IPL Title ਅਧਿਕਾਰ ਨੂੰ ਟਰਾਂਸਫਰ ਕਰਨ ਦੀ ਤਿਆਰੀ ''ਚ VIVO,ਦੌੜ ''ਚ ਅੱਗੇ ਇਹ ਕੰਪਨੀਆਂ

02/10/2021 11:42:18 AM

ਨਵੀਂ ਦਿੱਲੀ (ਭਾਸ਼ਾ) : ਚੀਨੀ ਮੋਬਾਇਲ ਨਿਰਮਾਤਾ ਕੰਪਨੀ ਵੀਵੋ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣੇ ਟਾਈਟਲ ਪ੍ਰਾਯੋਜਨ ਅਧਿਕਾਰ ਟਰਾਂਸਫਰ ਕਰ ਸਕਦਾ ਹੈ, ਜਿਸ ਵਿਚ ਡ੍ਰੀਮ 11 ਅਤੇ ਅਨਅਕੈਡਮੀ ਦੌਰ ਵਿਚ ਅੱਗੇ ਮੰਨੀਆਂ ਜਾ ਰਹੀਆਂ ਹਨ। ਡ੍ਰੀਮ 11 ਆਈ.ਪੀ.ਐਲ. 2020 ਦਾ ਟਾਈਟਲ ਪ੍ਰਾਯੋਜਕ ਸੀ, ਜਿਸ ਨੇ 220 ਕਰੋੜ ਰੁਪਏ ਵਿਚ ਅਧਿਕਾਰ ਖਰੀਦੇ ਸਨ। ਵੀਵੋ ਨੇ 5 ਸਾਲ ਦੇ ਕਰਾਰ ਲਈ 440 ਕਰੋੜ ਰੁਪਏ ਸਾਲਾਨਾ ਦਾ ਕਰਾਰ ਕੀਤਾ ਸੀ। ਸਮਝਿਆ ਜਾਂਦਾ ਹੈ ਕਿ ਭਾਰਤ ਅਤੇ ਚੀਨ ਦੇ ਰਾਜਨੀਤਕ ਸਬੰਧਾਂ ਵਿਚ ਤਣਾਅ ਦੇ ਮੱਦੇਨਜ਼ਰ ਵੀਵੋ ਦਾ ਮੰਨਾ ਹੈ ਕਿ ਇਹ ਸਾਂਝੇਦਾਰੀ ਜਾਰੀ ਰੱਖਣਾ ਬੁਧੀਮਾਨੀ ਦਾ ਫ਼ੈਸਲਾ  ਨਹੀਂ ਹੋਵੇਗਾ।

ਬੋਰਡ ਦੇ ਇਕ ਸੂਤਰ ਨੇ ਦੱਸਿਆ, ‘ਇਹ ਲੱਗਭਗ ਤੈਅ ਹੈ ਕਿ ਵੀਵੋ ਦਾ ਆਈ.ਪੀ.ਐਲ. ਟਾਈਟਲ ਪ੍ਰਾਯੋਜਨ ਕਰਾਰ ਆਪਸੀ ਸਹਿਮਤੀ ਨਾਲ ਖ਼ਤਮ ਹੋਣ ਜਾ ਰਿਹਾ ਹੈ। ਇਸੇ ਨੂੰ 2020 ਵਿਚ ਮੁਲਤਵੀ ਕੀਤਾ ਗਿਆ ਸੀ। ਇਸ ਵਿਚ ਇਕ ਵਿਵਸਥਾ ਹੈ ਕਿ ਉਹ ਆਪਣੀ ਬਕਾਇਆ ਜ਼ਿੰਮੇਵਾਰੀ ਨਵੇਂ ਪ੍ਰਾਯੋਜਕ ਨੂੰ ਦੇ ਸਕਦਾ ਹੈ। ਬੋਰਡ ਸਿਧਾਂਤਕ ਰੂਪ ਤੋਂ ਤਿਆਰ ਹੋ ਜਾਵੇ ਤਾਂ ਇਹ ਸੰਭਵ ਹੈ।’

ਆਈ.ਪੀ.ਐਲ. 2020 ਵਿਚ 9 ਜਾਂ 10 ਟੀਮਾਂ ਹੋਣਗੀਆਂ ਅਤੇ ਸਮਝਿਆ ਜਾਂਦਾ ਹੈ ਕਿ ਨਵੇਂ ਬੋਲੀ ਲਗਾਉਣ ਵਾਲੇ ਨੂੰ ਘੱਟ ਤੋਂ ਘੱਟ 3 ਸਾਲ ਦੇ ਟਾਈਟਲ ਪ੍ਰਾਯੋਜਕ ਅਧਿਕਾਰ ਮਿਲਣਗੇ। ਸੂਤਰ ਨੇ ਕਿਹਾ, ‘ਡ੍ਰੀਮ 11 ਅਤੇ ਅਨਅਕੈਡਮੀ ਵੀਵੋ ਦੇ ਸਾਹਮਣੇ ਪ੍ਰਸਤਾਵ ਰੱਖਣਗੇ। ਅਨਅਕੈਡਮੀ ਸਹਾਇਕ ਪ੍ਰਾਯੋਜਕ ਹੈ ਅਤੇ ਵੀਵੋ ਤੋਂ ਅਧਿਕਾਰ ਲੈਣ ਲਈ ਵੱਡੀ ਰਕਮ ਚੁਕਾਉਣ ਨੂੰ ਤਿਆਰ ਹੈ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News