ਜਾਣੋਂ ਕਿਉਂ ਡਿਵੀਲੀਅਰਜ਼ ਨੂੰ ਦੱਖਣੀ ਅਫਰੀਕਾ ਟੀਮ ''ਚ ਵਾਪਸੀ ਲਈ ਹੈ IPL ਦਾ ਸਹਾਰਾ
Tuesday, Jan 14, 2020 - 05:44 PM (IST)

ਸਿਡਨੀ : ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏ. ਬੀ. ਡਿਵੀਲੀਅਰਜ਼ ਨੇ ਮੰਗਲਵਾਰ ਨੂੰ ਕਿਹਾ ਕਿ ਆਸਟਰੇਲੀਆ ਵਿਚ ਖੇਡੇ ਜਾਣ ਵਾਲੇ ਵਰਲਡ ਕੱਪ ਤੋਂ ਪਹਿਲਾਂ ਟੀਮ ਵਿਚ ਵਾਪਸੀ ਆਈ. ਪੀ. ਐੱਲ. 'ਚ ਉਸ ਦੀ ਫਾਰਮ 'ਤੇ ਨਿਰਭਰ ਕਰੇਗਾ। ਕ੍ਰਿਕਟ ਆਸਟਰੇਲੀਆ ਦੀ ਅਧਿਕਾਰਤ ਵੈਬਸਾਈਟ ਨੂੰ ਇਸ 35 ਸਾਲਾ ਤੂਫਾਨੀ ਬੱਲੇਬਾਜ਼ ਨੇ ਕਿਹਾ ਕਿ ਉਹ ਸੰਨਿਆਸ ਲੈਣ ਤੋਂ 2 ਸਾਲ ਬਾਅਦ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਕਰਨਾ ਚਾਹੁਣਗੇ।
ਡਿਵੀਲੀਅਰਜ਼ ਇੰਨ੍ਹੀ ਦਿਨੀ ਆਸਟਰੇਲੀਆ ਵਿਚ ਬਿੱਗ ਬੈਸ਼ ਲੀਗ ਖੇਡ ਰਹੇ ਹਨ। ਉਸ ਨੇ ਕਿਹਾ, ''ਮੈਂ ਵਾਪਸੀ ਕਰਨਾ ਚਾਹੁੰਦਾ ਹਾਂ। ਮੈਂ ਮਾਰਕ ਬਾਊਚਰ (ਦੱਖਣੀ ਅਫਰੀਕਾ ਦੇ ਕੋਚ), ਗ੍ਰੀਮ ਸਮਿਥ (ਕ੍ਰਿਕਟ ਡਾਈਰੈਕਟਰ) ਅਤੇ ਫਾਫ ਡੂ ਪਲੇਸਿਸ (ਕਪਤਾਨ) ਨਾਲ ਗੱਲ ਕਰ ਰਹੇ ਹਨ। ਅਜੇ ਕਾਫੀ ਸਮਾਂ ਬਚਿਆ ਹੈ ਅਤੇ ਕਾਫੀ ਕੁਝ ਹੋ ਸਕਦਾ ਹੈ। ਆਈ. ਪੀ. ਐੱਲ. ਵੀ ਹੋਣਾ ਹੈ। ਮੈਨੂੰ ਉਸ ਸਮੇਂ ਫਾਰਮ ਵਿਚ ਰਹਿਣਾ ਹੋਵੇਗਾ। ਇਸ ਲਈ ਮੈਂ ਆਪਣੀ ਨਾਮਜ਼ਦ ਖਿਡਾਰੀਆਂ ਵਿਚ ਸ਼ਾਮਲ ਕਰਨਾ ਚਾਹੁੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਸਭ ਕੁਝ ਠੀਕ ਹੋਵੇ।'