IPL : ਪ੍ਰਸਾਰਨ ਅਧਿਕਾਰ ਲਈ ਕੰਪਨੀਆਂ ਤਿਆਰ, ਇੰਨੇ ਹਜ਼ਾਰ ਕਰੋੜ ਰੁਪਏ ਤਕ ਲਗ ਸਕਦੀਆਂ ਹਨ ਬੋਲੀਆਂ
Wednesday, Feb 23, 2022 - 01:20 PM (IST)
ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪ੍ਰਸਾਰਨ ਅਧਿਕਾਰ ਹਾਸਲ ਕਰਨ ਲਈ ਅਮੇਜ਼ਨ ਡਾਟ ਕਾਮ, ਵਾਲਟ ਡਿਜ਼ਨੀ ਤੇ ਸੋਨੀ ਗਰੁੱਪ ਕਾਰਪ ਜਿਹੀਆਂ ਦਿੱਗਜ ਤੇ ਵੱਡੀਆਂ ਮਨੋਰੰਜਨ ਕੰਪਨੀਆਂ ਤਿਆਰੀ 'ਚ ਹਨ। ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ਼ ਪ੍ਰਸਾਰਨ ਅਧਿਕਾਰ ਪ੍ਰਾਪਤ ਕਰਨ ਲਈ ਕਨਸੋਰਟੀਅਮ ਬਣਾਉਣ 'ਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : IPL ਦੇ ਸ਼ੁਰੂਆਤੀ ਮੈਚ ਨਹੀਂ ਖੇਡ ਸਕਣਗੇ ਇਹ ਵੱਡੇ ਆਸਟਰੇਲੀਆਈ ਖਿਡਾਰੀ
ਰਿਲਾਇੰਸ ਤੇ ਉਸ ਦੀ ਟੀਵੀ ਪਾਰਟਨਰ ਵਾਇਕਾਮ ਇੰਕ, ਜੇਮਸ ਮਰਡੋਕ ਵਲੋਂ ਸਥਾਪਤ ਲੁਪਾ ਸਿਸਟਮਸ ਐੱਲ. ਐੱਲ. ਸੀ. ਦੇ ਨਾਲ ਮਿਲ ਕੇ ਕਾਮਕਾਸਟ ਕਾਰਪ ਨੂੰ ਕੰਸੋਰਟੀਅਮ 'ਚ ਸ਼ਾਮਲ ਕਰਨ 'ਤੇ ਗੱਲਬਾਤ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਆਈ. ਪੀ. ਐੱਲ. ਦੇ ਟੈਲੀਕਾਸਟ ਰਾਈਟਸ ਹਾਸਲ ਕਰਨ ਲਈ ਕੰਪਨੀਆਂ ਦੀਆਂ ਬੋਲੀਆਂ 40 ਹਜ਼ਾਰ ਕਰੋੜ ਦੇ ਪਾਰ ਪਹੁੰਚ ਸਕਦੀਆਂ ਹਨ। ਅਮੇਜ਼ਨ ਬੋਲੀ ਲਗਾਉਣ ਦੀ ਦੌੜ 'ਚ ਸ਼ਾਮਲ ਹੋਵੇਗੀ।
ਇਹ ਵੀ ਪੜ੍ਹੋ : ਕੇ. ਐੱਲ. ਰਾਹੁਲ ਦੀ ਦਰਿਆਦਿਲੀ, 11 ਸਾਲ ਦੇ ਬੱਚੇ ਦੀ ਸਰਜਰੀ ਲਈ ਦਿੱਤੇ 31 ਲੱਖ ਰੁਪਏ
ਵਾਲਟ ਡਿਜ਼ਨੀ, ਜਿਸ ਨੇ ਸਟਾਰ ਦੇ ਰਲੇਵੇਂ ਦੇ ਨਾਲ 2022 ਤਕ ਈਵੈਂਟ ਦੇ ਪ੍ਰਸਾਰਨ ਦੇ ਅਧਿਕਾਰ ਹਾਸਲ ਕੀਤੇ ਸਨ, ਵੀ ਮੈਦਾਨ 'ਚ ਹੋਵੇਗੀ। ਸੋਨੀ ਨੂੰ ਜ਼ੀ ਐਂਟਰਟੇਨਮੈਂਟ ਦੇ ਨਾਲ ਬੋਲੀ ਲਗਾਉਣ ਦੀ ਉਮੀਦ ਹੈ। ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) 2023 ਤੋਂ ਸ਼ੁਰੂ ਹੋਣ ਵਾਲੇ 5 ਸਾਲ ਲਈ ਰਾਈਟਸ ਦਾ ਐਲਾਨ ਕਰੇਗਾ। ਜੇਤੂ ਦਾ ਐਲਾਨ ਮਾਰਚ ਦੇ ਅੰਤ ਜਾਂ ਅ੍ਰਪੈਲ ਦੀ ਸ਼ੁਰੂਆਤ 'ਚ ਹੋਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।