਼ਨ ਯਾਦ ਕਰੋਗੇ। ਜੇਸਨ ਨੇ ਅੰਡਰ-19 ਕ੍ਰਿਕਟ 'ਚ ਪਾਪੂਆ ਨਿਊ ਗਿਨੀ ਦੇ ਖਿਲਾਫ ਖੇਡਦੇ ਹੋਏ 15 ਦੌੜਾਂ 'ਤੇ 7 ਵਿਕਟਾਂ ਹਾਸਲ ਕੀਤੀਆਂ ਸਨ ਪਰ ਇਸ ਤਰ੍ਹਾਂ ਨਹੀਂ ਹੈ ਜੇਕਰ ਗੱਲ ਕਰੀਏ ਤਾਂ ਅੰਡਰ-19 ਦੀ ਤਾਂ ਇਹ ਰਿਕਾਰਡ ਇਕ ਭਾਰਤੀ ਗੇਂਦਬਾਜ਼ ਦੇ ਨਾਂ ਹੈ। ਇਸ ਰਿਕਾਰਡ ਨੂੰ ਆਪਣੇ ਨਾਂ ਕਰਨ ਵਾਲਾ ਇਰਫਾਨ ਪਠਾਨ ਹੈ, ਜਿਸ ਨੇ 4 ਨਵੰਬਰ 2003 ਨੂੰ ਬੰਗਲਾਦੇਸ਼ ਦੇ ਖਿਲਾਫ 16 ਦੌੜਾਂ 'ਤੇ 9 ਵਿਕਟਾਂ ਹਾਸਲ ਕੀਤੀਆਂ ਸਨ। 
10 ਖਿਡਾਰੀਆਂ ਦੀ ਸੂਚੀ, ਜਿਨ੍ਹਾਂ ਨੇ ਇਕ ਮੈਚ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ—
1. ਇਰਫਾਨ ਪਠਾਨ (ਭਾਰਤ)- 2003 'ਚ ਬੰਗਲਾਦੇਸ਼ ਖਿਲਾਫ 16 ਦੌੜਾਂ 'ਤੇ 9 ਵਿਕਟਾਂ
2. ਜੇਸਨ ਰੈਲਸਟਨ (ਆਸਟਰੇਲੀਆ)- 2018 'ਚ ਪਾਪੂਆ ਨਿਊ ਗਿਨੀ ਖਿਲਾਫ 15 ਦੌੜਾਂ 'ਤੇ 7 ਵਿਕਟਾਂ
3. ਅਜੰਤਾ ਮੇਂਡਿਸ (ਸ਼੍ਰੀਲੰਕਾ)- 2002 'ਚ ਜ਼ਿੰਬਾਬਵੇ ਖਿਲਾਫ 19 ਦੌੜਾਂ 'ਤੇ 7 ਵਿਕਟਾਂ
4. ਮੁਜੀਬ ਜ਼ਰਦਨ (ਅਫਗਾਨਿਸਤਾਨ)- 2017 'ਚ ਬੰਗਲਾਦੇਸ਼ ਖਿਲਾਫ 19 ਦੌੜਾਂ 'ਤੇ 7 ਵਿਕਟਾਂ
5. ਟ੍ਰੇਂਟ ਬੋਲਟ (ਨਿਊਜ਼ੀਲੈਂਡ)- 2008 'ਚ ਮਲੇਸ਼ੀਆ ਖਿਲਾਫ 20 ਦੌੜਾਂ 'ਤੇ 7 ਵਿਕਟਾਂ
6. ਜਸਿਟਨ ਬਿਸ਼ਪ (ਇੰਗਲੈਂਡ)- 2001 'ਚ ਵੈਸਟਇੰਡੀਜ਼ ਖਿਲਾਫ 47 ਦੌੜਾਂ 'ਤੇ 7 ਵਿਕਟਾਂ
7. ਰਾਹੁਲ ਵਿਸ਼ਵਕਰਮਾ (ਨੇਪਾਲ)- 2012 'ਚ ਪਾਪੂਆ ਨਿਊ ਗਿਨੀ ਖਿਲਾਫ 3 ਦੌੜਾਂ 6 ਵਿਕਟਾਂ
8. ਵੇਨ ਪਾਰਨਲ (ਦੱਖਣੀ ਅਫਰੀਕਾ)- 2008 'ਚ ਬੰਗਲਾਦੇਸ਼ ਖਿਲਾਫ 8 ਦੌੜਾਂ 'ਤੇ 6 ਵਿਕਟਾਂ
9. ਅਬੂ ਨਚਿਮ ਅਹਿਮਦ (ਭਾਰਤ)- 2007 'ਚ ਬੰਗਲਾਦੇਸ਼ ਖਿਲਾਫ 9 ਦੌੜਾਂ 'ਤੇ 6 ਵਿਕਟਾਂ
10. ਸ਼ਾਹੀਨ ਸ਼ਾਹ ਅਫਰੀਦੀ (ਪਾਕਿਸਤਾਨ)- 2018 'ਚ ਆਇਰਲੈਂਡ ਖਿਲਾਫ 15 ਦੌੜਾਂ 'ਤੇ 6 ਵਿਕਟਾਂ


Related News