ਕੋਰੋਨਾ ਵਾਇਰਸ ਕਾਰਨ IPL 'ਤੇ ਕੋਈ ਖਤਰਾ ਨਹੀਂ : ਬ੍ਰਜੇਸ਼ ਪਟੇਲ

Tuesday, Mar 03, 2020 - 09:47 PM (IST)

ਕੋਰੋਨਾ ਵਾਇਰਸ ਕਾਰਨ IPL 'ਤੇ ਕੋਈ ਖਤਰਾ ਨਹੀਂ : ਬ੍ਰਜੇਸ਼ ਪਟੇਲ

ਮੁੰਬਈ— ਆਈ. ਪੀ. ਐੱਲ. ਅਗਵਾਈ ਕਮੇਟੀ ਦੇ ਪ੍ਰਧਾਨ ਬ੍ਰਜੇਸ਼ ਪਟੇਲ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਫੈਲਣ ਕਾਰਨ ਗਲੈਮਰ ਨਾਲ ਭਰੇ ਇਸ ਟੂਰਨਾਮੈਂਟ 'ਤੇ ਕਿਸੇ ਖਤਰੇ ਦੀ ਸੰਭਾਵਨਾ ਨੂੰ ਖਾਰਿਜ਼ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸ਼ੁਰੂਆਤ 29 ਮਾਰਚ ਨੂੰ ਮੁੰਬਈ 'ਚ ਚੇਨਈ ਸੁਪਰ ਕਿੰਗਸ ਤੇ ਮੁੰਬਈ ਇੰਡੀਅਨਸ ਵਿਚਾਲੇ ਖੇਡੇ ਜਾਣ ਵਾਲੇ ਮੁਕਾਬਲੇ ਤੋਂ ਹੋਵੇਗੀ। ਇਸ ਦਾ ਫਾਈਨਲ 24 ਮਈ ਨੂੰ ਖੇਡਿਆ ਜਾਵੇਗਾ। ਪਟੇਲ ਤੋਂ ਜਦੋ ਪੁੱਛਿਆ ਗਿਆ ਕੀ ਆਈ. ਪੀ. ਐੱਲ. ਨੂੰ ਕੋਰੋਨਾ ਵਾਇਰਸ ਤੋਂ ਕੋਈ ਖਤਰਾ ਨਹੀਂ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਤਕ ਕੋਈ ਖਤਰਾ ਨਹੀਂ ਹੈ ਤੇ ਅਸੀਂ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ।

PunjabKesari
ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਵੀ ਕਿਹਾ ਕਿ ਦੱਖਣੀ ਅਫਰੀਕਾ ਵਿਰੁੱਧ 12 ਮਾਰਚ ਤੋਂ ਧਰਮਸ਼ਾਲਾ 'ਚ ਸ਼ੁਰੂ ਹੋ ਰਹੀ ਵਨ ਡੇ ਸੀਰੀਜ਼ ਤੇ ਆਈ. ਪੀ. ਐੱਲ. ਨੂੰ ਕੋਰੋਨਾ ਵਾਇਰਸ ਤੋਂ ਕੋਈ ਖਤਰਾ ਨਹੀਂ ਹੈ। ਗਾਂਗੁਲੀ ਨੇ ਕਿਹਾ ਕਿ ਭਾਰਤ 'ਚ ਅਜਿਹਾ ਕੁਝ ਨਹੀਂ ਹੈ। ਅਸੀਂ ਇਸ ਬਾਰੇ 'ਚ ਚਰਚਾ ਵੀ ਨਹੀਂ ਕੀਤੀ ਹੈ। ਘਾਤਕ ਕੋਰੋਨਾ ਵਾਇਰਸ ਕਾਰਨ ਹੁਣ ਤਕ ਦੁਨੀਆ ਭਰ 'ਚ 3100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਤੇ 90000 ਤੋਂ ਜ਼ਿਆਦਾ ਲੋਕ ਇਸ ਦੇ ਘੇਰੇ 'ਚ ਆ ਗਏ ਹਨ। ਭਾਰਤ 'ਚ ਵੀ ਕੁਝ ਲੋਕ ਵਾਇਰਸ ਦੀ ਲਪੇਟ 'ਚ ਆਏ ਹਨ।

PunjabKesari

 

author

Gurdeep Singh

Content Editor

Related News