IPL 2024 : ਲਖਨਊ ਕੋਲ ਹੈ ਧਾਕੜ ਬੱਲੇਬਾਜ਼ਾਂ ਦੀ ਫੌਜ, ਇਸ ਸੀਜ਼ਨ ਇੰਝ ਹੋਵੇਗੀ ਪਲੇਇੰਗ 11

Wednesday, Mar 20, 2024 - 04:55 PM (IST)

IPL 2024 : ਲਖਨਊ ਕੋਲ ਹੈ ਧਾਕੜ ਬੱਲੇਬਾਜ਼ਾਂ ਦੀ ਫੌਜ, ਇਸ ਸੀਜ਼ਨ ਇੰਝ ਹੋਵੇਗੀ ਪਲੇਇੰਗ 11

ਸਪੋਰਟਸ ਡੈਸਕ : IPL 2024 ਸ਼ੁੱਕਰਵਾਰ, 22 ਮਾਰਚ ਤੋਂ ਸ਼ੁਰੂ ਹੋਵੇਗਾ। ਲਖਨਊ ਸੁਪਰ ਜਾਇੰਟਸ ਟੀਮ ਆਪਣਾ ਪਹਿਲਾ ਮੈਚ 24 ਮਾਰਚ ਨੂੰ ਜੈਪੁਰ ਵਿੱਚ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡੇਗੀ। ਫਿਲਹਾਲ ਸੁਪਰ ਜਾਇੰਟਸ ਲਖਨਊ 'ਚ ਅਭਿਆਸ ਕਰ ਰਹੇ ਹਨ। ਹਾਲਾਂਕਿ ਟੀਮ ਦੇ ਕਪਤਾਨ ਨੇ ਅਜੇ ਤੱਕ ਅਭਿਆਸ 'ਚ ਹਿੱਸਾ ਨਹੀਂ ਲਿਆ ਹੈ। ਖੈਰ, ਇੱਥੇ ਜਾਣੋ ਕਿ ਇਸ ਸੀਜ਼ਨ ਵਿੱਚ ਲਖਨਊ ਦਾ ਪਲੇਇੰਗ ਇਲੈਵਨ ਕਿਹੋ ਜਿਹਾ ਹੋ ਸਕਦਾ ਹੈ।

ਇਹ ਵੀ ਪੜ੍ਹੋ : IPL 'ਚ ਕੋਹਲੀ ਦੇ ਨਾਂ ਹੈ ਇਹ ਖ਼ਾਸ ਉਪਲਬਧੀ, ਰੋਹਿਤ ਤੇ ਧੋਨੀ ਵੀ ਨੇ ਇਸ ਮਾਮਲੇ 'ਚ ਉਨ੍ਹਾਂ ਤੋਂ ਪਿੱਛੇ

ਲਖਨਊ ਵਿੱਚ ਧਾਕੜ ਬੱਲੇਬਾਜ਼ਾਂ ਦੀ ਹੈ ਫੌਜ

ਲਖਨਊ 'ਚ ਇਸ ਸੀਜ਼ਨ 'ਚ ਧਮਾਕੇਦਾਰ ਬੱਲੇਬਾਜ਼ਾਂ ਦੀ ਫੌਜ ਹੈ। ਟੀਮ ਵਿੱਚ ਕੇ. ਐਲ. ਰਾਹੁਲ, ਕਵਿੰਟਨ ਡੀ ਕਾਕ, ਦੇਵਦੱਤ ਪੱਡੀਕਲ, ਨਿਕੋਲਸ ਪੂਰਨ ਅਤੇ ਮਾਰਕਸ ਸਟੋਇਨਿਸ ਦੇ ਰੂਪ ਵਿੱਚ ਟੀ-20 ਕ੍ਰਿਕਟ ਦੇ ਕਈ ਮਾਹਰ ਖਿਡਾਰੀ ਹਨ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ੀ ਵੀ ਇਸ ਸੀਜ਼ਨ 'ਚ ਕਾਫੀ ਸੰਤੁਲਿਤ ਨਜ਼ਰ ਆ ਰਹੀ ਹੈ। ਟੀਮ 'ਚ ਰਵੀ ਬਿਸ਼ਨੋਈ ਅਤੇ ਕਰੁਣਾਲ ਪੰਡਯਾ ਦੇ ਰੂਪ 'ਚ ਦੋ ਸ਼ਾਨਦਾਰ ਸਪਿਨਰ ਵੀ ਹਨ।

