ਦੁਖ਼ਦ ਖ਼ਬਰ: IPL 2020 'ਚ ਕਮੈਂਟਰੀ ਕਰ ਰਹੇ ਡੀਨ ਜੋਨਸ ਦਾ ਦਿਹਾਂਤ

09/24/2020 5:04:13 PM

ਮੁੰਬਈ (ਭਾਸ਼ਾ) : ਆਸਟਰੇਲੀਆ ਦੇ ਸਾਬਕਾ ਬੱਲੇਬਾਜ ਡੀਨ ਜੋਨਸ ਦਾ ਮੁੰਬਈ ਦੇ ਹੋਟਲ ਵਿਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਪ੍ਰਸਾਰਣਕਰਤਾ ਸਟਾਰ ਸਪੋਰਟਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜੋਨਸ ਆਈ.ਪੀ.ਐਲ. ਲਈ ਸਟਾਰ ਸਪੋਰਟਸ ਦੀ ਕਮੈਂਟਰੀ ਟੀਮ ਦਾ ਹਿੱਸਾ ਸਨ ਅਤੇ ਉਹ ਮੁੰਬਈ 'ਚ ਰਹਿ ਕੇ ਕਮੈਂਟਰੀ ਕਰ ਰਹੇ ਸਨ। ਉਹ 59 ਸਾਲ ਦੇ ਸਨ। ਜੋਨਸ ਨੇ ਆਸਟਰੇਲੀਆ ਵੱਲੋਂ 52 ਟੈਸਟ ਅਤੇ 164 ਵਨਡੇ ਅੰਤਰਰਾਸ਼ਟਰੀ ਮੈਚ ਖੇਡੇ। ਉਹ 1987 ਵਿਸ਼ਵ ਕੱਪ ਜਿੱਤਣ ਵਾਲੀ ਆਸਟਰੇਲਿਆਈ ਟੀਮ ਦਾ ਹਿੱਸਾ ਸਨ। ਸਟਾਰ ਸਪੋਰਟਸ ਨੇ ਬਿਆਨ ਵਿਚ ਕਿਹਾ, 'ਬੇਹੱਦ ਦੁੱਖ ਦੇ ਨਾਲ ਅਸੀਂ ਡੀਨ ਮਰਵਿਨ ਜੋਨਸ ਏ.ਐਮ. ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰ ਰਹੇ ਹਾਂ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ।'  ਉਨ੍ਹਾਂ ਕਿਹਾ, 'ਅਸੀਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਜ਼ਾਹਰ ਕਰਦੇ ਹਾਂ ਅਤੇ ਇਸ ਮੁਸ਼ਕਲ ਸਮੇਂ ਵਿਚ ਉਨ੍ਹਾਂ ਦੇ ਸਹਿਯੋਗ ਲਈ ਤਿਆਰ ਹਾਂ। ਜ਼ਰੂਰੀ ਇੰਤਜ਼ਾਮ ਕਰਣ ਲਈ ਅਸੀਂ ਆਸਟਰੇਲਿਆਈ ਹਾਈ ਕਮਿਸ਼ਨ ਨਾਲ ਸੰਪਰਕ ਵਿਚ ਹਾਂ।' 

ਇਹ ਵੀ ਪੜ੍ਹੋ:  ਜਦੋਂ PM ਮੋਦੀ ਨੇ ਵਿਰਾਟ ਕੋਹਲੀ ਨੂੰ ਪੁੱਛਿਆ, ਕੀ ਤੁਸੀਂ ਥੱਕਦੇ ਨਹੀਂ ਹੋ? (ਵੀਡੀਓ)

PunjabKesari

ਬਿਆਨ ਵਿਚ ਕਿਹਾ ਗਿਆ, 'ਜੋਨਸ ਖੇਡ ਦੇ ਮਹਾਨ ਦੂਤਾਂ ਵਿਚੋਂ ਇਕ ਸਨ ਅਤੇ ਉਹ ਦੱਖਣੀ ਏਸ਼ੀਆ ਵਿਚ ਕ੍ਰਿਕਟ ਦੇ ਵਿਕਾਸ ਨਾਲ ਜੁੜੇ ਰਹੇ। ਉਹ ਨਵੀਂ ਪ੍ਰਤਿਭਾ ਨੂੰ ਲੱਭਣ ਅਤੇ ਨੌਜਵਾਨ ਕ੍ਰਿਕਟਰਾਂ ਨੂੰ ਤਰਾਸ਼ਨ ਨੂੰ ਲੈ ਕੇ ਜੁਨੂਨੀ ਸਨ।' ਪ੍ਰਸਾਰਣਕਰਤਾ ਨੇ ਕਿਹਾ, 'ਉਹ ਚੈਂਪੀਅਨ ਕਮੈਂਟੇਟਰ ਸਨ, ਜਿਨ੍ਹਾਂ ਦੀ ਹਾਜ਼ਰੀ ਅਤੇ ਖੇਡ ਨੂੰ ਪੇਸ਼ ਕਰਣ ਦਾ ਤਰੀਕਾ ਹਮੇਸ਼ਾ ਪ੍ਰਸ਼ੰਸਕਾਂ ਨੂੰ ਖੁਸ਼ੀ ਦਿੰਦਾ ਸੀ।  ਸਟਾਰ ਅਤੇ ਦੁਨੀਆਭਰ ਵਿਚ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਕਮੀ ਖਲੇਗੀ। ਸਾਡੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹਨ।'

ਇਹ ਵੀ ਪੜ੍ਹੋ:  Fit India Movement: ਕੋਹਲੀ ਤੋਂ PM ਮੋਦੀ ਨੇ ਪੁੱਛਿਆ ਫਿਟਨੈੱਸ ਰਾਜ਼, ਮਿਲਿਆ ਇਹ ਜਵਾਬ


cherry

Content Editor

Related News