ਇਕਬਾਲ ਇਮਾਮ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦਾ ਕੋਚ ਨਿਯੁਕਤ
Tuesday, Apr 09, 2019 - 06:41 PM (IST)

ਇਸਲਾਮਾਬਾਦ —ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ. ) ਨੇ ਆਸਟਰੇਲੀਆ ਦੇ ਐਂਡੀ ਰਿਚਰਡਸ ਦੀ ਜਗ੍ਹਾ ਸਾਬਕਾ ਪਹਿਲੀ ਸ਼੍ਰੇਣੀ ਦੇ ਕ੍ਰਿਕਟਰ ਇਕਬਾਲ ਇਮਾਮ ਨੂੰ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਪਾਕਿਸਤਾਨ ਮਹਿਲਾ ਟੀਮ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਵੇਗੀ, ਜਿਹੜਾ ਕੋਚ ਇਕਬਾਲ ਦਾ ਮਹਿਲਾ ਟੀਮ ਨਾਲ ਪਹਿਲਾ ਦੌਰਾ ਹੋਵੇਗਾ।