IPL 2020 ਤੋਂ BCCI ਨੂੰ ਹੋਇਆ ਵੱਡਾ ਫਾਇਦਾ, ਜਾਣੋ ਕਿੰਨੇ ਹਜ਼ਾਰ ਕਰੋੜ ਰੁਪਏ ਰਹੀ ਕਮਾਈ

11/23/2020 1:16:28 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਇੰਡੀਅਨ ਪ੍ਰੀਮੀਅਰ ਲੀਗ -2020 (ਆਈ. ਪੀ. ਐੱਲ.) ਤੋਂ 4,000 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇੰਨਾ ਹੀ ਨਹੀਂ ਪਿਛਲੇ ਸੀਜ਼ਨ ਦੇ ਮੁਕਾਬਲੇ ਆਈ. ਪੀ . ਐੱਲ. 'ਚ ਟੀਵੀ ਵਿਊਵਰਸ਼ਿਪ 25 ਫੀਸਦੀ ਤੋਂ ਜ਼ਿਆਦਾ ਰਹੀ। ਆਈ. ਪੀ. ਐਲ. ਦੇ ਦੌਰਾਨ 1800 ਲੋਕਾਂ ਦੇ 30,000 ਤੋਂ ਜ਼ਿਆਦਾ ਆਰ. ਟੀ.-ਪੀ. ਸੀ. ਆਰ. ਕੋਵਿਡ ਟੈਸਟ ਕਰਾਏ ਗਏ। ਇਸ ਦੌਰਾਨ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਆਈ. ਪੀ. ਐੱਲ. ਸ਼ੁਰੂ ਹੋਣ ਦੇ ਬਾਅਦ ਕੋਰੋਨਾ ਇਨਫੈਕਸ਼ਨ ਹੋਣ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ : ਸ਼ਾਸਤਰੀ ਦਾ ਰੋਹਿਤ ਤੇ ਇਸ਼ਾਂਤ 'ਤੇ ਵੱਡਾ ਬਿਆਨ, ਕਿਹਾ- ਮੈਚ ਖੇਡਣਾ ਹੈ ਤਾਂ ਦੋ-ਚਾਰ ਦਿਨਾਂ 'ਚ ਫੜਨ ਫ਼ਲਾਈਟ
PunjabKesari
ਬੀ. ਸੀ. ਸੀ. ਆਈ. ਦੇ ਖ਼ਜ਼ਾਨਚੀ ਅਰੁਣ ਧੂਮਲ ਮੁਤਾਬਕ ਇਸ ਹਾਈ ਪ੍ਰੋਫਾਈਲ ਟੀ-20 ਲੀਗ ਦੇ ਅੰਤ 'ਚ ਇਹ ਰਿਪੋਰਟ ਕਾਰਡ ਹੈ। ਆਈ. ਪੀ. ਐੱਲ. ਵੀ ਭਾਰਤ ਦਾ ਪਹਿਲਾ ਵੱਡਾ ਖੇਡ ਟੂਰਨਾਮੈਂਟ ਸੀ, ਕਿਉਂਕਿ ਕੋਵਿਡ-19 ਦੀ ਮਾਰ ਫਰਵਰੀ ਤੋਂ ਦੁਨੀਆ 'ਚ ਫੈਲਣ ਲੱਗੀ ਸੀ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਨੇ 'ਮੈਟਰਨਿਟੀ ਲੀਵ' ਲੈਣ ਤੋਂ ਕੀਤਾ ਸਾਫ਼ ਇਨਕਾਰ, ਜਾਣੋ ਵਜ੍ਹਾ
PunjabKesari
ਧੂਮਲ ਮੁਤਾਬਕ, ਸਭ ਤੋਂ ਜ਼ਿਆਦਾ ਟੀਵੀ ਵਿਊਵਰਸ਼ਿਪ ਆਈ. ਪੀ. ਐੱਲ. 2020 ਉਦਘਾਟਨ ਮੈਚ (ਮੁੰਬਈ ਇੰਡੀਅਨਸ ਬਨਾਮ ਚੇਨਈ ਸੁਪਰ ਕਿੰਗਜ਼) ਦੀ ਰਹੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸ਼ੁਰੂਆਤ 'ਚ ਸਾਡੇ 'ਤੇ ਸ਼ੱਕ ਕੀਤਾ ਸੀ ਉਨ੍ਹਾਂ ਨੇ ਹੀ ਆਈ. ਪੀ. ਐੱਲ. ਦੇ ਸਫਲ ਆਯੋਜਨ ਲਈ ਸਾਨੂੰ ਧੰਨਵਾਦ ਦਿੱਤਾ। ਜੇਕਰ ਇਹ ਆਈ. ਪੀ. ਐੱਲ. ਨਹੀਂ ਹੁੰਦਾ ਤਾਂ ਕ੍ਰਿਕਟਰਸ ਨੂੰ ਇਕ ਸਾਲ ਦਾ ਨੁਕਸਾਨ ਹੁੰਦਾ।


Tarsem Singh

Content Editor Tarsem Singh