IPL ਟੀਮ 14 ਜਾਂ 15 ਮਾਰਚ ਨੂੰ ਸ਼ੁਰੂ ਕਰੇਗੀ ਅਭਿਆਸ, 5 ਸਥਾਨਾਂ ਦੀ ਕੀਤੀ ਗਈ ਪਛਾਣ

Wednesday, Mar 02, 2022 - 04:38 PM (IST)

IPL ਟੀਮ 14 ਜਾਂ 15 ਮਾਰਚ ਨੂੰ ਸ਼ੁਰੂ ਕਰੇਗੀ ਅਭਿਆਸ, 5 ਸਥਾਨਾਂ ਦੀ ਕੀਤੀ ਗਈ ਪਛਾਣ

ਮੁੰਬਈ (ਭਾਸ਼ਾ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀਆਂ ਸਾਰੀਆਂ ਟੀਮਾਂ 14 ਜਾਂ 15 ਮਾਰਚ ਤੋਂ ਅਭਿਆਸ ਸ਼ੁਰੂ ਕਰਨਗੀਆਂ, ਜਿਸ ਲਈ ਇੱਥੇ 5 ਅਭਿਆਸ ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਆਈ.ਪੀ.ਐੱਲ. ਦੀ ਸ਼ੁਰੂਆਤ 26 ਮਾਰਚ ਤੋਂ ਹੋਵੇਗੀ ਅਤੇ ਪਤਾ ਲੱਗਾ ਹੈ ਕਿ ਮੁੰਬਈ ਕ੍ਰਿਕਟ ਸੰਘ (ਐੱਮ.ਸੀ.ਏ.) ਦੇ ਬਾਂਦਰਾ ਕੁਰਲਾ ਕੈਂਪਸ, ਠਾਣੇ ਦੇ ਐਮ.ਸੀ.ਏ. ਸਟੇਡੀਅਮ, ਡਾ. ਡੀ.ਵਾਈ. ਪਾਟਿਲ ਯੂਨੀਵਰਸਿਟੀ ਗਰਾਊਂਡ, ਸੀ.ਸੀ.ਆਈ. (ਕ੍ਰਿਕੇਟ ਕਲੱਬ ਆਫ਼ ਇੰਡੀਆ) ਦੇ ਨਾਲ ਫੁੱਟਬਾਲ ਗਰਾਊਂਡ ਅਤੇ ਘਨਸੋਲੀ ਵਿਚ ਰਿਲਾਇੰਸ ਕਾਰਪੋਰੇਟ ਪਾਰਕ ਦੇ ਮੈਦਾਨਾਂ ਨੂੰ ਅਭਿਆਸ ਸਥਾਨਾਂ ਵਜੋਂ ਪਛਾਣਿਆ ਗਿਆ ਹੈ।

ਖਿਡਾਰੀਆਂ ਦੇ 8 ਮਾਰਚ ਤੱਕ ਇੱਥੇ ਪਹੁੰਚਣ ਦੀ ਉਮੀਦ ਹੈ। ਮਹਾਰਾਸ਼ਟਰ ਸਰਕਾਰ ਨੇ IPL ਦੇ ਸੁਚਾਰੂ ਸੰਚਾਲਨ ਲਈ ਭਾਰਤੀ ਕ੍ਰਿਕਟ ਬੋਰਡ (BCCI) ਅਤੇ MCA ਨਾਲ ਮੀਟਿੰਗ ਕੀਤੀ। ਇਸ ਵਾਰ ਆਈਪੀਐਲ ਵਿਚ 10 ਟੀਮਾਂ ਹਿੱਸਾ ਲੈਣਗੀਆਂ। ਇਹ ਵੀ ਪਤਾ ਲੱਗਾ ਹੈ ਕਿ ਸਾਰੇ ਭਾਗੀਦਾਰਾਂ ਨੂੰ ਮੁੰਬਈ ਪਹੁੰਚਣ ਤੋਂ 48 ਘੰਟੇ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਵਾਉਣਾ ਹੋਵੇਗਾ। ਖਿਡਾਰੀਆਂ ਦੇ ਠਹਿਰਨ ਲਈ ਮੁੰਬਈ ਵਿਚ 10 ਅਤੇ ਪੁਣੇ ਵਿਚ 2 ਹੋਟਲਾਂ ਦੀ ਪਛਾਣ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਖਿਡਾਰੀਆਂ ਨੂੰ ਆਪਣੇ ਬਾਇਓ-ਬਬਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਤਿੰਨ ਤੋਂ ਪੰਜ ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਆਈ.ਪੀ.ਐੱਲ. ਦੇ ਲੀਗ ਪੜਾਅ ਦੇ ਮੈਚ ਮੁੰਬਈ ਅਤੇ ਪੁਣੇ ਵਿਚ ਹੋਣਗੇ।


author

cherry

Content Editor

Related News