ਭਾਰਤੀ ਕ੍ਰਿਕਟ ਨੂੰ ਬਦਲਣ ''ਚ IPL ਦਾ ਬਹੁਤ ਵੱਡਾ ਹੱਥ : ਅਫਰੀਦੀ

2/23/2020 6:21:50 PM

ਕਰਾਚੀ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਨੇ ਭਾਰਤੀ ਕ੍ਰਿਕਟ ਦੀ ਸਫਲਤਾ ਦਾ ਸਿਹਰਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਦਿੱਤਾ ਅਤੇ ਕਿਹਾ ਕਿ ਇਸ ਨਾਲ ਦੇਸ਼ ਦੇ ਉਭਰਦੇ ਹੋਏ ਨੌਜਵਾਨ ਕ੍ਰਿਕਟਰਾਂ ਨੂੰ ਕੌਮਾਂਤਰੀ ਕ੍ਰਿਕਟ ਵਿਚ ਦਬਾਅ ਨਾਲ ਨਜਿੱਠਣ ਵਿਚ ਮਦਦ ਮਿਲੀ।

PunjabKesari

ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਆਈ. ਪੀ. ਐੱਲ. ਨੇ ਭਾਰਤੀ ਕ੍ਰਿਕਟ ਨੂੰ ਬਦਲ ਦਿੱਤਾ। ਉਸ ਦੇ ਨਵੇਂ ਖਿਡਾਰੀ ਆਈ. ਪੀ. ਐੱਲ. ਵਿਚ ਚੋਟੀ ਵਿਦੇਸ਼ੀ ਖਿਡਾਰੀਆਂ ਦੇ ਨਾਲ ਖੇਡ ਕੇ ਅਤੇ ਉਨ੍ਹਾਂ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕਰ ਕੇ ਕੌਮਾਂਤਰੀ ਕ੍ਰਿਕਟ ਵਿਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੁੰਦੇ ਹਨ। ਉਹ ਇਸ ਪੱਧਰ ਦੇ ਦਬਾਅ ਨਾਲ ਨਜਿੱਠਣ ਲਈ ਤਿਆਰ ਹੁੰਦੇ ਹਨ। ਮੈਨੂੰ ਲਗਦਾ ਹੈ ਕਿ ਆਈ. ਪੀ. ਐੱਲ. ਨੇ ਉਨ੍ਹਾਂ ਦੀ ਕ੍ਰਿਕਟ ਨੂੰ ਬਦਲ ਦਿੱਤਾ ਅਤੇ ਮੈਨੂੰ ਲਗਦਾ ਹੈ ਕਿ ਸਾਡੀ ਪਾਕਿਸਤਾਨ ਸੁਪਰ ਲੀਗ ਵੀ ਅਜਿਹਾ ਹੀ ਕਰੇਗੀ। ਅਸੀਂ ਦੇਖ ਹੀ ਰਹੇ ਹਾਂ ਕਿ ਲੀਗ ਦੇ ਜ਼ਰੀਏ ਕੁਝ ਚੰਗੇ ਨੌਜਵਾਨ ਖਿਡਾਰੀ ਦੇਖਣ ਨੂੰ ਮਿਲ ਰਹੇ ਹਨ। ਜਦੋਂ ਤੁਸੀਂ ਦਰਸ਼ਕਾਂ ਦੇ ਸਾਹਮਣੇ ਚੋਟੀ ਕੌਮਾਂਤਰੀ ਖਿਡਾਰੀਆਂ ਦੇ ਨਾਲ ਉਨ੍ਹਾਂ ਦੇ ਖਿਲਾਫ ਹੋ ਤਾਂ ਤੁਸੀਂ ਦਬਾਅ ਨਾਲ ਨਜਿੱਠਣਾਂ ਸਿਖਦੇ ਹੋ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਦੇ ਨਾਲ ਦੋ ਪੱਖੀ ਕ੍ਰਿਕਟ ਸਬੰਧ ਜਲਦੀ ਨਹੀਂ ਸ਼ੁਰੂ ਹੋਣ ਵਾਲੇ ਹਨ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