IPL 2025 ਦੇ ਸ਼ੈਡਿਊਲ 'ਚ ਹੋਇਆ ਵੱਡਾ ਬਦਲਾਅ!

Friday, Mar 21, 2025 - 12:15 AM (IST)

IPL 2025 ਦੇ ਸ਼ੈਡਿਊਲ 'ਚ ਹੋਇਆ ਵੱਡਾ ਬਦਲਾਅ!

ਸਪੋਰਟਸ ਡੈਸਕ- ਆਈਪੀਐੱਲ 2025 ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। 22 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਮੁਕਾਬਲੇ ਨਾਲ ਆਈਪੀਐੱਲ ਦੇ 18ਵੇਂ ਸੀਜ਼ਨ ਦੀ ਸ਼ੁਰੂਆਤ ਹੋਵੇਗੀ। 

ਆਈਪੀਐੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਆਈਪੀਐੱਲ ਦੇ ਸ਼ੈਡਿਊਲ 'ਚ ਵੱਡਾ ਬਦਲਾਅ ਕੀਤਾ ਗਿਆ ਹੈ। ਦਰਅਸਲ, 6 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਲਖਨਊ ਸੁਪਰ ਜਾਇਟਸ (LSG) ਵਿਚਾਲੇ ਖੇਡੇ ਜਾਣ ਵਾਲੇ ਮੈਚ ਦਾ ਸ਼ੈਡਿਊਲ ਬਦਲ ਦਿੱਤਾ ਗਿਆ ਹੈ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਣਾ ਸੀ ਪਰ ਹੁਣ ਇਸ ਮੈਚ ਨੂੰ ਸੁਰੱਖਿਆ ਕਾਰਨਾਂ ਕਰਕੇ ਸ਼ਿਫਟ ਕਰ ਦਿੱਤਾ ਗਿਆ ਹੈ। ਹੁਣ ਇਹ ਮੈਚ ਕੋਲਕਾਤਾ ਦੀ ਬਜਾਏ ਗੁਹਾਟੀ 'ਚ ਖੇਡਿਆ ਜਾਵੇਗਾ। 

ਇਹ ਵੀ ਪੜ੍ਹੋ- Champions Trophy ਜਿੱਤਣ ਦੇ ਬਾਵਜੂਦ ICC ਵੱਲੋਂ ਰੋਹਿਤ ਸ਼ਰਮਾ ਨੂੰ ਵੱਡਾ ਝਟਕਾ!

ਬੰਗਾਲ ਕ੍ਰਿਕਟ ਸੰਘ (ਸੀਏਬੀ) ਦੇ ਪ੍ਰਧਾਨ ਸਨੇਹਾਸ਼ੀਸ਼ ਗਾਂਗੁਲੀ ਨੇ ਵੀਰਵਾਰ ਨੂੰ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਫੈਸਲਾ ਲਿਆ ਗਿਆ ਹੈ। ਗਾਂਗੁਲੀ ਨੇ ਕਿਹਾ ਕਿ ਅਸੀਂ ਮੈਚ ਨੂੰ ਮੁੜ ਸ਼ੈਡਿਊਲ ਕਰਨ ਲਈ ਬੀਸੀਸੀਆਈ ਨੂੰ ਸੂਚਿਤ ਕਰ ਦਿੱਤਾ ਸੀ ਪਰ ਹੁਣ ਸ਼ਹਿਰ 'ਚ ਮੈਚ ਨੂੰ ਮੁੜ ਤੋਂ ਸ਼ੈਡਿਊਲ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਹੁਣ ਸਾਨੂੰ ਸੁਣਨ 'ਚ ਆ ਰਿਹਾ ਹੈ ਕਿ ਇਹ ਮੈਚ ਗੁਹਾਟੀ 'ਚ ਖੇਡਿਆ ਜਾਵੇਗਾ। 

ਰਾਮਨੌਮੀ ਕਾਰਨ ਵਧੀ ਸੁਰੱਖਿਆ ਚਿੰਤਾ

ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ ਐਲਾਨ ਕੀਤਾ ਸੀ ਕਿ ਪੱਛਮੀ ਬੰਗਾਲ 'ਚ ਰਾਮਨੌਮੀ ਮੌਕੇ 20,000 ਤੋਂ ਵੱਧ ਜਲੂਸ ਕੱਢੇ ਜਾਣਗੇ। ਇਸਕਾਰਨ ਸੁਰੱਖਿਆ ਵਿਵਸਥਾ 'ਤੇ ਦਬਾਅ ਸੀ ਅਤੇ ਕੋਲਕਾਤਾ ਪੁਲਸ ਇਸ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਣ 'ਚ ਅਸਮਰਥ ਸੀ। ਇਨ੍ਹਾਂ ਸੁਰੱਖਿਆ ਕਾਰਨਾਂ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਮਹੱਤਵਪੂਰਨ ਮੈਚ ਨੂੰ ਗੁਹਾਟੀ 'ਚ ਆਯੋਜਿਤ ਕੀਤਾ ਜਾਵੇ। 

ਇਹ ਵੀ ਪੜ੍ਹੋ- 'ਕ੍ਰਿਕਟ ਦੇ ਭਗਵਾਨ' ਤੇਂਦੁਲਕਰ ਨੂੰ ਹਰ ਮਹੀਨੇ ਮਿਲਦੀ ਹੈ ਇੰਨੀ ਪੈਨਸ਼ਨ, ਜਾਣ ਰਹਿ ਜਾਓਗੇ ਹੈਰਾਨ


author

Rakesh

Content Editor

Related News