IPL Auction 2022: ਪਹਿਲੇ ਦਿਨ ਦੀ ਨਿਲਾਮੀ ਖ਼ਤਮ, ਜਾਣੋ ਕਿਹੜੀ ਟੀਮ ’ਚ ਗਿਆ ਕਿਹੜਾ ਖਿਡਾਰੀ

Saturday, Feb 12, 2022 - 10:34 PM (IST)

IPL Auction 2022: ਪਹਿਲੇ ਦਿਨ ਦੀ ਨਿਲਾਮੀ ਖ਼ਤਮ, ਜਾਣੋ ਕਿਹੜੀ ਟੀਮ ’ਚ ਗਿਆ ਕਿਹੜਾ ਖਿਡਾਰੀ

ਸਪੋਰਟਸ ਡੈਸਕ– ਇੰਡੀਅਨ ਪ੍ਰੀਮੀਅਰ ਲੀਗ ਦੀ ਮੇਗਾ ਨਿਲਾਮੀ ਦਾ ਪਹਿਲਾ ਦਿਨ ਖ਼ਤਮ ਹੋ ਗਿਆ ਹੈ। ਸ਼ਨੀਵਾਰ ਨੂੰ ਬੈਂਗਲੁਰੂ ’ਚ ਕਈ ਖਿਡਾਰੀਆਂ ਦੀ ਬੋਲੀ ਲੱਗੀ, ਇਸ ਵਿਚ ਸਭ ਤੋਂ ਮਹਿੰਗੇ ਖਿਡਾਰੀ ਇਸ਼ਾਨ ਕਿਸ਼ਨ ਰਹੇ ਜਿਨ੍ਹਾਂ ਨੂੰ 15.25 ਕਰੋੜ ਰੁਪਏ ’ਚ ਮੁੰਬਈ ਇੰਡੀਅਨਜ਼ ਨੇ ਖਰੀਦਿਆ। 

ਇੰਡੀਅਨ ਪ੍ਰੀਮੀਅਰ ਲੀਗ ਦੀ ਮੇਗਾ ਨਿਲਾਮੀ ਦਾ ਪਹਿਲਾ ਦਿਨ ਖ਼ਤਮ ਹੋ ਗਿਆ ਹੈ, ਦਿਨ ਦੀ ਆਖ਼ਰੀ ਬੋਲੀ ਨੇਪਾਲ ਦੇ ਸੰਦੀਪ ਦੇ ਨਾਮ ਸੀ ਪਰ ਉਸ ਨੂੰ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ। ਹੁਣ ਇਕ ਵਾਰ ਫਿਰ ਐਤਵਾਰ ਨੂੰ ਆਈ.ਪੀ.ਐੱਲ. ਦੀ ਮੇਗਾ ਨਿਲਾਮੀ ਸ਼ੁਰੂ ਹੋਵੇਗੀ। ਦੁਪਹਿਰ 12 ਵਜੇ ਤੋਂ ਟੀਮਾਂ ਬੋਲੀ ਲਗਾਉਣਗੀਆਂ। ਜੋ ਖਿਡਾਰੀ ਅੱਜ ਨਹੀਂ ਵਿਕ ਸਕੇ, ਉਨ੍ਹਾਂ ਨੂੰ ਕੱਲ੍ਹ ਯਾਨੀ ਐਤਵਾਰ ਨੂੰ ਇਕ ਵਾਰ ਫਿਰ ਮੌਕਾ ਮਿਲੇਗਾ।

ਨਿਲਾਮੀ ਦੀ ਸ਼ੁਰੂਆਤ ਸ਼ਿਖਰ ਧਵਨ ਤੋਂ ਹੋਈ, ਜਿਸ ਨੂੰ ਪੰਜਾਬ ਕਿੰਗਜ਼ ਨੇ ਖਰੀਦਿਆ। ਪਹਿਲੇ ਦਿਨ ਦੀ ਨਿਲਾਮੀ ’ਚ ਕਈ ਫੈਸਲੇ ਹੈਰਾਨ ਕਰਨ ਵਾਲੇ ਰਹੇ, ਆਵੇਸ਼ ਖਾਨ ਨੂੰ ਲਖਨਊ ਨੇ 10 ਕਰੋੜ ਰੁਪਏ ’ਚ ਖਰੀਦਿਆ ਤਾਂ ਦੀਪਕ ਚਾਹਰ ’ਤੇ 14 ਕਰੋੜ ਰੁਪਏ ਖਰਚ ਹੋਏ। 

