IPL Final : ਮੈਚ ਦੇਖਣ ਜਾਣਗੇ ਪੀ. ਐੱਮ. ਮੋਦੀ ਤੇ ਅਮਿਤ ਸ਼ਾਹ! ਵਧਾਈ ਗਈ ਸਟੇਡੀਅਮ ਦੀ ਸੁਰੱਖਿਆ
Sunday, May 29, 2022 - 05:19 PM (IST)

ਸਪੋਰਟਸ ਡੈਸਕ- ਗੁਜਰਾਤ ਟਾਈਟਨਜ਼ ਤੇ ਰਾਜਸਥਾਨ ਰਾਇਲਜ਼ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ ਫਾਈਨਲ ਮੁਕਾਬਲਾ ਅੱਜ (29 ਮਈ) ਰਾਤ 8.00 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਦੁਨੀਆ ਦੇ ਇਸ ਸਭ ਤੋਂ ਵੱਡੇ ਸਟੇਡੀਅਮ 'ਚ ਇਕ ਲੱਖ ਤੋਂ ਜ਼ਿਆਦਾ ਦਰਸ਼ਕ ਮੈਚ ਦੇਖਣ ਲਈ ਇਕੱਠੇ ਹੋਣਗੇ। ਇਸ ਦੌਰਾਨ ਖੇਡ ਜਗਤ, ਰਾਜਨੀਤੀ ਤੇ ਬਾਲੀਵੁੱਡ ਇੰਡਸਟਰੀ ਸਮੇਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆਈ. ਪੀ. ਐੱਲ ਦਾ ਫਾਈਨਲ ਮੈਚ ਦੇਖਣ ਸਟੇਡੀਅਮ ਪੁੱਜਣਗੇ।
ਪੀ. ਐੱਮ. ਮੋਦੀ ਤੇ ਅਮਿਤ ਸ਼ਾਹ ਦੇ ਸਟੇਡੀਅਮ ਪਹੁੰਚਣ ਦੇ ਕਿਆਸ ਇਸ ਲਈ ਵੀ ਲਾਏ ਜਾ ਰਹੇ ਹਨ ਕਿਉਂਕਿ ਇਸ ਸਮੇਂ ਪੀ. ਐੱਮ. ਗੁਜਰਾਤ 'ਚ ਹਨ। ਫਿਲਹਾਲ ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਨ੍ਹਾਂ ਅਕਟਲਾਂ ਦੇ ਦਰਮਿਆਨ ਸਟੇਡੀਅਮ ਕੰਪਲੈਕਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜੇਕਰ ਪੀ. ਐੱਮ. ਮੋਦੀ ਸਟੇਡੀਅਮ ਪੁੱਜਦੇ ਹਨ ਤਾਂ ਫਿਰ ਉੱਥੇ 6 ਹਜ਼ਾਰ ਤੋਂ ਜ਼ਿਆਦਾ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਸੂਬਾ ਸਰਕਾਰ ਨੇ ਸੁਰੱਖਿਆ ਵਿਵਸਥਾ ਲਈ ਸੂਬਾ ਰਿਜ਼ਰਵ ਪੁਲਸ (ਐੱਸ. ਆਰ. ਪੀ.), ਰੈਪਿਡ ਐਕਸ਼ਨ ਫੋਰਸ (ਆਰ. ਏ. ਐੱਫ.) ਤੇ ਹੋਰ ਏਜੰਸੀਆਂ ਨੂੰ ਵੀ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ : ਟੀਮ ਨੂੰ ਮੇਰੀ ਬੱਲੇਬਾਜ਼ੀ 'ਤੇ ਪੂਰਾ ਭਰੋਸਾ ਹੈ : ਰਾਸ਼ਿਦ ਖ਼ਾਨ
ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 2022 ਫਾਈਨਲ ਤੋਂ ਪਹਿਲਾਂ ਕਲੋਜ਼ਿੰਗ ਸੈਰੇਮਨੀ ਦਾ ਆਯੋਜਨ ਹੋਵੇਗਾ। ਇਸ ਦੌਰਾਨ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ, ਸਿੰਗਰ ਤੇ ਕੰਪੋਜ਼ਰ ਏ. ਆਰ. ਰਹਿਮਾਨ, ਨਿਤੀ ਮੋਹਨ ਤੇ ਉਰਵਸ਼ੀ ਰੌਤੇਲਾ ਤੋਂ ਲੈ ਕੇ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰਨ ਵਾਲੀਆਂ ਹਨ। ਜਦਕਿ ਇਸ ਦੌਰਾਨ ਬਾਲੀਵੁੱਡ ਸਟਾਰ ਆਮਿਰ ਖ਼ਾਨ ਵੀ ਦਿਖਾਈ ਦੇਣਗੇ ਤੇ ਗੁਜਰਾਤ ਰਾਜਸਥਾਨ ਦਰਮਿਆਨ ਫਾਈਨਲ ਮੈਚ ਦੀ ਕੁਮੈਂਟਰੀ ਕਰਦੇ ਨਜ਼ਰ ਆਉਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।