ਰਮਜਾਨ ''ਚ ਇਰਫਾਨ ਪਠਾਨ ਤੋਂ ਹੋਈ ''ਗਲਤੀ'', ਪੁੱਛਿਆ— ਹੋਰ ਕਿਸ-ਕਿਸ ਨੇ ਕੀਤੀ ਹੈ

Tuesday, May 12, 2020 - 01:31 AM (IST)

ਰਮਜਾਨ ''ਚ ਇਰਫਾਨ ਪਠਾਨ ਤੋਂ ਹੋਈ ''ਗਲਤੀ'', ਪੁੱਛਿਆ— ਹੋਰ ਕਿਸ-ਕਿਸ ਨੇ ਕੀਤੀ ਹੈ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਇਰਫਾਨ ਪਠਾਨ ਵੀ ਖੇਡ ਜਗਤ ਦੀ ਦਿੱਗਜ ਹਸਤੀਆਂ ਦੀ ਤਰ੍ਹਾਂ ਲਾਕਡਾਊਨ ਦੌਰਾਨ ਘਰ ਵਿਚ ਹਨ। ਉਹ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ ਤੇ ਲਗਾਤਾਰ ਤਸਵੀਰਾਂ-ਵੀਡੀਓ ਫੈਂਸ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਟਿਕ ਟਾਕ 'ਤੇ ਉਸਦੇ ਤੇ ਭਰਾ ਯੂਸਫ ਪਠਾਨ ਦੇ ਵੀਡੀਓ ਬਹੁਤ ਵਾਇਰਲ ਵੀ ਹੁੰਦੇ ਹਨ। ਅਜਿਹਾ ਹੀ ਉਨ੍ਹਾਂ ਨੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸੋਮਵਾਰ ਸ਼ੇਅਰ ਕੀਤਾ। ਵੀਡੀਓ 'ਚ ਇਰਫਾਨ ਪਠਾਨ ਆਪਣੇ ਬੇਟੇ ਦੇ ਨਾਲ ਘਰ ਬੈਠੇ ਹਨ। ਇੰਨੇ 'ਚ ਹੀ ਉਹ ਗਲਤੀ ਨਾਲ ਆਪਣੇ ਬੇਟੇ ਦੇ ਹੱਥ 'ਚੋਂ ਬੋਤਲ ਲੈ ਕੇ ਪਾਣੀ ਪੀ ਲੈਂਦੇ ਹਨ। ਪਿੱਛੇ ਸੋਫੇ 'ਤੇ ਬੈਠੇ ਭਰਾ ਯੂਸਫ ਯਾਦ ਕਰਵਾਉਂਦਾ ਹੈ ਤੇ ਕਹਿੰਦਾ ਹੈ- ਰੋਜਾ ਹੈ ਤੇਰਾ... ਪਰ ਉਦੋ ਤਕ ਉਸ ਤੋਂ ਗਲਤੀ ਹੋ ਜਾਂਦੀ ਹੈ।


ਇਰਫਾਨ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ- 'ਇਹ ਗਲਤੀ ਕਿਸ-ਕਿਸ ਤੋਂ ਹੋਈ ਹੈ? ਵੀਡੀਓ ਦੇ ਬੈਕਗਾਊਂਡ 'ਚ ਗਾਣਾ ਵੀ ਚੱਲਦਾ ਹੈ- ਦਿਲ ਗਲਤੀ ਕਰ ਬੈਠਾ ਹੈ, ਗਲਤੀ ਕਰ ਬੈਠਾ ਹੈ ਦਿਲ...।'


author

Gurdeep Singh

Content Editor

Related News