 
ਦੱਸ ਦੇਈਏ ਕਿ ਇਸ ਵਾਰ IPL ’ਚ ਕੁੱਲ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਕੁੱਲ 590 ਖਿਡਾਰੀਆਂ ਦੀ ਨਿਲਾਮੀ ਹੋਵੇਗੀ। 12117 ਖਿਡਾਰੀਆਂ ਨੇ ਆਪਣੇ ਨਾਮ ਦਰਜ ਕਰਵਾਏ ਸਨ, ਜਿਨ੍ਹਾਂ ’ਚ 590 ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਨਿਲਾਮੀ ਲਈ ਰਜਿਸਟਰਡ 590 ਖਿਡਾਰੀਆਂ ’ਚੋਂ 228 ਕੈਪਡ, 355 ਅਨਕੈਪਡ ਅਤੇ 7 ਐਸੋਸੀਏਟ ਨੇਸ਼ਨਜ਼ ਦੇ ਹਨ। 

- 8.25 ਕਰੋੜ 'ਚ ਵਿਕੇ ਸ਼ਿਖਰ ਧਵਨ, ਪੰਜਾਬ ਕਿੰਗਜ਼ ਨੇ ਖ਼ਰੀਦਿਆ।
- 5 ਕਰੋੜ 'ਚ ਵਿਕੇ R.ਅਸ਼ਵਿਨ, ਰਾਜਸਥਾਨ ਰਾਇਲਜ਼ ਨੇ ਖ਼ਰੀਦਿਆ।
- 7.25 ਕਰੋੜ 'ਚ ਵਿਕੇ ਪੈਟ ਕਮਿੰਸ, ਕੋਲਕਾਤਾ ਨਾਈਟ ਰਾਈਡਰਜ਼ ਨੇ ਖ਼ਰੀਦਿਆ।
- 9. 25 ਕਰੋੜ 'ਚ ਵਿਕੇ ਕਾਗਿਸੋ ਰਬਾਦਾ, ਪੰਜਾਬ ਕਿੰਗਜ਼ ਨੇ ਖ਼ਰੀਦਿਆ।
- 8 ਕਰੋੜ 'ਚ ਵਿਕੇ ਟ੍ਰੇਂਟ ਬੋਲਟ, ਰਾਜਸਥਾਨ ਰਾਇਲਜ਼ ਨੇ ਖ਼ਰੀਦਿਆ।
- 12.25 ਕਰੋੜ 'ਚ ਵਿਕੇ ਸ਼੍ਰੇਅਸ ਅਈਅਰ, ਕੋਲਕਾਤਾ ਨਾਈਟ ਰਾਈਡਰਜ਼ ਨੇ ਖ਼ਰੀਦਿਆ।
- 6.25 ਕਰੋੜ 'ਚ ਵਿਕੇ ਮੁਹੰਮਦ ਸ਼ਮੀ, ਗੁਜਰਾਤ ਟਾਈਟਨਸ ਨੇ ਖ਼ਰੀਦਿਆ।
- 7 ਕਰੋੜ 'ਚ ਵਿਕੇ ਫਾਫ ਡੂ ਪਲੇਸਿਸ, ਰਾਇਲ ਚੈਲੇਂਜਰਸ ਬੰਗਲੌਰ ਨੇ ਖ਼ਰੀਦਿਆ।
- 6.75 ਕਰੋੜ 'ਚ ਵਿਕੇ ਕੁਇੰਟਨ ਡੀ ਕਾਕ, ਲਖਨਊ ਸੁਪਰ ਜਾਇੰਟਸ ਨੇ ਖ਼ਰੀਦਿਆ।
- 6.25 ਕਰੋੜ 'ਚ ਵਿਕੇ ਡੇਵਿਡ ਵਾਰਨਰ, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
- 4.60 ਕਰੋੜ ਰੁਪਏ 'ਚ ਵਿਕੇ ਮਨੀਸ਼ ਪਾਂਡੇ, ਲਖਨਊ ਟੀਮ ਨੇ ਖਰੀਦਿਆ।
- 8.50 ਕਰੋੜ 'ਚ ਵਿਕੇ ਸ਼ਿਮਰੋਨ ਹੇਟਮਾਇਰ, ਰਾਜਸਥਾਨ ਰਾਇਲਜ਼ ਨੇ ਖਰੀਦਿਆ।
