IPL 2025 ਤੋਂ ਪਹਿਲਾ ਆਪਣੇ ਪਰਿਵਾਰ ਨਾਲ ਮਾਲਦੀਵ ਪਹੁੰਚੇ ਰੋਹਿਤ ਸ਼ਰਮਾ, ਤਸਵੀਰਾਂ ਵਾਇਰਲ
Saturday, Mar 15, 2025 - 05:14 PM (IST)

ਸਪੋਰਟਸ ਡੈਸਕ- ਟੀਮ ਇੰਡੀਆ ਦੇ ਕਪਤਾਨ ਅਤੇ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਦੇ ਖਿਡਾਰੀ ਰੋਹਿਤ ਸ਼ਰਮਾ ਇਸ ਸਮੇਂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਹਨ, ਜਿੱਥੇ ਉਹ ਛੁੱਟੀਆਂ ਮਨਾ ਰਹੇ ਹਨ। ਰੋਹਿਤ ਸ਼ਰਮਾ ਹਾਲ ਹੀ ਵਿੱਚ ਦੁਬਈ ਤੋਂ ਵਾਪਸ ਆਏ ਹਨ, ਜਿੱਥੇ ਭਾਰਤ ਚੈਂਪੀਅਨਜ਼ ਟਰਾਫੀ ਖੇਡ ਰਹੇ ਸੀ ਅਤੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਆਪਣੀ ਆਈਪੀਐਲ ਟੀਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਰੋਹਿਤ ਸ਼ਰਮਾ ਆਪਣੀ ਪਤਨੀ, ਧੀ ਅਤੇ ਪੁੱਤਰ ਨਾਲ ਛੁੱਟੀਆਂ ਮਨਾਉਣ ਲਈ ਮਾਲਦੀਵ ਗਏ ਸਨ। ਰੋਹਿਤ ਸ਼ਰਮਾ ਨੇ ਖੁਦ ਇਸ ਜਗ੍ਹਾ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ- Airtel ਦਾ 84 ਦਿਨ ਵਾਲਾ ਸਸਤਾ ਪਲਾਨ, ਮੁਫਤ ਕਾਲਿੰਗ ਤੇ ਪਲਾਨ ਦੀ ਟੈਨਸ਼ਨ ਹੋਈ ਖਤਮ
ਭਾਰਤ ਨੇ ਹਾਲ ਹੀ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ ਹੈ। ਰੋਹਿਤ ਨੇ ਫਾਈਨਲ ਵਿੱਚ 76 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ, ਜਿਸ ਲਈ ਉਨ੍ਹਾਂ ਨੂੰ ਪਲੇਅਰ ਆਫ਼ ਦਿ ਮੈਚ ਦਾ ਖਿਤਾਬ ਦਿੱਤਾ ਗਿਆ। ਰੋਹਿਤ ਦੁਬਈ ਤੋਂ ਮੁੰਬਈ ਵਾਪਸ ਪਰਤੇ, ਜਿੱਥੇ ਹਵਾਈ ਅੱਡੇ 'ਤੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਉਨ੍ਹਾਂ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ। ਉੱਥੋਂ ਉਹ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਮਾਲਦੀਵ ਚਲੇ ਗਏ ਹਨ। ਫੋਟੋ ਵਿੱਚ ਨਜ਼ਰ ਆ ਰਿਹਾ ਹੈ ਕਿ ਰੋਹਿਤ ਆਪਣੇ ਪਰਿਵਾਰ ਨਾਲ ਬੀਚ 'ਤੇ ਬੈਠੇ ਹਨ। ਇੱਕ ਹੋਰ ਫੋਟੋ ਵਿੱਚ ਉਹ ਆਪਣੀ ਧੀ ਨਾਲ ਖੜ੍ਹੇ ਹਨ।
ਇਹ ਵੀ ਪੜ੍ਹੋ- ਸੰਜੂ ਸੈਮਸਨ ਦੀ ਫਿਟਨੈੱਸ 'ਤੇ ਆਇਆ ਅਪਡੇਟ, ਇਸ ਭਾਰਤੀ ਖਿਡਾਰੀ ਨੂੰ ਮਿਲ ਸਕਦੈ ਵੱਡਾ ਮੌਕਾ
ਰੋਹਿਤ ਸ਼ਰਮਾ ਨੇ ਖੁਦ ਮਾਲਦੀਵ ਵਿੱਚ ਆਪਣੀਆਂ ਛੁੱਟੀਆਂ ਦੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਫੋਟੋ ਵਿੱਚ ਰਿਤਿਕਾ ਸਜਦੇਹ, ਉਨ੍ਹਾਂ ਦੀ ਧੀ ਅਤੇ ਪੁੱਤਰ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੇ ਹਨ। ਇਨ੍ਹਾਂ ਛੁੱਟੀਆਂ ਤੋਂ ਪਰਤ ਕੇ ਰੋਹਿਤ ਮੁੰਬਈ ਇੰਡੀਅਨਜ਼ ਕੈਂਪ ਵਿੱਚ ਸ਼ਾਮਲ ਹੋ ਜਾਣਗੇ।
ਇਹ ਵੀ ਪੜ੍ਹੋ- 'ਸਿਕੰਦਰ' ਦੀ ਰਿਲੀਜ਼ ਤੋਂ ਪਹਿਲਾਂ ਬਦਲੀ ਸਲਮਾਨ ਦੀ ਲੁੱਕ
ਮੁੰਬਈ ਇੰਡੀਅਨਜ਼ ਦਾ ਕਪਤਾਨ IPL 2025 ਦਾ ਪਹਿਲਾ ਮੈਚ ਨਹੀਂ ਖੇਡ ਸਕੇਗਾ
ਹਾਰਦਿਕ ਪੰਡਯਾ ਨੇ ਪਿਛਲੇ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕੀਤੀ ਸੀ, ਇਸ ਵਾਰ ਵੀ ਉਹ ਕਪਤਾਨ ਹਨ। ਹਾਲਾਂਕਿ ਹਾਰਦਿਕ ਪੰਡਿਆ 'ਤੇ ਇੱਕ ਮੈਚ ਲਈ ਪਾਬੰਦੀ ਲਗਾਈ ਗਈ ਹੈ, ਜਿਸ ਕਾਰਨ ਉਹ ਚੇਨਈ ਸੁਪਰ ਕਿੰਗਜ਼ ਵਿਰੁੱਧ ਪਹਿਲਾ ਮੈਚ (CSK ਬਨਾਮ MI IPL 2025) ਨਹੀਂ ਖੇਡ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8