UAE ਵਿਚ IPL ਤੋਂ ਟੀ20 ਵਿਸ਼ਵ ਕੱਪ ’ਚ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਜਾਵੇਗਾ : ਮੈਕਸਵੈੱਲ
Wednesday, Sep 15, 2021 - 08:29 PM (IST)
ਦੁਬਈ- ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਦਾ ਮੰਨਣਾ ਹੈ ਕਿ ਯੂ. ਏ. ਈ. 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਯੋਜਨ ਨਾਲ ਇਨ੍ਹਾਂ ਥਾਵਾਂ ’ਤੇ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਜਾਵੇਗਾ। ਆਈ. ਪੀ. ਐੱਲ. 19 ਸਤੰਬਰ ਤੋਂ ਯੂ. ਏ. ਈ. 'ਚ ਬਹਾਲ ਹੋਵੇਗਾ। ਭਾਰਤ ’ਚ ਕੋਵਿਡ-19 ਦੀ ਦੂਜੀ ਲਹਿਰ ਕਾਰਨ ਇਸ ਨੂੰ ਮਈ ਦੇ ਵਿਚਾਲੇ ਹੀ ਮੁਲਤਵੀ ਕਰ ਦਿੱਤਾ ਗਿਆ ਸੀ। ਆਈ. ਪੀ. ਐੱਲ. ਖਤਮ ਹੋਣ ਤੋਂ ਬਾਅਦ 17 ਅਕਤੂਬਰ ਤੋਂ ਟੀ-20 ਵਿਸ਼ਵ ਕੱਪ ਦਾ ਆਯੋਜਨ ਵੀ ਯੂ. ਏ. ਈ. ਵਿਚ ਹੋਵੇਗਾ।
ਇਹ ਖ਼ਬਰ ਪੜ੍ਹੋ- ICC ਟੀ20 ਰੈਂਕਿੰਗ ’ਚ ਵਿਰਾਟ ਚੌਥੇ, ਰਾਹੁਲ 6ਵੇਂ ਸਥਾਨ ’ਤੇ ਬਰਕਰਾਰ
ਆਈ. ਪੀ. ਐੱਲ. ਵਿਚ ਰਾਇਲ ਚੈਲੰਜਰਸ ਬੈਂਗਲੁਰੂ (ਆਰ. ਸੀ. ਬੀ.) ਵਲੋਂ ਖੇਡਣ ਵਾਲੇ ਮੈਕਸਵੈੱਲ ਨੇ ਕਿਹਾ ਕਿ ਯੂ. ਏ. ਈ. ਵਿਚ ਟੂਰਨਾਮੈਂਟ ਦੇ ਆਯੋਜਨ ਨਾਲ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਗਿਆ ਹੈ। ਸ਼ਾਇਦ ਇਸ ਨਾਲ ਚੀਜ਼ਾਂ ਥੋੜੀਆਂ ਆਸਾਨ ਹੋ ਜਾਂਦੀਆਂ ਹਨ ਕਿਉਂਕਿ ਉਥੇ ਘਰੇਲੂ ਮੈਦਾਨ ਵਰਗਾ ਫਾਇਦਾ ਨਹੀਂ ਮਿਲੇਗਾ। ਆਈ. ਪੀ. ਐੱਲ. ਉੱਥੇ ਖੇਡਿਆ ਜਾ ਰਿਹਾ ਹੈ, ਜਿਸ ਵਿਚ ਕਈ ਅੰਤਰਰਾਸ਼ਟਰੀ ਖਿਡਾਰੀ ਵੀ ਹਿੱਸਾ ਲੈਣਗੇ, ਜੋ ਬਾਅਦ ਵਿਚ ਵਿਸ਼ਵ ਕੱਪ ਵੀ ਖੇਡਣਗੇ। ਇਸ ਲਈ ਮੈਨੂੰ ਲੱਗਦਾ ਹੈ ਕਿ ਹਾਲਾਤ ਸਾਰਿਆਂ ਲਈ ਇੱਕੋ ਜਿਹੇ ਹੋਣਗੇ।
ਆਸਟ੍ਰੇਲੀਆ ਦੇ ਚੌਟੀ ਦੇ ਖਿਡਾਰੀ ਜਿਵੇਂ ਸਟੀਵ ਸਮਿੱਥ, ਡੇਵਿਡ ਵਾਰਨਰ, ਪੈਟ ਕਮਿੰਸ ਆਦਿ ਪਿਛਲੇ ਕੁੱਝ ਸਮੇਂ ਤੋਂ ਨਹੀਂ ਖੇਡੇ ਹਨ ਪਰ ਉਹ ਆਈ. ਪੀ. ਐੱਲ. ਵਿਚ ਮੈਦਾਨ ’ਤੇ ਖੇਡਣ ਨਾਲ ਆਸਟ੍ਰੇਲੀਆਈ ਖਿਡਾਰੀਆਂ ਨੂੰ ਵਿਸ਼ਵ ਕੱਪ ਦੀਆਂ ਤਿਆਰੀਆਂ ’ਚ ਮਦਦ ਮਿਲੇਗੀ। ਆਸਟ੍ਰੇਲੀਆ ਨੂੰ ਟੀ-20 ਵਿਸ਼ਵ ਕੱਪ ’ਚ ਮੌਜੂਦਾ ਚੈਂਪੀਅਨ ਵੈਸਟਇੰਡੀਜ਼, ਵਿਸ਼ਵ ਦੀ ਨੰਬਰ-1 ਟੀਮ ਇੰਗਲੈਂਡ ਅਤੇ ਦੱਖਣੀ ਅਫਰੀਕਾ ਦੇ ਨਾਲ ਇਕ ਗਰੁੱਪ ’ਚ ਰੱਖਿਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।