- 2 ਕਰੋੜ 'ਚ ਵਿਕੇ ਰੌਬਿਨ ਉੱਥਪਾ, ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ।
- 2 ਕਰੋੜ 'ਚ ਵਿਕੇ ਜੇਸਨ ਰਾਏ, ਗੁਜਰਾਤ ਟਾਈਟਨਸ ਨੇ ਖਰੀਦਿਆ।
- 7.75 ਕਰੋੜ 'ਚ ਵਿਕੇ ਦੇਵਦੱਤ ਪੱਡੀਕਲ, ਰਾਜਸਥਾਨ ਰਾਇਲਜ਼ ਨੇ ਖਰੀਦਿਆ। 
- 4.40 ਕਰੋੜ 'ਚ ਵਿਕੇ ਡਵੇਨ ਬ੍ਰਾਵੋ, ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ।
- 8 ਕਰੋੜ 'ਚ ਵਿਕੇ ਨਿਤੀਸ਼ ਰਾਣਾ, ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ।
- 8.75 ਕਰੋੜ 'ਚ ਵਿਕੇ ਜੇਸਨ ਹੋਲਡਰ, ਲਖਨਊ ਸੁਪਰ ਜਾਇੰਟਸ ਨੇ ਖਰੀਦਿਆ।
- 10.75 ਕਰੋੜ 'ਚ ਵਿਕੇ ਹਰਸ਼ਲ ਪਟੇਲ, ਰਾਇਲ ਚੈਲੰਜਰਜ਼ ਬੈਂਗਲੌਰ ਨੇ ਖਰੀਦਿਆ।
- 5.75 ਕਰੋੜ 'ਚ ਵਿਕੇ ਦੀਪਕ ਹੁੱਡਾ, ਲਖਨਊ ਸੁਪਰ ਜਾਇੰਟਸ ਨੇ ਖਰੀਦਿਆ। 
- 10.75 ਕਰੋੜ 'ਚ ਵਿਕੇ ਵਨਿੰਦੁ ਹਸਾਰੰਗਾ, ਰਾਇਲ ਚੈਲੇਂਜਰਸ ਬੰਗਲੌਰ ਨੇ ਖ਼ਰੀਦਿਆ।
- 8.75 ਕਰੋੜ 'ਚ ਵਿਕੇ ਵਾਸ਼ਿੰਗਟਨ ਸੁੰਦਰ, ਸਨਰਾਈਜ਼ਰਸ ਹੈਦਰਾਬਾਦ ਨੇ ਖ਼ਰੀਦਿਆ।
- 8.25 ਕਰੋੜ 'ਚ ਵਿਕੇ ਕਰੁਣਾਲ ਪੰਡਯਾ, ਲਖਨਊ ਸੁਪਰ ਜਾਇੰਟਸ ਨੇ ਖ਼ਰੀਦਿਆ।
- 6.50 ਕਰੋੜ 'ਚ ਵਿਕੇ ਮਿਸ਼ੇਲ ਮਾਰਸ਼, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
- 6.75 ਕਰੋੜ 'ਚ ਵਿਕੇ ਅੰਬਾਤੀ ਰਾਇਡੂ, ਚੇਨਈ ਸੁਪਰ ਕਿੰਗਜ਼ ਨੇ ਖ਼ਰੀਦਿਆ।
- 15.25 ਕਰੋੜ 'ਚ ਵਿਕੇ ਈਸ਼ਾਨ ਕਿਸ਼ਨ, ਮੁੰਬਈ ਇੰਡੀਅਨਜ਼ ਨੇ ਖ਼ਰੀਦਿਆ।
- 6.75 ਕਰੋੜ 'ਚ ਵਿਕੇ ਜੌਨੀ ਬੇਅਰਸਟੋ, ਪੰਜਾਬ ਕਿੰਗਜ਼ ਨੇ ਖ਼ਰੀਦਿਆ।
- 5.50 ਕਰੋੜ 'ਚ ਵਿਕੇ ਦਿਨੇਸ਼ ਕਾਰਤਿਕ, ਰਾਇਲ ਚੈਲੇਂਜਰਸ ਬੰਗਲੌਰ ਨੇ ਖ਼ਰੀਦਿਆ।