ਇਹ ਵੀ ਪੜ੍ਹੋ : Breaking: ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ 'ਕ੍ਰਿਕਟ' 'ਚ ਵਾਪਸੀ! IPL 'ਚ ਕਰਨਗੇ ਕਮੈਂਟਰੀ

ਤੀਜੇ ਨੰਬਰ 'ਤੇ ਖੇਡ ਸਕਦੇ ਹਨ ਦੇਵਦੱਤ ਪੱਡੀਕਲ 

ਲਖਨਊ ਸੁਪਰ ਜਾਇੰਟਸ ਦੇ ਇਸ ਸੀਜ਼ਨ ਦੇ ਪਲੇਇੰਗ ਇਲੈਵਨ ਦੀ ਗੱਲ ਕਰੀਏ ਤਾਂ ਕਪਤਾਨ ਕੇ. ਐੱਲ. ਰਾਹੁਲ ਅਤੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਤੋਂ ਬਾਅਦ ਦੇਵਦੱਤ ਪੱਡੀਕਲ ਦੇ ਤੀਜੇ ਨੰਬਰ 'ਤੇ ਖੇਡਣ ਦੀ ਉਮੀਦ ਹੈ। ਹਾਲਾਂਕਿ ਪੱਡੀਕਲ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਹਨ, ਪਰ ਪਿਛਲੇ ਸੀਜ਼ਨ ਵਿੱਚ ਉਹ ਰਾਜਸਥਾਨ ਰਾਇਲਜ਼ ਲਈ ਮੱਧਕ੍ਰਮ ਵਿੱਚ ਬੱਲੇਬਾਜ਼ੀ ਕਰ ਰਹੇ ਸਨ।

ਇਸ ਤੋਂ ਬਾਅਦ ਨਿਕੋਲਸ ਪੂਰਨ ਚੌਥੇ ਨੰਬਰ 'ਤੇ, ਮਾਰਕਸ ਸਟੋਇਨਿਸ ਪੰਜਵੇਂ ਨੰਬਰ 'ਤੇ, ਆਯੂਸ਼ ਬਡੋਨੀ ਨੰਬਰ ਛੇ 'ਤੇ ਅਤੇ ਹਰਫਨਮੌਲਾ ਕਰੁਣਾਲ ਪੰਡਯਾ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ। ਸਪਿਨ ਵਿਭਾਗ ਦੀ ਗੱਲ ਕਰੀਏ ਤਾਂ ਕਰੁਣਾਲ ਰਵੀ ਬਿਸ਼ਨੋਈ ਦੇ ਨਾਲ ਇਹ ਜ਼ਿੰਮੇਵਾਰੀ ਸੰਭਾਲਣਗੇ। ਜਦਕਿ ਤੇਜ਼ ਗੇਂਦਬਾਜ਼ੀ 'ਚ ਸ਼ਿਵਮ ਮਾਵੀ, ਮੋਹਸਿਨ ਖਾਨ ਅਤੇ ਸ਼ਮਰ ਜੋਸੇਫ ਦੀ ਤਿਕੜੀ ਐਕਸ਼ਨ ਕਰਦੀ ਨਜ਼ਰ ਆ ਸਕਦੀ ਹੈ।

ਇਹ ਵੀ ਪੜ੍ਹੋ : IPL ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੂੰ ਝਟਕਾ, ਸੂਰਿਆਕੁਮਾਰ ਯਾਦਵ ਫਿਟਨੈੱਸ ਟੈਸਟ 'ਚ ਫੇਲ

ਲਖਨਊ ਸੁਪਰ ਜਾਇੰਟਸ ਦੇ ਸੰਭਾਵਿਤ ਪਲੇਇੰਗ ਇਲੈਵਨ - ਕੇ. ਐਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਦੇਵਦੱਤ ਪੱਡੀਕਲ, ਨਿਕੋਲਸ ਪੂਰਨ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਆਯੂਸ਼ ਬਡੋਨੀ, ਸ਼ਿਵਮ ਮਾਵੀ, ਰਵੀ ਬਿਸ਼ਨੋਈ, ਮੋਹਸਿਨ ਖਾਨ ਅਤੇ ਸ਼ਮਰ ਜੋਸੇਫ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News