- 10.75 ਕਰੋੜ 'ਚ ਵਿਕੇ ਨਿਕੋਲਸ ਪੂਰਨ, ਸਨਰਾਈਜ਼ਰਸ ਹੈਦਰਾਬਾਦ ਨੇ ਖ਼ਰੀਦਿਆ।
- 4 ਕਰੋੜ 'ਚ ਵਿਕੇ ਟੀ ਨਟਰਾਜਨ, ਸਨਰਾਈਜ਼ਰਸ ਹੈਦਰਾਬਾਦ ਨੇ ਖ਼ਰੀਦਿਆ।
- 14 ਕਰੋੜ 'ਚ ਵਿਕੇ ਦੀਪਕ ਚਾਹਰ, ਚੇਨਈ ਸੁਪਰ ਕਿੰਗਜ਼ ਨੇ ਖ਼ਰੀਦਿਆ।
- 10 ਕਰੋੜ 'ਚ ਵਿਕੇ ਪ੍ਰਸਿਧ ਕ੍ਰਿਸ਼ਨਾ, ਰਾਜਸਥਾਨ ਰਾਇਲਜ਼ ਨੇ ਖ਼ਰੀਦਿਆ।
- 10 ਕਰੋੜ 'ਚ ਵਿਕੇ ਲੌਕੀ ਫਰਗੂਸਨ, ਗੁਜਰਾਤ ਟਾਈਟਨਸ ਨੇ ਖ਼ਰੀਦਿਆ।
- 7.75 ਕਰੋੜ 'ਚ ਵਿਕੇ ਜੋਸ਼ ਹੇਜ਼ਲਵੁੱਡ, ਰਾਇਲ ਚੈਲੇਂਜਰਸ ਬੰਗਲੌਰ ਨੇ ਖ਼ਰੀਦਿਆ।
- 7.50 ਕਰੋੜ 'ਚ ਵਿਕੇ ਮਾਰਕ ਵੁੱਡ, ਲਖਨਊ ਸੁਪਰ ਜਾਇੰਟਸ ਨੇ ਖ਼ਰੀਦਿਆ।
- 4.20 ਕਰੋੜ 'ਚ ਵਿਕੇ ਭੁਵਨੇਸ਼ਵਰ ਕੁਮਾਰ, ਸਨਰਾਈਜ਼ਰਸ ਹੈਦਰਾਬਾਦ ਨੇ ਖ਼ਰੀਦਿਆ।
- 10.75 ਕਰੋੜ 'ਚ ਵਿਕੇ ਸ਼ਾਰਦੁਲ ਠਾਕੁਰ, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
- 2 ਕਰੋੜ 'ਚ ਵਿਕੇ ਮੁਸਤਾਫਿਜ਼ੁਰ ਰਹਿਮਾਨ, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
- 2 ਕਰੋੜ 'ਚ ਵਿਕੇ ਕੁਲਦੀਪ ਯਾਦਵ, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
- 5.25 ਕਰੋੜ 'ਚ ਵਿਕੇ ਰਾਹੁਲ ਚਾਹਰ, ਪੰਜਾਬ ਕਿੰਗਜ਼ ਨੇ ਖਰੀਦਿਆ।
- 6.50 ਕਰੋੜ 'ਚ ਵਿਕੇ ਯੁਜਵੇਂਦਰ ਚਾਹਲ, ਰਾਜਸਥਾਨ ਰਾਇਲਜ਼ ਨੇ ਖਰੀਦਿਆ।
- 20 ਲੱਖ ਰੁਪਏ 'ਚ ਵਿਕੇ ਪ੍ਰਿਯਮ ਗਰਗ, ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।
- 20 ਲੱਖ ਰੁਪਏ 'ਚ ਵਿਕੇ ਅਸ਼ਵਿਨ ਹੈਬਰ, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
- 3 ਕਰੋੜ 'ਚ ਵਿਕੇ ਡੀਵਾਲਡ ਬਰੇਵਿਸ, ਮੁੰਬਈ ਇੰਡੀਅਨਜ਼ ਨੇ ਖ਼ਰੀਦਿਆ।
- 2.60 ਕਰੋੜ 'ਚ ਵਿਕੇ ਅਭਿਨਵ ਮਨੋਹਰ ਸਦਰੰਗਾਨੀ, ਗੁਜਰਾਤ ਟਾਈਟਨਸ ਨੇ ਖ਼ਰੀਦਿਆ।
- 8.50 ਕਰੋੜ 'ਚ ਵਿਕੇ ਰਾਹੁਲ ਤ੍ਰਿਪਾਠੀ, ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।
- 3.80 ਕਰੋੜ 'ਚ ਵਿਕੇ ਰਿਆਨ ਪਰਾਗ, ਰਾਜਸਥਾਨ ਰਾਇਲਜ਼ ਨੇ ਖਰੀਦਿਆ।
- 6.50 ਕਰੋੜ 'ਚ ਵਿਕੇ ਅਭਿਸ਼ੇਕ ਸ਼ਰਮਾ, ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।
- 20 ਲੱਖ ਰੁਪਏ 'ਚ ਵਿਕੇ ਸਰਫਰਾਜ਼ ਖਾਨ, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
- 9 ਕਰੋੜ 'ਚ ਵਿਕੇ ਸ਼ਾਹਰੁਖ ਖਾਨ,ਪੰਜਾਬ ਕਿੰਗਜ਼ ਨੇ ਖਰੀਦਿਆ।
- 7.25 ਕਰੋੜ 'ਚ ਵਿਕੇ ਸ਼ਿਵਮ ਮਾਵੀ, ਕੋਲਕਾਤਾ ਨਾਈਟ ਰਾਈਡਰਜ਼ ਨੇ ਖ਼ਰੀਦਿਆ।
- 9 ਕਰੋੜ 'ਚ ਵਿਕੇ ਰਾਹੁਲ ਤੇਵਤੀਆ, ਗੁਜਰਾਤ ਟਾਈਟਨਸ ਨੇ ਖ਼ਰੀਦਿਆ।
- 1.10 ਕਰੋੜ 'ਚ ਵਿਕੇ ਕਮਲੇਸ਼ ਨਗਰਕੋਟੀ, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
- 3.80 ਕਰੋੜ 'ਚ ਵਿਕੇ ਹਰਪ੍ਰੀਤ ਬਰਾੜ, ਪੰਜਾਬ ਕਿੰਗਜ਼ ਨੇ ਖਰੀਦਿਆ।
- 2.40 ਕਰੋੜ 'ਚ ਵਿਕੇ ਸ਼ਾਹਬਾਜ਼ ਅਹਿਮਦ, ਰਾਇਲ ਚੈਲੇਂਜਰਸ ਬੰਗਲੌਰ ਨੇ ਖ਼ਰੀਦਿਆ।
- 2 ਕਰੋੜ 'ਚ ਵਿਕੇ ਕੇ.ਐੱਸ. ਭਰਤ, ਦਿੱਲੀ ਕੈਪੀਟਲਸ ਨੇ ਖ਼ਰੀਦਿਆ।
- 3.4 ਕਰੋੜ 'ਚ ਵਿਕੇ ਅਨੁਜ ਰਾਵਤ, ਰਾਇਲ ਚੈਲੇਂਜਰਸ ਬੰਗਲੌਰ ਨੇ ਖ਼ਰੀਦਿਆ।
- 60 ਲੱਖ ਰੁਪਏ 'ਚ ਵਿਕੇ ਪ੍ਰਭਸਿਮਰਨ ਸਿੰਘ, ਪੰਜਾਬ ਕਿੰਗਜ਼ ਨੇ ਖਰੀਦਿਆ।
- 60 ਲੱਖ ਰੁਪਏ 'ਚ ਵਿਕੇ ਸ਼ੈਲਡਨ ਜੈਕਸਨ, ਕੋਲਕਾਤਾ ਨਾਈਟ ਰਾਈਡਰਜ਼ ਨੇ ਖ਼ਰੀਦਿਆ।
- 20 ਲੱਖ ਰੁਪਏ 'ਚ ਵਿਕੇ ਜਿਤੇਸ਼ ਸ਼ਰਮਾ, ਪੰਜਾਬ ਕਿੰਗਜ਼ ਨੇ ਖਰੀਦਿਆ।
- 30 ਲੱਖ ਰੁਪਏ ’ਚ ਬਾਲਿਸ ਥੰਪੀ ਨੂੰ ਮੁੰਬਈ ਇੰਡੀਅਨਜ਼ ਨੇ ਖਰੀਦਿਆ।
- 4 ਕਰੋੜ ਰੁਪਏ ’ਚ ਵਿਕੇ ਕਾਰਤਿਕ ਤਿਆਗੀ, ਹੈਦਰਾਬਾਦ ਟੀਮ ਨੇ ਖਰੀਦਿਆ।
- 20 ਲੱਖ ਰੁਪਏ ’ਚ ਅਕਾਸ਼ਦੀਪ ਨੂੰ ਰਾਇਲ ਚੈਲੇਂਜਰਸ ਬੈਂਗਲੌਰ ਨੇ ਖਰੀਦਿਆ।
- 20 ਲੱਖ ਰੁਪਏ ’ਚ ਵਿਕੇ ਕੇ.ਐੱਮ. ਆਸਿਫ, ਚੇਨਈ ਸੁਪਰ ਕਿੰਗਸ ਨੇ ਖਰੀਦਿਆ।
- 10 ਕਰੋੜ ਰੁਪਏ ’ਚ ਵਿਕੇ ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ, ਲਖਨਊ ਟੀਮ ਨੇ ਖਰੀਦਿਆ। 
- 25 ਲੱਖ ਰੁਪਏ ’ਚ ਇਸ਼ਾਨ ਪੋਰੇਲ ਨੂੰ ਪੰਜਾਬ ਕਿੰਗਜ਼ ਨੇ ਖਰੀਦਿਆ।
- 20 ਲੱਖ ਰੁਪਏ ’ਚ ਵਿਕੇ ਤੁਸ਼ਾਰ ਦੇਸ਼ ਪਾਂਡੇ, ਚੇਨਈ ਟੀਮ ਨੇ ਖਰੀਦਿਆ।
- 50 ਲੱਖ ਰੁਪਏ ’ਚ ਅੰਕਿਤ ਰਾਜਪੂਤ ਨੂੰ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ।
- 30 ਲੱਖ ਰੁਪਏ ’ਚ ਵਿਕੇ ਨੂਰ ਅਹਿਮਦ, ਗੁਜਰਾਤ ਟਾਈਟਨਸ ਨੇ ਖਰੀਦਿਆ।
- 1.6 ਕਰੋੜ ਰੁਪਏ ’ਚ ਵਿਕੇ ਮੁਰਗਨ ਅਸ਼ਵਿਨ, ਮੁੰਬਈ ਇੰਡੀਅਨਜ਼ ਨੇ ਖਰੀਦਿਆ।
- 30 ਲੱਖ ਰੁਪਏ ’ਚ ਕੇ.ਸੀ. ਕਰਿਅੱਪਾ ਨੂੰ ਰਾਜਸਥਾਨ ਰਾਇਲਜ਼ ਨੇ ਖਰੀਦਿਆ।
- 20 ਲੱਖ ਰੁਪਏ ’ਚ ਵਿਕੇ ਸ਼੍ਰੇਅਸ ਗੋਪਾਲ, ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।
- 20 ਲੱਖ ਰੁਪਏ ’ਚ ਵਿਕੇ ਜਗਦੀਸ਼ ਸੁਚਿਤ, ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।
- 3 ਕਰੋੜ ਰੁਪਏ ’ਚ ਵਿਕੇ ਸਾਈ ਕਿਸ਼ੋਰ, ਗੁਜਰਾਤ ਟਾਈਟਨਸ ਨੇ ਖਰੀਦਿਆ।


author

Rakesh

Content Editor

Related News